ਚੰਡੀਗੜ੍ਹ : ਕਮਿਊਨੀਕੇਸ਼ਨ ਅਕਾਉਂਟਸ ਕੰਟਰੋਲਰ ਦੇ ਦਫ਼ਤਰ, ਸੰਚਾਰ ਮੰਤਰਾਲੇ ਦੇ ਨੋਡਲ ਦਫ਼ਤਰ, ਦੂਰਸੰਚਾਰ ਵਿਭਾਗ (ਡੀਓਟੀ), ਨਵੀਂ ਦਿੱਲੀ, ਪੰਜਾਬ ਰਾਜ ਲਈ ਕੰਮ ਕਰ ਰਹੇ ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਜ਼ ਦੀ ਭਲਾਈ ਲਈ 25 ਫਰਵਰੀ 2025 ਨੂੰ ਟੈਲੀਹਾਊਸ ਸੁਸਾਇਟੀ, ਸੈਕਟਰ 50-ਸੀ, ਚੰਡੀਗੜ੍ਹ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।
ਉਦਘਾਟਨੀ ਭਾਸ਼ਣ ਵਿੱਚ ਸ੍ਰੀ ਅਕਸ਼ੈ ਗੁਪਤਾ, ਡਿਪਟੀ ਕੰਟਰੋਲਰ (ਡੀ. ਸੀ. ਸੀ. ਏ.) ਨੇ ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਜ਼ ਦਾ ਸੁਆਗਤ ਕਰਦਿਆਂ ਦੱਸਿਆ ਕਿ ਦਫ਼ਤਰ ਵੱਲੋਂ ਪੰਜਾਬ ਰਾਜ ਵਿੱਚ 2024-25 ਦੌਰਾਨ ਪੈਨਸ਼ਨਰਜ਼ ਦੀ ਭਲਾਈ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਸਰਟੀਫਿਕੇਟ ਇਕੱਠੇ ਕਰਨ ਦੇ ਉਦੇਸ਼ ਨਾਲ 23 ਕੈਂਪ ਲਗਾਏ ਗਏ ਹਨ। ਪੈਨਸ਼ਨਰਜ਼ ਦੀ ਸਹੂਲਤ ਲਈ, ਦਫ਼ਤਰ ਨੇ ਇੱਕ ਸਮਰਪਿਤ ਟੋਲ-ਫ੍ਰੀ ਨੰਬਰ 18001802089, ਵਟਸਐਪ ਨੰਬਰ 9417015033 ਪ੍ਰਦਾਨ ਕੀਤਾ ਹੈ ਅਤੇ ਇੱਕ ਅਧਿਕਾਰੀ ਨੂੰ ਪੈਨਸ਼ਨ ਮਿੱਤ੍ਰ ਵਜੋਂ ਨਿਯੁਕਤ ਕੀਤਾ ਹੈ।
ਡਾ: ਮਨਦੀਪ ਸਿੰਘ, ਸੰਯੁਕਤ ਕੰਟਰੋਲਰ (ਜੇ. ਸੀ. ਸੀ. ਏ.) ਦੀ ਅਗਵਾਈ ਹੇਠ ਲਿਖੇ ਵਿਸ਼ਿਆਂ ਨੂੰ ਕਵਰ ਕਰਦੇ ਹੋਏ ਪੈਨਸ਼ਨਰਜ਼ ਨੂੰ ਜਾਗਰੂਕ ਕਰਨ ਲਈ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਦਿੱਤੀ ਗਈ:
1. ਵਿਭਾਗ ਦਾ ਔਨਲਾਈਨ ਪੈਨਸ਼ਨ ਪੋਰਟਲ (SAMPANN) ਅਤੇ ਇਸ ਦੀਆਂ ਵਿਸ਼ੇਸ਼ਤਾਵਾਂ।
2. ਗ੍ਰੈਚੁਟੀ ਅਤੇ ਕਮਿਊਟੇਸ਼ਨ ਨਾਲ ਸਬੰਧਿਤ ਮੁੱਦੇ।
3. ਔਨਲਾਈਨ ਅਤੇ ਔਫਲਾਈਨ ਮੋਡ ਦੁਆਰਾ ਡਿਜੀਟਲ ਲਾਈਫ ਸਰਟੀਫਿਕੇਟ ਫਾਈਲ ਕਰਨ ਦੀ ਪ੍ਰਕਿਰਿਆ।
4. ਇਨਕਮ ਟੈਕਸ ਨਾਲ ਸਬੰਧਿਤ ਮੁੱਦੇ।
5. ਪਰਿਵਾਰਕ ਪੈਨਸ਼ਨ ਦੀ ਅਰਜ਼ੀ ਅਤੇ ਇਸ ਨਾਲ ਸਬੰਧਿਤ ਦਸਤਾਵੇਜ਼ ਦਾਇਰ ਕਰਨ ਦੀ ਪ੍ਰਕਿਰਿਆ।
6. ਸਾਈਬਰ ਸੁਰੱਖਿਆ ਦੇ ਮਹੱਤਵਪੂਰਨ ਪਹਿਲੂ।
ਕੈਂਪ ਦੌਰਾਨ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਅਧਿਕਾਰੀ ਸ਼੍ਰੀ ਏ. ਕੇ. ਜੈਨ, ਸੀਨੀਅਰ ਲੇਖਾ ਅਧਿਕਾਰੀ (ਸ਼੍ਰੀ. ਏ.ਓ.) ਅਤੇ ਸ਼੍ਰੀ ਰਾਜੀਵ ਰੰਜਨ, ਸੀਨੀਅਰ ਲੇਖਾ ਅਧਿਕਾਰੀ (ਸ਼੍ਰੀ. ਏ.ਓ.) ਨੇ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਇਸ ਮੌਕੇ ਵਿਭਾਗ ਦੇ ਸਭ ਤੋਂ ਸੀਨੀਅਰ ਪੈਨਸ਼ਨਰ ਸ਼੍ਰੀ ਕੇ. ਐੱਲ ਢੀਂਗਰਾ (ਉਮਰ 95 ਸਾਲ) ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਕੁੱਲ 102 ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਜ਼ ਨੇ ਹਿੱਸਾ ਲਿਆ। ਕੈਂਪ ਦੀ ਸਮਾਪਤੀ ਸ਼੍ਰੀ ਓਮ ਪ੍ਰਕਾਸ਼, ਲੋਕ ਸੰਪਰਕ ਅਫਸਰ (ਪੀ.ਆਰ.ਓ.) ਦੇ ਧੰਨਵਾਦੀ ਮਤੇ ਨਾਲ ਹੋਈ।