ਸਰਦੀਆਂ ’ਚ ਦਹੀਂ ਨੂੰ ਡਾਇਟ ’ਚ ਸ਼ਾਮਲ ਕਰਨਾ ਬਹੁਤ ਸਿਹਤਮੰਦ ਚੋਣ ਹੈ। ਹਾਲਾਂਕਿ ਇਹ ਇੱਕ ਠੰਡੀ ਖੁਰਾਕ ਮੰਨੀ ਜਾਂਦੀ ਹੈ ਪਰ ਸਹੀ ਤਰੀਕੇ ਨਾਲ ਇਸਦਾ ਸੇਵਨ ਕਰਨ ਨਾਲ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ। ਦਹੀਂ ’ਚ ਕੈਲਸ਼ੀਅਮ, ਪ੍ਰੋਬਾਇਓਟਿਕਸ ਅਤੇ ਵਿਟਾਮਿਨ D ਸ਼ਾਮਲ ਹਨ, ਜੋ ਸਿਰਫ਼ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦੇ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਅਤੇ ਹੱਡੀਆਂ ਨੂੰ ਤਾਕਤਵਰ ਬਣਾਉਂਦੇ ਹਨ। ਆਓ, ਜਾਣੀਏ ਕਿਵੇਂ ਸਰਦੀਆਂ ’ਚ ਦਹੀ ਖਾਣ ਨਾਲ ਤੁਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ।
ਸਰਦੀਆਂ ’ਚ ਦਹੀਂ ਖਾਣ ਦੇ ਫਾਇਦੇ :-
ਪਾਚਨ ਰਣਾਲੀ ਲਈ ਵਧੀਆ
- ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪੇਟ ਦੇ ਸਿਹਤਮੰਦ ਬੈਕਟੀਰੀਆ ਦਾ ਸੰਤੁਲਨ ਬਣਾਉਂਦੇ ਹਨ। ਇਹ ਪਾਚਨ-ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ
-ਦਹੀ ’ਚ ਪੋਸ਼ਕ ਤੱਤ ਜਿਵੇਂ ਕਿ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ B12 ਹੁੰਦੇ ਹਨ, ਜੋ ਸਰਦੀਆਂ ’ਚ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ।
ਸਕਿਨ ਅਤੇ ਵਾਲਾਂ ਲਈ ਲਾਭਦਾਇਕ
- ਸਰਦੀਆਂ ’ਚ ਸਕਿਨ ਖੁਸ਼ਕ ਹੋ ਜਾਂਦੀ ਹੈ ਪਰ ਦਹੀ ਦੇ ਪੋਸ਼ਕ ਤੱਤ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ।
ਹੱਡੀਆਂ ਅਤੇ ਦੰਦਾਂ ਲਈ ਚੰਗਾ
-ਕੈਲਸ਼ੀਅਮ ਅਤੇ ਫਾਸਫੋਰਸ ਦੀ ਮੌਜੂਦਗੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ, ਜੋ ਠੰਡੀ ਮੌਸਮ ’ਚ ਜ਼ਿਆਦਾ ਲੋੜੀਂਦਾ ਹੁੰਦਾ ਹੈ।
ਖਾਣ ਦਾ ਕੀ ਹੈ ਸਹੀ ਤਰੀਕਾ :-
ਕਮਰੇ ਦੇ ਤਾਪਮਾਨ 'ਤੇ ਖਾਓ
- ਦਹੀਂ ਸਿਰਫ਼ ਤਾਜ਼ਾ ਅਤੇ ਕਮਰੇ ਦੇ ਤਾਪਮਾਨ 'ਤੇ ਖਾਣਾ ਚਾਹੀਦਾ ਹੈ। ਬਹੁਤ ਠੰਡੀ ਦਹੀ ਸਰੀਰ ਨੂੰ ਠੰਢਕ ਦੇ ਸਕਦੀ ਹੈ, ਜਿਸ ਕਾਰਨ ਸਰਦੀ ਲੱਗ ਸਕਦੀ ਹੈ।
ਦਿਨ ਦੇ ਸਮੇਂ ਖਾਓ
- ਦਹੀ ਨੂੰ ਦਿਨ ਦੇ ਸਮੇਂ ਖਾਣਾ ਬਿਹਤਰ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣਾ ਤੋਂ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਕਫ਼ ਜਾਂ ਪਚਣ ਦੀ ਸਮੱਸਿਆ ਹੋ ਸਕਦੀ ਹੈ।
ਹਲਜੀ ਜਾਂ ਗੁੜ ਨਾਲ ਮਿਲਾ ਕੇ ਖਾਓ
- ਦਹੀ ’ਚ ਹਲਦੀ ਜਾਂ ਗੁੜ ਮਿਲਾ ਕੇ ਖਾਣਾ ਸਰੀਰ ਨੂੰ ਗਰਮੀ ਦੇਣ ’ਚ ਮਦਦਗਾਰ ਹੁੰਦਾ ਹੈ।
ਸਾਵਧਾਨੀਆਂ :-
- ਜਿਨ੍ਹਾਂ ਲੋਕਾਂ ਨੂੰ ਠੰਢ ਜ਼ਿਆਦਾ ਲੱਗਦੀ ਹੈ ਜਾਂ ਕਫ਼ ਦੀ ਸਮੱਸਿਆ ਹੈ, ਉਹ ਦਹੀਂ ਖਾਣ ਤੋਂ ਬਚਣ।
- ਖੱਟੀ ਦਹੀਂ ਨਾ ਖਾਓ, ਕਿਉਂਕਿ ਇਹ ਸਰਦੀਆਂ ’ਚ ਕਫ਼ ਵਧਾ ਸਕਦੀ ਹੈ।
-ਸਰਦੀਆਂ ’ਚ ਦਹੀਂ ਸਹੀ ਤਰੀਕੇ ਨਾਲ ਖਾਏ ਜਾਣ 'ਤੇ ਸਿਹਤਮੰਦ ਹੈ। ਇਸਨੂੰ ਡਾਇਟ ’ਚ ਸ਼ਾਮਲ ਕਰੋ ਪਰ ਆਪਣੇ ਸਰੀਰ ਦੀ ਕੁਦਰਤ ਅਨੁਸਾਰ ਇਸਦੇ ਸੇਵਨ ਦੀ ਮਾਤਰਾ ਨਿਰਧਾਰਤ ਕਰੋ।