ਦੱਖਣੀ ਅਫਰੀਕਾ ਦੇ ਆਲ ਰਾਊਂਡਰ ਲਈ ਪਾਕਿਸਤਾਨ ਦੀ ਪੀ.ਐੱਸ.ਐੱਲ. ਛੱਡ ਆਈ.ਪੀ.ਐੱਲ. 'ਚ ਖੇਡਣਾ ਮਹਿੰਗਾ ਪੈ ਗਿਆ, ਕਿਉਂਕਿ ਉਸ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਸਾਲ ਲਈ ਬੈਨ ਕਰ ਦਿੱਤਾ ਹੈ। ਪੀ.ਸੀ.ਬੀ. ਨੇ ਇਹ ਫ਼ੈਸਲਾ ਇਸ ਲਈ ਕੀਤਾ ਹੈ, ਕਿਉਂਕਿ ਬੋਸ਼ ਨੇ ਪੀ.ਐੱਸ.ਐੱਲ. 'ਚ ਪੇਸ਼ਾਵਰ ਜ਼ਾਲਮੀ ਨਾਲ ਇਕ ਸਾਲ ਦਾ ਕਰਾਰ ਕੀਤਾ ਸੀ, ਜਿਸ ਨੂੰ ਤੋੜ ਕੇ ਉਸ ਨੇ ਆਈ.ਪੀ.ਐੱਲ. 'ਚ ਖੇਡਣ ਨੂੰ ਪਹਿਲ ਦਿੱਤੀ।
ਉਸ ਨੂੰ ਜਨਵਰੀ 'ਚ ਪੇਸ਼ਾਵਰ ਜ਼ਾਲਮੀ ਨੇ ਕਰਾਰਬੱਧ ਕੀਤਾ ਸੀ, ਪਰ ਮੁੰਬਈ ਇੰਡੀਅਨਜ਼ ਨੇ ਦੱਖਣੀ ਅਫਰੀਕਾ ਦੇ ਲੀਜ਼ਾਡ ਵਿਲੀਅਮਜ਼ ਦੇ ਜ਼ਖ਼ਮੀ ਹੋਣ ਮਗਰੋਂ ਟੀਮ ਮੈਨੇਜਮੈਂਟ ਨੇ ਬੋਸ਼ ਨਾਲ ਸੰਪਰਕ ਕੀਤਾ ਤੇ ਉਸ ਨੂੰ ਲੀਜ਼ਾਡ ਦੀ ਜਗ੍ਹਾ ਟੀਮ 'ਚ ਸ਼ਾਮਲ ਕਰ ਲਿਆ।
ਇਸ ਮਗਰੋਂ ਪੀ.ਸੀ.ਬੀ. ਨੇ ਬੋਸ਼ ਨੂੰ ਕਰਾਰ ਤੋੜਨ ਕਾਰਨ ਲੀਗਲ ਨੋਟਿਸ ਭੇਜਿਆ ਹੈ, ਜਿਸ 'ਚ ਬੋਰਡ ਨੇ ਲਿਖਿਆ ਕਿ ਕਰਾਰ ਤੋੜਨ ਕਾਰਨ ਬੋਸ਼ ਨੂੰ ਇਕ ਸਾਲ ਲਈ ਪਾਕਿਸਤਾਨ ਸੁਪਰ ਲੀਗ 'ਚੋਂ ਬੈਨ ਕੀਤਾ ਜਾਂਦਾ ਹੈ।
ਇਸ ਬਾਰੇ ਬੋਲਦਿਆਂ ਕੌਰਬਿਨ ਬੋਸ਼ ਨੇ ਕਿਹਾ ਕਿ ਮੈਨੂੰ ਆਪਣੇ ਫ਼ੈਸਲੇ 'ਤੇ ਪਛਤਾਵਾ ਹੈ ਤੇ ਮੈਂ ਪਾਕਿਸਤਾਨ ਦੇ ਲੋਕਾਂ, ਪੇਸ਼ਾਵਰ ਜ਼ਾਲਮੀ ਦੇ ਪ੍ਰਸ਼ੰਸਕਾਂ ਤੇ ਸਮੂਹ ਕ੍ਰਿਕਟ ਪ੍ਰੇਮੀਆਂ ਤੋਂ ਮੁਆਫ਼ੀ ਮੰਗਦਾ ਹਾਂ।
ਜ਼ਿਕਰਯੋਗ ਹੈ ਕਿ ਡੇਵਿਡ ਵਾਰਨਰ, ਡੈਰਿਲ ਮਿਚੇਲ, ਟਿਮ ਸਟਿਫਰਟ, ਮਾਈਕਲ ਬ੍ਰੇਸਵੈੱਲ ਤੇ ਜੇਸਨ ਹੋਲਡਰ ਵਰਗੇ ਵੱਡੇ ਨਾਮਵਰ ਖਿਡਾਰੀ ਪਾਕਿਸਤਾਨ ਸੁਪਰ ਲੀਗ 'ਚ ਖੇਡਦੇ ਹੋਏ ਦਿਖਾਈ ਦੇਣਗੇ।