Wednesday, April 16, 2025
BREAKING
ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਅਨਾਜ ਮੰਡੀ ਖਰੜ ਦਾ ਦੌਰਾ ਆਈਆਈਟੀ ਰੋਪੜ iHub AWaDH ਨੇ ਟਿਕਾਊ ਖੇਤੀਬਾੜੀ ਲਈ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਇਨ-ਹਾਊਸ ਟੈਕਨੋਲੋਜੀ ਪਰਾਲੀ ਰਿਮੂਵਿੰਗ ਮਸ਼ੀਨ ਲਾਂਚ ਕੀਤੀ ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ ਇੰਤਕਾਲਾਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ ਹੁਣ ਮੀਡੀਆ 'ਤੇ ਸ਼ਿਕੰਜ਼ਾ ਕਸਣ ਦੀ ਤਿਆਰੀ! ਵ੍ਹਾਈਟ ਹਾਊਸ ਲਿਆ ਰਿਹੈ ਨਵੀਂ ਨੀਤੀ ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ 'ਬਿੱਗ ਬੌਸ' ਪ੍ਰੇਮੀਆਂ ਲਈ ਵੱਡੀ ਖਬਰ! ਸਲਮਾਨ ਖਾਨ ਦੇ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ ਜਲੰਧਰ 'ਚ ਦੁੱਧ ਉਤਪਾਦਕਾਂ ਦਾ ਅਨੋਖਾ ਪ੍ਰਦਰਸ਼ਨ, ਵੇਖਣ ਵਾਲੇ ਵੀ ਰਹਿ ਗਏ ਹੈਰਾਨ

ਖੇਡ

2 ਸਾਲ ਬਾਅਦ IPL 'ਚ ਆਲ ਆਊਟ ਹੋਈ ਰਾਜਸਥਾਨ ਰਾਇਲਜ਼

10 ਅਪ੍ਰੈਲ, 2025 06:11 PM

ਗੁਜਰਾਤ ਟਾਈਟਨਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਵਿਰੁੱਧ 58 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 217 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਰਾਜਸਥਾਨ ਸਿਰਫ਼ 158 ਦੌੜਾਂ ਹੀ ਬਣਾ ਸਕਿਆ। ਰਾਜਸਥਾਨ ਆਖਰੀ ਵਾਰ 2023 'ਚ ਟੀਚੇ ਦਾ ਪਿੱਛਾ ਕਰਦੇ ਹੋਏ ਆਲ ਆਊਟ ਹੋ ਗਿਆ ਸੀ। ਦੋ ਸਾਲ ਪਹਿਲਾਂ, ਟੀਮ 59 ਦੌੜਾਂ 'ਤੇ ਆਲ ਆਊਟ ਹੋ ਗਈ ਸੀ ਜਿਸ ਕਾਰਨ ਉਸਨੂੰ 112 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਗੁਜਰਾਤ ਖ਼ਿਲਾਫ਼ ਸੱਤ ਮੈਚਾਂ 'ਚੋਂ ਛੇਵੀਂ ਹਾਰ ਤੋਂ ਬਾਅਦ ਨਿਰਾਸ਼ ਦਿਖਾਈ ਦਿੱਤੇ। ਉਸਨੇ ਮੈਚ ਤੋਂ ਬਾਅਦ ਕਿਹਾ ਕਿ ਗੇਂਦਬਾਜ਼ੀ 'ਚ ਲਗਭਗ 15-20 ਦੌੜਾਂ ਵਾਧੂ ਸਨ। ਜਦੋਂ ਵੀ ਅਸੀਂ ਲੈਅ ਬਣਾਈ ਰੱਖਣਾ ਚਾਹੁੰਦੇ ਸੀ, ਅਸੀਂ ਵਿਕਟਾਂ ਗੁਆ ਦਿੱਤੀਆਂ, ਜਦੋਂ ਮੈਂ ਅਤੇ ਹੇਟਮਾਇਰ ਬੱਲੇਬਾਜ਼ੀ ਕਰ ਰਹੇ ਸੀ ਤਾਂ ਟੀਚਾ ਅਜੇ ਵੀ ਪ੍ਰਾਪਤ ਕੀਤਾ ਜਾ ਸਕਦਾ ਸੀ, ਪਰ ਮੇਰੀ ਵਿਕਟ ਨੇ ਖੇਡ ਬਦਲ ਦਿੱਤੀ।
ਸੈਮਸਨ ਨੇ ਕਿਹਾ ਕਿ ਜਿਸ ਤਰ੍ਹਾਂ ਜੋਫਰਾ ਨੇ ਗੇਂਦਬਾਜ਼ੀ ਕੀਤੀ ਅਤੇ ਗਿੱਲ ਦੀ ਵਿਕਟ ਲਈ, ਉਸ ਨੇ ਸਾਨੂੰ ਕੁਝ ਹੱਦ ਤੱਕ ਜਿੱਤਣ 'ਚ ਮਦਦ ਕੀਤੀ... ਪਰ ਜਿਸ ਤਰ੍ਹਾਂ ਅਸੀਂ ਡੈਥ ਓਵਰਾਂ 'ਚ ਗੇਂਦਬਾਜ਼ੀ ਕੀਤੀ, ਸਾਨੂੰ ਕੱਲ੍ਹ ਦੀ ਮੀਟਿੰਗ 'ਚ ਇਸ 'ਤੇ ਵਿਚਾਰ ਕਰਨਾ ਹੋਵੇਗਾ ਅਤੇ ਬਿਹਤਰ ਵਾਪਸੀ ਕਰਨੀ ਹੋਵੇਗੀ। ਜਦੋਂ ਤੁਸੀਂ ਕੋਈ ਮੈਚ ਹਾਰਦੇ ਹੋ, ਤਾਂ ਅਸੀਂ ਇਹ ਵੀ ਸੋਚਦੇ ਹਾਂ ਕਿ ਸਾਨੂੰ ਪਹਿਲਾਂ ਪਿੱਛਾ ਕਰਨਾ ਚਾਹੀਦਾ ਸੀ ਜਾਂ ਬੱਲੇਬਾਜ਼ੀ ਕਰਨੀ ਚਾਹੀਦੀ ਸੀ, ਅਸੀਂ ਇਨ੍ਹਾਂ ਹਾਲਾਤਾਂ ਦੀ ਉਮੀਦ ਕਰ ਰਹੇ ਸੀ, ਇਹ ਸੱਚਮੁੱਚ ਇੱਕ ਵਧੀਆ ਵਿਕਟ ਸੀ, ਸਾਨੂੰ ਹਾਲਾਤਾਂ ਦਾ ਸਨਮਾਨ ਕਰਨਾ ਚਾਹੁੰਦੇ ਹੈ ਅਤੇ ਇੱਕ ਅਜਿਹੀ ਟੀਮ ਬਣਾਉਣਾ ਚਾਹੁੰਦੇ ਹਾਂ ਜੋ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਜਿੱਤ ਸਕੇ।

ਗੁਜਰਾਤ ਅੰਕ ਸੂਚੀ 'ਚ 7ਵੇਂ ਸਥਾਨ 'ਤੇ
ਰਾਜਸਥਾਨ ਨੇ ਸੀਜ਼ਨ ਦੀ ਸ਼ੁਰੂਆਤ ਹੈਦਰਾਬਾਦ ਖ਼ਿਲਾਫ਼ 44 ਦੌੜਾਂ ਅਤੇ ਕੋਲਕਾਤਾ ਖ਼ਿਲਾਫ਼ 8 ਵਿਕਟਾਂ ਨਾਲ ਹਾਰ ਨਾਲ ਕੀਤੀ। ਪਰ ਇਸ ਤੋਂ ਬਾਅਦ, ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਦੌੜਾਂ ਨਾਲ ਅਤੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਕੇ ਲੀਡ ਹਾਸਲ ਕੀਤੀ, ਪਰ ਹੁਣ ਇੱਕ ਹੋਰ ਹਾਰ ਕਾਰਨ ਉਹ ਅੰਕ ਸੂਚੀ 'ਚ ਸੱਤਵੇਂ ਸਥਾਨ 'ਤੇ ਆ ਗਏ ਹਨ। ਉਨ੍ਹਾਂ ਤੋਂ ਬਾਅਦ ਮੁੰਬਈ, ਚੇਨਈ ਅਤੇ ਹੈਦਰਾਬਾਦ ਹਨ, ਜਿਨ੍ਹਾਂ ਨੇ ਸੀਜ਼ਨ 'ਚ 4-4 ਮੈਚ ਹਾਰੇ ਹਨ।

ਇਹ ਮੁਕਾਬਲਾ ਇਸ ਤਰ੍ਹਾਂ ਸੀ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਮੈਚ 'ਚ ਰਾਜਸਥਾਨ ਦੀ ਟੀਮ 218 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ਼ 159 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ, ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਗੁਜਰਾਤ ਲਈ, ਸਾਈਂ ਸੁਦਰਸ਼ਨ ਨੇ 53 ਗੇਂਦਾਂ 'ਚ 82 ਦੌੜਾਂ ਬਣਾਈਆਂ, ਜੋਸ ਬਟਲਰ ਅਤੇ ਸ਼ਾਹਰੁਖ ਖਾਨ ਨੇ 36-36 ਦੌੜਾਂ ਬਣਾ ਕੇ ਸਕੋਰ 6 ਵਿਕਟਾਂ 'ਤੇ 217 ਤੱਕ ਪਹੁੰਚਾਇਆ। ਜਵਾਬ 'ਚ, ਰਾਜਸਥਾਨ ਵੱਲੋਂ ਸਿਰਫ਼ ਜੋਸ ਬਟਲਰ (41) ਅਤੇ ਸ਼ਿਮਰੋਨ ਹੇਟਮਾਇਰ (52) ਹੀ ਕੁਝ ਦੇਰ ਲਈ ਟਿਕੇ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ। ਗੁਜਰਾਤ ਲਈ ਪ੍ਰਸਿੱਧ ਕ੍ਰਿਸ਼ਨ ਨੇ 3 ਵਿਕਟਾਂ ਲਈਆਂ। ਰਾਸ਼ਿਦ ਖਾਨ ਦੋ ਵਿਕਟਾਂ ਲੈਣ 'ਚ ਸਫਲ ਰਿਹਾ।

Have something to say? Post your comment

ਅਤੇ ਖੇਡ ਖਬਰਾਂ

ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ

ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ

ਦਿੱਲੀ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਦਿੱਲੀ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਮੀਰਪੁਰ ’ਚ 4 ਤੇ ਚਟਗਾਂਵ ’ਚ 2 ਮੈਚ ਖੇਡੇਗਾ ਭਾਰਤ

ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਮੀਰਪੁਰ ’ਚ 4 ਤੇ ਚਟਗਾਂਵ ’ਚ 2 ਮੈਚ ਖੇਡੇਗਾ ਭਾਰਤ

ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ

ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ

ਅੰਤਰਰਾਸ਼ਟਰੀ ਬ੍ਰਾਂਡਾਂ ਦੀ ਪਹਿਲੀ ਪਸੰਦ ਬਣਿਆ IPL

ਅੰਤਰਰਾਸ਼ਟਰੀ ਬ੍ਰਾਂਡਾਂ ਦੀ ਪਹਿਲੀ ਪਸੰਦ ਬਣਿਆ IPL

ICC ਨੇ ਅਫਗਾਨਿਸਤਾਨ ਮਹਿਲਾ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

ICC ਨੇ ਅਫਗਾਨਿਸਤਾਨ ਮਹਿਲਾ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

ਪੰਜਾਬ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਹੈੱਡ ਟੂ ਹੈੱਡ, ਪਿੱਚ ਰਿਪੋਰਟ, ਮੌਸਮ ਤੇ ਸੰਭਾਵਿਤ 11 ਬਾਰੇ ਜਾਣੋ

ਪੰਜਾਬ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਹੈੱਡ ਟੂ ਹੈੱਡ, ਪਿੱਚ ਰਿਪੋਰਟ, ਮੌਸਮ ਤੇ ਸੰਭਾਵਿਤ 11 ਬਾਰੇ ਜਾਣੋ

ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ

ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ

6 ਮੈਚਾਂ ਤੋਂ ਜੇਬ 'ਚ ਪਰਚੀ ਲੈ ਕੇ ਘੁੰਮ ਰਹੇ ਸਨ ਅਭਿਸ਼ੇਕ ? ਮੈਚ ਤੋਂ ਬਾਅਦ ਹੈੱਡ ਨੇ ਕੀਤਾ ਖੁਲਾਸਾ

6 ਮੈਚਾਂ ਤੋਂ ਜੇਬ 'ਚ ਪਰਚੀ ਲੈ ਕੇ ਘੁੰਮ ਰਹੇ ਸਨ ਅਭਿਸ਼ੇਕ ? ਮੈਚ ਤੋਂ ਬਾਅਦ ਹੈੱਡ ਨੇ ਕੀਤਾ ਖੁਲਾਸਾ

245 ਦੌੜਾਂ ਬਣਾ ਕੇ ਵੀ SRH ਹੱਥੋਂ ਹਾਰ ਗਈ ਪੰਜਾਬ ਕਿੰਗਜ਼ ! ਕਪਤਾਨ ਅਈਅਰ ਨੇ ਦੱਸਿਆ ਕਿੱਥੇ ਹੋਈ ਗ਼ਲਤੀ

245 ਦੌੜਾਂ ਬਣਾ ਕੇ ਵੀ SRH ਹੱਥੋਂ ਹਾਰ ਗਈ ਪੰਜਾਬ ਕਿੰਗਜ਼ ! ਕਪਤਾਨ ਅਈਅਰ ਨੇ ਦੱਸਿਆ ਕਿੱਥੇ ਹੋਈ ਗ਼ਲਤੀ