Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਬਾਜ਼ਾਰ

ਇਸ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੇ ਆਰਥਿਕ ਵਿਕਾਸ ਦੀ ਉਮੀਦ

13 ਦਸੰਬਰ, 2024 07:46 PM

ਨਵੀਂ ਦਿੱਲੀ : ਫਿੱਕੀ ਦੇ ਪ੍ਰਧਾਨ ਹਰਸ਼ਵਰਧਨ ਅਗਰਵਾਲ ਨੇ ਦੂਜੀ ਤਿਮਾਹੀ 'ਚ 5.4 ਫੀਸਦੀ ਜੀਡੀਪੀ ਵਾਧੇ ਨੂੰ 'ਅਸਥਾਈ ਵਰਤਾਰਾ' ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਦਯੋਗ ਸੰਗਠਨ ਨੂੰ ਉਮੀਦ ਹੈ ਕਿ ਭਾਰਤ ਚਾਲੂ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੀ ਆਰਥਿਕ ਵਿਕਾਸ ਦਰ ਹਾਸਲ ਕਰੇਗਾ, ਜਦੋਂਕਿ ਨਿੱਜੀ ਨਿਵੇਸ਼ ਵਿੱਚ ਵੀ ਵਾਧਾ ਹੋਵੇਗਾ। ਇੱਕ ਇੰਟਰਵਿਊ ਵਿੱਚ ਇਮਾਮੀ ਲਿ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਗਰਵਾਲ ਨੇ ਕਿਹਾ ਕਿ ਆਰ.ਬੀ.ਆਈ. ਨੂੰ ਮਹਿੰਗਾਈ ਅਤੇ ਆਰਥਿਕ ਵਿਕਾਸ ਵਿਚਕਾਰ ਬਿਹਤਰ ਸੰਤੁਲਨ ਬਣਾਉਣ ਦੀ ਲੋੜ ਹੈ। ਉਨ੍ਹਾਂ ਮੰਨਿਆ ਕਿ ਭਾਰਤੀ ਰਿਜ਼ਰਵ ਬੈਂਕ ਆਪਣਾ ਕੰਮ ਸਮਝਦਾਰੀ ਨਾਲ ਕਰ ਰਿਹਾ ਹੈ। ਅਗਰਵਾਲ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਕਿ ਅਗਲੇ ਮਹੀਨੇ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਸਰਕਾਰ ਦੇ ਅਮਰੀਕਾ ਵਿਚ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਲਈ ਚੁਣੌਤੀਆਂ ਘੱਟ ਹੋਣਗੀਆਂ।

 


ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਦੋਸ਼ ਲਗਾਇਆ ਸੀ ਕਿ ਸਾਰੇ ਵੱਡੇ ਦੇਸ਼ਾਂ ਵਿਚੋਂ ਭਾਰਤ ਵਿਦੇਸ਼ੀ ਉਤਪਾਦਾਂ 'ਤੇ ਸਭ ਤੋਂ ਵੱਧ ਡਿਊਟੀ ਲਗਾਉਂਦਾ ਹੈ ਅਤੇ ਉਨ੍ਹਾਂ ਨੇ ਸੱਤਾ ਵਿਚ ਆਉਣ 'ਤੇ ਕਸਟਮ ਡਿਊਟੀ ਵਧਾਉਣ ਦੀ ਗੱਲ ਕੀਤੀ ਸੀ। ਅਗਰਵਾਲ ਨੇ ਕਿਹਾ, ਹੁਣ ਗਲੋਬਲ ਪੱਧਰ 'ਤੇ ਹਰ ਦੇਸ਼ ਅਜਿਹੀ ਨੀਤੀ 'ਤੇ ਕੰਮ ਕਰ ਰਿਹਾ ਹੈ ਜਿੱਥੇ ਮੁੱਖ ਧਿਆਨ ਆਪਣੇ ਦੇਸ਼ ਦੇ ਹਿੱਤ 'ਤੇ ਹੈ। ਪਰ ਇੱਕ ਗੱਲ ਤੈਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਚੁਣੌਤੀਆਂ ਘੱਟ ਹੋਣਗੀਆਂ। ਕਿਉਂਕਿ ਟਰੰਪ ਦੇ ਬਿਆਨ ਦੇ ਸੰਦਰਭ ਵਿੱਚ ਕਈ ਚੁਣੌਤੀਆਂ ਡਿਊਟੀ ਦਰ ਨੂੰ ਲੈ ਕੇ ਹਨ। ਇਹ ਮੈਕਸੀਕੋ, ਚੀਨ ਆਦਿ ਦੇਸ਼ਾਂ 'ਤੇ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ।

 


ਅਗਰਵਾਲ ਨੇ ਕਿਹਾ, ਕੁਝ ਮਾਮਲੇ ਹੋ ਸਕਦੇ ਹਨ, ਕੁਝ ਖੇਤਰ ਹੋ ਸਕਦੇ ਹਨ, ਜਿੱਥੇ ਸਾਨੂੰ ਕੁਝ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮੋਟੇ ਤੌਰ 'ਤੇ, ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਅਜਿਹੇ ਬਹੁਤ ਸਾਰੇ ਖੇਤਰ ਹੋਣਗੇ ਜਿੱਥੇ ਭਾਰਤੀ ਉਦਯੋਗਾਂ ਲਈ ਮੌਕੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ, ਸਾਡਾ ਮੰਨਣਾ ਹੈ ਕਿ ਤੀਜੀ ਤਿਮਾਹੀ ਅਤੇ ਚੌਥੀ ਤਿਮਾਹੀ ਦੂਜੀ ਤਿਮਾਹੀ ਦੇ ਮੁਕਾਬਲੇ ਬਹੁਤ ਵਧੀਆ ਰਹੇਗੀ। ਇਸ ਨਾਲ ਔਸਤ ਸਾਲਾਨਾ ਆਧਾਰ 'ਤੇ ਮੌਜੂਦਾ ਵਿੱਤੀ ਸਾਲ 'ਚ ਵਿਕਾਸ ਦਰ 6.5 ਤੋਂ 7.0 ਫੀਸਦੀ ਰਹਿਣ ਦੀ ਉਮੀਦ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ

ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ

Popcorn ਤੋਂ ਲੈ ਕੇ ਯੂਜ਼ਡ ਕਾਰ ਤੱਕ ਮਿਡਿਲ ਕਲਾਸ 'ਤੇ ਫਿਰ ਪਈ GST ਦੀ ਮਾਰ

Popcorn ਤੋਂ ਲੈ ਕੇ ਯੂਜ਼ਡ ਕਾਰ ਤੱਕ ਮਿਡਿਲ ਕਲਾਸ 'ਤੇ ਫਿਰ ਪਈ GST ਦੀ ਮਾਰ

ਅਮਰੀਕੀ ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ ਰਹਿ ਸਕਦੀ ਹੈ ਬਰਕਰਾਰ, ਇਸ ਕਾਰਨ ਪਹੁੰਚਿਆ ਹੇਠਲੇ ਪੱਧਰ 'ਤੇ

ਅਮਰੀਕੀ ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ ਰਹਿ ਸਕਦੀ ਹੈ ਬਰਕਰਾਰ, ਇਸ ਕਾਰਨ ਪਹੁੰਚਿਆ ਹੇਠਲੇ ਪੱਧਰ 'ਤੇ

Direct Tax Collection 'ਚ 16.45 ਫੀਸਦੀ ਦਾ ਸ਼ਾਨਦਾਰ ਵਾਧਾ, 15.80 ਲੱਖ ਕਰੋੜ ਦੇ ਪਾਰ ਪੁੱਜਾ ਅੰਕੜਾ

Direct Tax Collection 'ਚ 16.45 ਫੀਸਦੀ ਦਾ ਸ਼ਾਨਦਾਰ ਵਾਧਾ, 15.80 ਲੱਖ ਕਰੋੜ ਦੇ ਪਾਰ ਪੁੱਜਾ ਅੰਕੜਾ

ਹੁਣ ਤੱਕ 11 IPO ਦੇ ਐਲਾਨ ਨਾਲ ਦਸੰਬਰ ਲਿਸਟਿੰਗ ਲਈ ਸਭ ਤੋਂ ਵਿਅਸਤ ਮਹੀਨਾ ਰਿਹਾ

ਹੁਣ ਤੱਕ 11 IPO ਦੇ ਐਲਾਨ ਨਾਲ ਦਸੰਬਰ ਲਿਸਟਿੰਗ ਲਈ ਸਭ ਤੋਂ ਵਿਅਸਤ ਮਹੀਨਾ ਰਿਹਾ

ਅਮਰੀਕਾ ਤੇ ਚੀਨ ਕਾਰਨ ਡਿੱਗੇ ਭਾਰਤੀ ਸ਼ੇਅਰ ਬਾਜ਼ਾਰ! ਗਿਰਾਵਟ ਦੇ 5 ਵੱਡੇ ਕਾਰਨ

ਅਮਰੀਕਾ ਤੇ ਚੀਨ ਕਾਰਨ ਡਿੱਗੇ ਭਾਰਤੀ ਸ਼ੇਅਰ ਬਾਜ਼ਾਰ! ਗਿਰਾਵਟ ਦੇ 5 ਵੱਡੇ ਕਾਰਨ

ਅੰਬਾਨੀ-ਅਡਾਨੀ ਨੂੰ ਲੱਗਾ ਝਟਕਾ, 100 ਅਰਬ ਡਾਲਰ ਦੇ ਕਲੱਬ 'ਚੋਂ ਹੋਏ ਬਾਹਰ

ਅੰਬਾਨੀ-ਅਡਾਨੀ ਨੂੰ ਲੱਗਾ ਝਟਕਾ, 100 ਅਰਬ ਡਾਲਰ ਦੇ ਕਲੱਬ 'ਚੋਂ ਹੋਏ ਬਾਹਰ

SBI ਨੇ ਵਿਆਜ ਦਰ ਨੂੰ ਲੈ ਕੇ ਬਦਲੇ ਨਿਯਮ, EMI 'ਤੇ ਪਵੇਗਾ ਸਿੱਧਾ ਅਸਰ

SBI ਨੇ ਵਿਆਜ ਦਰ ਨੂੰ ਲੈ ਕੇ ਬਦਲੇ ਨਿਯਮ, EMI 'ਤੇ ਪਵੇਗਾ ਸਿੱਧਾ ਅਸਰ

Stock Market Down: ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2.39 ਲੱਖ ਕਰੋੜ ਰੁਪਏ ਦਾ ਨੁਕਸਾਨ

Stock Market Down: ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2.39 ਲੱਖ ਕਰੋੜ ਰੁਪਏ ਦਾ ਨੁਕਸਾਨ

15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ