ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2025-26 ਲਈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਕੇ ਇਸ ਨੂੰ ਜਨਤਕ ਕਰ ਦਿੱਤਾ ਹੈ। ਨਵੀਂ ਆਬਕਾਰੀ ਨੀਤੀ ਤਹਿਤ ਸਾਲ 2025-26 'ਚ ਸ਼ਰਾਬ ਦੀਆਂ ਕੀਮਤਾਂ ਨਹੀਂ ਵੱਧਣਗੀਆਂ। ਸਸਤੀ ਸ਼ਰਾਬ ਵੇਚਣ ਅਤੇ ਤਸਕਰੀ ਕਰਨ ਵਾਲੇ ਠੇਕੇਦਾਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਸਤੀ ਸ਼ਰਾਬ ਵੇਚਣ 'ਤੇ 3 ਦਿਨਾਂ ਲਈ ਠੇਕਾ ਸੀਲ ਕਰ ਦਿੱਤਾ ਜਾਵੇਗਾ। ਸ਼ਰਾਬ ਦੀ ਤਸਕਰੀ ਜਾਂ ਮਿਲਾਵਟ ਕਰਦੇ ਫੜ੍ਹੇ ਜਾਣ 'ਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ, ਜਿਸ ਨੂੰ ਦੁਬਾਰਾ ਜਾਰੀ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ 'ਚ 97 ਸਾਈਟਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਇਕ ਸਾਈਟ ਹੀ ਮਿਲੇਗੀ। ਸਾਈਟ ਲਈ ਈ-ਨਿਲਾਮੀ 13 ਮਾਰਚ ਤੋਂ ਸ਼ੁਰੂ ਹੋਵੇਗੀ।
ਵਧਾਇਆ ਜਾ ਸਕਦੈ ਦੇਸੀ-ਵਿਦੇਸ਼ੀ ਸ਼ਰਾਬ ਦਾ ਕੋਟਾ
ਹਾਲਾਂਕਿ ਸ਼ਰਾਬ ਦਾ ਕੋਟਾ ਨਹੀਂ ਵਧਾਇਆ ਗਿਆ ਹੈ ਪਰ ਦੇਸੀ ਅਤੇ ਵਿਦੇਸ਼ੀ ਸ਼ਰਾਬ ਦੇ ਕੋਟੇ 'ਚ ਵਾਧਾ ਕਰ ਦਿੱਤਾ ਗਿਆ ਹੈ ਦੇਸੀ ਅਤੇ ਵਿਦੇਸ਼ੀ ਸ਼ਰਾਬ ਦੀ ਮੰਗ ਨੂੰ ਦੇਖਦੇ ਹੋਏ ਕੋਟਾ ਹੋਰ ਵੀ ਵਧਾਇਆ ਜਾ ਸਕਦਾ ਹੈ ਹੈ।
ਨਿਲਾਮੀ 'ਚ ਸ਼ਿਰੱਕਤ ਕਰਨ ਲਈ 200000 ਰੁਪਏ ਦੀ ਰਕਮ ਸਕਿਓਰਿਟੀ ਦੇ ਤੌਰ 'ਤੇ ਜਮ੍ਹਾਂ ਕਰਨੀ ਹੋਵੇਗੀ। ਨਵੀਂ ਆਬਕਾਰੀ ਨੀਤੀ ਦਾ ਮਕਸਦ ਖ਼ਪਤਕਾਰਾਂ, ਨਿਰਮਾਤਾਵਾਂ, ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਸਰਕਾਰ ਦੀਆਂ ਇੱਛਾਵਾਂ ਨੂੰ ਸੰਤੁਲਿਤ ਕਰਨਾ ਹੈ।