Wednesday, April 16, 2025
BREAKING
ਪ੍ਰਤਾਪ ਬਾਜਵਾ ਖਿਲਾਫ 'ਆਪ' ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ 4 ਦਿਨ ਦੇ ਰਿਮਾਂਡ 'ਤੇ, ਵੱਡੇ ਖੁਲਾਸੇ ਹੋਣ ਦੀ ਉਮੀਦ ਗ੍ਰਨੇਡ ਵਾਲਾ ਬਿਆਨ ਦੇ ਕੇ ਘਿਰੇ ਬਾਜਵਾ, ਜੇ ਗ੍ਰਿਫ਼ਤਾਰੀ ਹੁੰਦੀ ਹੈ ਤਾਂ... ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ ਵੱਡੀ ਖ਼ਬਰ: ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ 'ਸੁਪਰੀਮ' ਰਾਹਤ ਪੰਜਾਬ ਦੇ ਵੱਡੇ ਹਸਪਤਾਲ ਵਿਚ ਈ. ਡੀ. ਦੀ ਰੇਡ ਜੇ ਹੁਣ ਪੰਜਾਬ 'ਚ ਕੋਈ ਧਮਾਕਾ ਹੁੰਦਾ ਹੈ ਤਾਂ ਪ੍ਰਤਾਪ ਬਾਜਵਾ ਹੋਣਗੇ ਜ਼ਿੰਮੇਵਾਰ: ਤਰੁਣਪ੍ਰੀਤ ਸੌਂਦ ਸੈਕਟਰ-24 ਤੋਂ ਨਸ਼ੀਲਾ ਪਦਾਰਥ ਵੇਚਣ ਵਾਲਾ ਗ੍ਰਿਫ਼ਤਾਰ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ

ਰਾਸ਼ਟਰੀ

CM ਨੇ ਮਨਮਾਨੇ ਢੰਗ ਨਾਲ ਫੀਸ ਵਾਧੇ 'ਤੇ ਸਕੂਲਾਂ ਨੂੰ ਨੋਟਿਸ ਕੀਤਾ ਜਾਰੀ

15 ਅਪ੍ਰੈਲ, 2025 08:08 PM

ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਮਨਮਾਨੇ ਢੰਗ ਨਾਲ ਫੀਸ ਵਾਧੇ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਤੋਂ ਜਵਾਬ ਮੰਗੇ ਗਏ ਹਨ ਅਤੇ ਜੇਕਰ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਕ 'ਜਨ ਸੰਵਾਦ' ਨੂੰ ਸੰਬੋਧਨ ਕਰਦੇ ਹੋਏ, ਮੁੱਖ ਮੰਤਰੀ ਨੂੰ ਮਾਡਲ ਟਾਊਨ ਦੇ ਇਕ ਨਿੱਜੀ ਸਕੂਲ ਬਾਰੇ ਸ਼ਿਕਾਇਤ ਮਿਲੀ ਜੋ ਕਥਿਤ ਤੌਰ 'ਤੇ ਫੀਸਾਂ ਵਧਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਕੱਢ ਰਿਹਾ ਸੀ। ਗੁਪਤਾ ਨੇ 'ਐਕਸ' 'ਤੇ ਇਕ ਪੋਸਟ 'ਚ ਘਟਨਾ ਨੂੰ ਸਾਂਝਾ ਕਰਦੇ ਹੋਏ ਕਿਹਾ,"ਅੱਜ ਮਾਡਲ ਟਾਊਨ ਸਥਿਤ ਕਵੀਨ ਮੈਰੀ ਸਕੂਲ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆਇਆ, ਜਿੱਥੇ ਮਾਪਿਆਂ ਨੇ ਅਨੁਚਿਤ ਫੀਸ ਵਸੂਲੀ ਅਤੇ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢੇ ਜਾਣ ਦੀ ਸ਼ਿਕਾਇਤ ਕੀਤੀ।"

ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ,"ਕਿਸੇ ਵੀ ਸਕੂਲ ਨੂੰ ਫੀਸਾਂ ਲਈ ਮਾਪਿਆਂ ਨੂੰ ਤੰਗ ਕਰਨ ਜਾਂ ਗਲਤ ਤਰੀਕੇ ਨਾਲ ਵਿਦਿਆਰਥੀਆਂ ਨੂੰ ਕੱਢਣ ਦਾ ਅਧਿਕਾਰ ਨਹੀਂ ਹੈ।" ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਤੋਂ ਨਿਰਧਾਰਤ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਉਲੰਘਣਾ ਦੇ ਨਤੀਜੇ ਵਜੋਂ ਕਾਰਵਾਈ ਕੀਤੀ ਜਾਵੇਗੀ। ਗੁਪਤਾ ਨੇ ਕਿਹਾ,"ਸਾਡੀ ਨੀਤੀ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ, ਸ਼ੋਸ਼ਣ ਜਾਂ ਬੇਨਿਯਮੀਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਣ ਦੀ ਹੈ - ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਡੀ ਵਚਨਬੱਧਤਾ ਸਪੱਸ਼ਟ ਹੈ ਕਿ ਹਰ ਬੱਚਾ ਨਿਆਂ, ਸਤਿਕਾਰ ਅਤੇ ਗੁਣਵੱਤਾਪੂਰਨ ਸਿੱਖਿਆ ਦਾ ਹੱਕਦਾਰ ਹੈ।'' ਮੁੱਖ ਮੰਤਰੀ ਨੇ ਦੱਸਿਆ,''ਜਿਨ੍ਹਾਂ ਸਕੂਲਾਂ ਵਿਰੁੱਧ ਮਨਮਾਨੇ ਫੀਸ ਵਾਧੇ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਉਹ ਅਜਿਹਾ ਕਰਨ 'ਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ

ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹਸਪਤਾਲ ਤੋਂ ਬੱਚਾ ਚੋਰੀ ਹੋਇਆ ਤਾਂ ਲਾਇਸੈਂਸ ਰੱਦ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹਸਪਤਾਲ ਤੋਂ ਬੱਚਾ ਚੋਰੀ ਹੋਇਆ ਤਾਂ ਲਾਇਸੈਂਸ ਰੱਦ

ਹੁਣ ਔਰਤਾਂ ਇਲੈਕਟ੍ਰਿਕ ਸਕੂਟਰਾਂ 'ਤੇ ਕਰਨਗੀਆਂ ਸਵਾਰੀ, ਦਿੱਲੀ ਦੀ ਨਵੀਂ EV ਪਾਲਸੀ 'ਚ 36,000 ਦੀ ਸਬਸਿਡੀ

ਹੁਣ ਔਰਤਾਂ ਇਲੈਕਟ੍ਰਿਕ ਸਕੂਟਰਾਂ 'ਤੇ ਕਰਨਗੀਆਂ ਸਵਾਰੀ, ਦਿੱਲੀ ਦੀ ਨਵੀਂ EV ਪਾਲਸੀ 'ਚ 36,000 ਦੀ ਸਬਸਿਡੀ

ਹਮਲਾਵਰਾਂ ਨੇ ਸਾਡੇ ਆਪਸੀ ਮਤਭੇਦਾਂ ਦਾ ਫਾਇਦਾ ਉਠਾਇਆ : ਮੋਹਨ ਭਾਗਵਤ

ਹਮਲਾਵਰਾਂ ਨੇ ਸਾਡੇ ਆਪਸੀ ਮਤਭੇਦਾਂ ਦਾ ਫਾਇਦਾ ਉਠਾਇਆ : ਮੋਹਨ ਭਾਗਵਤ

PM ਮੋਦੀ ਦਾ ਵਿਜਨ ਭਾਰਤ ਨੂੰ ਰੱਖਿਆ, ਪੁਲਾੜ ਤੇ ਤਕਨੀਕੀ ਖੇਤਰ 'ਚ ਗਲੋਬਲ ਪੱਧਰ 'ਤੇ ਬਣਾ ਰਿਹੈ ਮੋਹਰੀ

PM ਮੋਦੀ ਦਾ ਵਿਜਨ ਭਾਰਤ ਨੂੰ ਰੱਖਿਆ, ਪੁਲਾੜ ਤੇ ਤਕਨੀਕੀ ਖੇਤਰ 'ਚ ਗਲੋਬਲ ਪੱਧਰ 'ਤੇ ਬਣਾ ਰਿਹੈ ਮੋਹਰੀ

ED ਨੇ ਰਾਬਰਟ ਵਾਡਰਾ ਨੂੰ ਪੁੱਛ-ਗਿੱਛ ਲਈ ਬੁਲਾਇਆ, ਜ਼ਮੀਨ ਸੌਦੇ ਨਾਲ ਜੁੜੇ ਮਾਮਲੇ 'ਚ ਕੀਤਾ ਤਲਬ

ED ਨੇ ਰਾਬਰਟ ਵਾਡਰਾ ਨੂੰ ਪੁੱਛ-ਗਿੱਛ ਲਈ ਬੁਲਾਇਆ, ਜ਼ਮੀਨ ਸੌਦੇ ਨਾਲ ਜੁੜੇ ਮਾਮਲੇ 'ਚ ਕੀਤਾ ਤਲਬ

ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਕਿਸੇ ਮੁਸਲਮਾਨ ਨੂੰ ਪ੍ਰਧਾਨ ਬਣਾਏ ਕਾਂਗਰਸ : ਮੋਦੀ

ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਕਿਸੇ ਮੁਸਲਮਾਨ ਨੂੰ ਪ੍ਰਧਾਨ ਬਣਾਏ ਕਾਂਗਰਸ : ਮੋਦੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ

ਪਟਾਕਾ ਕਾਰਖਾਨੇ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਪਟਾਕਾ ਕਾਰਖਾਨੇ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ