ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਟਰੱਕ ਤੇ ਸਵਾਰੀਆਂ ਨਾਲ ਭਰੀ ਇਕ ਗੱਡੀ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਕੇ 8 ਹੋਰ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਖੈਬਰ ਪਖ਼ਤੂਨਵਾ ਦੇ ਕਰਾਕ ਇਲਾਕੇ 'ਚ ਵਾਪਰਿਆ, ਜਦੋਂ ਇਕ ਪੈਸੇਂਜਰ ਕੋਚ ਡੇਰਾ ਇਸਮਾਇਲ ਖਾਨ ਤੋਂ ਪਿਸ਼ਾਵਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਇਹ ਸਿੰਧੂ ਹਾਈਵੇ 'ਤੇ ਪੁੱਜਿਆ ਤਾਂ ਮੀਠਾ ਖੇਲ ਕੋਲ ਇਕ ਟਰੱਕ 'ਚ ਜਾ ਵੱਜਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ ਹੈ।