Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਚੰਡੀਗੜ੍ਹ

ਕੰਨਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ ਬਹੁਤ ਜ਼ਰੂਰੀ: ਡਾ.ਸੰਗੀਤਾ ਜੈਨ

03 ਮਾਰਚ, 2025 08:06 PM
ਐੱਸ ਏ ਐੱਸ ਨਗਰ; ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਮਾਗਮ ਕੀਤੇ ਗਏ, ਜਿਸ ਦੌਰਾਨ ਲੋਕਾਂ ਨੂੰ ਕੰਨਾਂ ਦੀ ਸਾਂਭ-ਸੰਭਾਲ ਲਈ ਮਾਹਰ ਡਾਕਟਰਾਂ ਵਲੋਂ ਜਾਣਕਾਰੀ ਦਿਤੀ ਗਈ।

    ਸਥਾਨਕ ਸਿਵਲ ਹਸਪਤਾਲ ਵਿਚ ਹੋਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਕੰਨ ਸਾਡੇ ਸਰੀਰ ਦਾ ਬਹੁਤ ਅਹਿਮ ਅੰਗ ਹਨ, ਜਿਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਗੀ ਸੁਣਨ ਸ਼ਕਤੀ ਆਪਣੇ ਆਪ ਵਿਚ ਤਾਕਤ ਹੈ, ਜੋ ਵਿਅਕਤੀ ਦੀ ਤੰਦਰੁਸਤੀ ਵਾਸਤੇ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਵਿਸ਼ਾ ਹੈ ‘ਕੰਨਾਂ ਦੀ ਦੇਖਭਾਲ ਸਭਨਾਂ ਲਈ ਹਕੀਕਤ ਬਣਾਉਣ ਵਾਸਤੇ ਖ਼ੁਦ ਨੂੰ ਮਜ਼ਬੂਤ ਕਰੋ’। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਖ਼ੁਦ ਜਾਗਰੂਕ ਹੋਵਾਂਗੇ ਤਾਂ ਅਸੀਂ ਸਿਹਤਮੰਦ ਕੰਨ ਅਤੇ ਸੁਣਨ ਸ਼ਕਤੀ ਯਕੀਨੀ ਬਣਾ ਸਕਾਂਗੇ। ਡਾ. ਜੈਨ ਨੇ ਕਿਹਾ ਕਿ ਬੋਲੇਪਣ ਦੀ ਸਮੱਸਿਆ ਦੇ ਜ਼ਿਆਦਾਤਰ ਕਾਰਨ ਇਲਾਜਯੋਗ ਹਨ, ਇਸ ਲਈ ਹਰ ਕਿਸੇ ਨੂੰ ਸਮੇਂ ਸਿਰ ਕੰਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਵਧਾਨੀ ਨਾ ਵਰਤਣ ਕਾਰਨ ਬਹੁਤ ਸਾਰੇ ਲੋਕ ਬੋਲੇਪਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਰਨਾਂ ਬੀਮਾਰੀਆਂ ਦੇ ਨਾਲ-ਨਾਲ ਕੰਨਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਹੋਏ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ।

     ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕੰਨਾਂ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਹੋ ਜਾਵੇ ਤਾਂ ਕੰਨਾਂ ਦੀਆਂ ਬੀਮਾਰੀਆਂ ਨੂੰ 50 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਘੱਟ ਸੁਣਨ ਦੇ 50 ਫੀਸਦੀ ਕਾਰਨਾਂ ਨੂੰ ਰੋਕਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਸਿਹਤ ਜਾਗਰੂਕਤਾ ਪੈਦਾ ਕਰ ਕੇ ਬੋਲੇਪਣ ਦੀ ਸਮੱਸਿਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੋਲੇਪਣ ਤੋਂ ਬਚਾਅ ਲਈ ਕੰਨਾਂ ਵਿਚ ਕਦੇ ਵੀ ਨੁਕੀਲੀਆਂ ਚੀਜ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਕੰਨਾਂ ਨੂੰ ਹਮੇਸ਼ਾਂ ਤੇਜ਼ ਆਵਾਜ਼ ਤੋਂ ਬਚਾਉਣਾ ਚਾਹੀਦਾ ਹੈ ਅਤੇ ਕੰਨਾਂ ਵਿਚ ਗੰਦਾ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਹੈ।

     ਇਸ ਮੌਕੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਜਾਗੂਕਤਾ ਰੈਲੀ ਵੀ ਕੱਢੀ। ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ, ਡਾ. ਵਿਜੇ ਭਗਤ, ਈ ਐਨ ਟੀ ਵਿਭਾਗ ਦੇ ਮੁਖੀ ਡਾ. ਮਨੀਸ਼ ਗੁਪਤਾ, ਡਾ. ਆਸ਼ੀਸ਼ ਗੋਇਲ, ਡਾ. ਹਿਮਾਂਸ਼ੂ ਮਿੱਤਲ, ਡਾ. ਨਵਜੋਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
 
Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ

ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ

ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਪਹਿਲੀ ਅਪ੍ਰੈਲ ਤੋਂ ਸਵੀਮਿੰਗ ਪੂਲ ਹੋਣਗੇ ਸ਼ੁਰੂ

ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਪਹਿਲੀ ਅਪ੍ਰੈਲ ਤੋਂ ਸਵੀਮਿੰਗ ਪੂਲ ਹੋਣਗੇ ਸ਼ੁਰੂ

ਚੰਡੀਗੜ੍ਹ 'ਚ ਹਨੀ ਸਿੰਘ ਦਾ ਹੋਣ ਵਾਲਾ Live Show ਵਿਵਾਦਾਂ 'ਚ, ਪੰਜਾਬ ਭਾਜਪਾ ਨੇ ਜਤਾਇਆ ਇਤਰਾਜ਼

ਚੰਡੀਗੜ੍ਹ 'ਚ ਹਨੀ ਸਿੰਘ ਦਾ ਹੋਣ ਵਾਲਾ Live Show ਵਿਵਾਦਾਂ 'ਚ, ਪੰਜਾਬ ਭਾਜਪਾ ਨੇ ਜਤਾਇਆ ਇਤਰਾਜ਼

ਹੁਣ ਐਂਟਰੀ ’ਤੇ ਨਹੀਂ, ਬਾਹਰ ਨਿਕਲਣ ’ਤੇ ਲਏ ਜਾ ਸਕਦੇ ਨੇ ਪਾਰਕਿੰਗ ਦੇ ਪੈਸੇ

ਹੁਣ ਐਂਟਰੀ ’ਤੇ ਨਹੀਂ, ਬਾਹਰ ਨਿਕਲਣ ’ਤੇ ਲਏ ਜਾ ਸਕਦੇ ਨੇ ਪਾਰਕਿੰਗ ਦੇ ਪੈਸੇ

ਪੰਜਾਬ ਪੁਲਿਸ ਵੱਲੋਂ ਬਿਹਾਰ ਤੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਬਿਹਾਰ ਤੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ

CBI ਨੇ ਟਰੈਪ ਲਾ ਕੇ ਚੁੱਕ ਲਿਆ ਚੰਡੀਗੜ੍ਹ ਪੁਲਸ ਦਾ ASI, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

CBI ਨੇ ਟਰੈਪ ਲਾ ਕੇ ਚੁੱਕ ਲਿਆ ਚੰਡੀਗੜ੍ਹ ਪੁਲਸ ਦਾ ASI, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਸ਼ਰਾਬ ਦੀਆਂ ਕੀਮਤਾਂ ਲੈ ਕੇ ਆਈ ਨਵੀਂ ਅਪਡੇਟ

ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਸ਼ਰਾਬ ਦੀਆਂ ਕੀਮਤਾਂ ਲੈ ਕੇ ਆਈ ਨਵੀਂ ਅਪਡੇਟ

ਬੁੜੈਲ ਜੇਲ੍ਹ ਦੇ ਕੈਦੀਆਂ ਦੇ ਹਰਬਲ ਰੰਗਾਂ ਦੀ ਮੰਗ ਵਧੀ

ਬੁੜੈਲ ਜੇਲ੍ਹ ਦੇ ਕੈਦੀਆਂ ਦੇ ਹਰਬਲ ਰੰਗਾਂ ਦੀ ਮੰਗ ਵਧੀ