ਸੂਰਤ : ਗੁਜਰਾਤ ਦੇ ਸੂਰਤ 'ਚ ਪੁਲਸ ਨੇ ਦੋ ਵਿਅਕਤੀਆਂ ਤੋਂ 8.57 ਕਰੋੜ ਰੁਪਏ ਦਾ 14.7 ਕਿਲੋ ਸੋਨਾ ਜ਼ਬਤ ਕੀਤਾ ਹੈ ਅਤੇ ਜਾਂਚ ਦੇ ਸਿਲਸਿਲੇ 'ਚ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ। 'ਬੀ' ਡਿਵੀਜ਼ਨ ਦੇ ਸਹਾਇਕ ਪੁਲਿਸ ਕਮਿਸ਼ਨਰ ਪੀਕੇ ਪਟੇਲ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਵੀਰਵਾਰ ਰਾਤ ਨੂੰ ਸਿਮਡਾ ਨਾਕਾ ਜੰਕਸ਼ਨ 'ਤੇ ਹੀਰੇਨ ਭੱਟੀ ਅਤੇ ਮੰਜੀ ਧਮੇਲੀਆ ਕੋਲੋਂ ਇਹ ਬਰਾਮਦਗੀ ਕੀਤੀ ਗਈ।
ਪਟੇਲ ਨੇ ਕਿਹਾ ਕਿ ਹਿਰਾਸਤ 'ਚ ਲਏ ਗਏ ਲੋਕਾਂ ਨੇ ਆਪਣੀਆਂ ਕਮੀਜ਼ਾਂ 'ਚ 14.7 ਕਿਲੋਗ੍ਰਾਮ ਦੇ ਅੱਠ ਸੋਨੇ ਦੇ ਟੁਕੜੇ ਲੁਕਾਏ ਹੋਏ ਸਨ। ਉਹ ਸੋਨੇ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਵਿਚ ਅਸਫਲ ਰਹੇ। ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਸੋਨੇ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।