Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਦੁਨੀਆਂ

USA: ਗ੍ਰਿਫਤਾਰ Immigrants ਨੂੰ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਤਾਂ ਜੋ ਉਹ Lawyers ਦੀ ਮੱਦਦ ਨਾ ਲੈ ਸਕਣ, ਦਾਇਰ ਪਟੀਸ਼ਨ ਵਿੱਚ ਖੁਲਾਸਾ

12 ਅਪ੍ਰੈਲ, 2025 06:58 PM

ਸੈਕਰਾਮੈਂਟੋ, ਕੈਲੀਫੋਰਨੀਆ: ਵਕੀਲਾਂ ਦੁਆਰਾ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ Immigration ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਘਰਾਂ ਤੋਂ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਕਾਨੂੰਨੀ ਮਦਦ ਨਾ ਲੈ ਸਕਣ। ਪਟੀਸ਼ਨ ਅਨੁਸਾਰ ਜਾਰਜਟਾਊਨ ਯੁਨੀਵਰਸਿਟੀ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਸੰਘੀ ਅਧਿਕਾਰੀਆਂ ਦੁਆਰਾ ਅਰਲਿੰਗਟਨ, ਵਰਜੀਨੀਆ ਵਿਚ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ 1000 ਮੀਲ ਦੂਰ ਇਕ ਦਿਹਾਤੀ ਜੇਲ ਵਿਚ ਲਿਜਾਇਆ ਗਿਆ। ਵਕੀਲਾਂ ਦੁਆਰਾ ਦਾਇਰ ਸੋਧੀ ਅਪੀਲ ਵਿਚ ਕਿਹਾ ਗਿਆ ਹੈ ਕਿ ਖਾਨ ਸੂਰੀ ਕੋਲ ਬਕਾਇਦਾ ਵੀਜਾ ਹੈ ਤੇ ਉਹ ਪ੍ਰੋਫੈਸਰ ਵਜੋਂ ਕੰਮ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਿਹਾ ਹੈ।

ਉਸ ਨੂੰ ਹੱਥ ਕੜੀਆਂ ਲਾ ਕੇ ਚਾਂਟਿਲੀ, ਵਰਜੀਨੀਆ ਲਿਜਾਇਆ ਗਿਆ ਜਿਥੇ ਉਸ ਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਤੇ ਹੋਰ ਕਾਗਜ਼ੀ ਕਾਰਵਾਈ ਕੀਤੀ ਗਈ। ਅੱਧੀ ਰਾਤ ਨੂੰ ਉਸ ਨੂੰ ਫਾਰਮਵਿਲੇ , ਵਰਜੀਨੀਆ ਵਿਚ ਇਕ ਬੰਦੀ ਕੇਂਦਰ ਵਿਚ ਲਿਜਾਇਆ ਗਿਆ ਜਿਥੋਂ ਉਸ ਨੂੰ ਆਈ ਸੀ ਈ ਦੇ ਰਿਚਮਾਂਡ ਦਫਤਰ ਵਿਚ ਭੇਜ ਦਿੱਤਾ ਗਿਆ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਸੂਰੀ ਨੂੰ ਅਲੈਗਜੈਂਡਰੀਆ, ਲੋਇਸਿਆਨਾ ਵਿਖੇ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੇ ਉਸ ਨੂੰ ਕਿਹਾ ਗਿਆ ਅਗਲੇ ਦਿਨ ਉਸ ਨੂੰ ਨਿਊ ਯਾਰਕ ਭੇਜ ਦਿੱਤਾ ਜਾਵੇਗਾ ਪਰੰਤੂ ਇਸ ਦੀ ਬਜਾਏ ਬੇੜੀਆਂ ਵਿਚ ਜਕੜੇ ਸੂਰੀ ਨੂੰ ਅਲਵਰਾਡੋ, ਟੈਕਸਾਸ ਵਿਚ ਪਰੇਰੀਲੈਂਡ ਡਿਟੈਨਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ।

ਜਿਥੇ ਉਸ ਨੂੰ ਬਹੁਤ ਹੀ ਭੈੜੇ ਹਾਲਾਤ ਵਿਚ ਰਖਿਆ ਗਿਆ ਹੈ। ਹੋਰ ਗ੍ਰਿਫਤਾਰ ਪ੍ਰਵਾਸੀਆਂ ਨਾਲ ਵੀ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਟਫਟਸ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਰੂਮੇਸਾ ਉਜ਼ਤੁਰਕ ਤੇ ਸਾਬਕਾ ਕੋਲੰਬੀਆ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਵੀ ਸ਼ਾਮਿਲ ਹੈ। ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਇਹ ਸਾਰੇ ਦਾਅਪੇਚ ਇਸ ਲਈ ਵਰਤ ਰਿਹਾ ਹੈ ਤਾਂ ਜੋ ਗ੍ਰਿਫਤਾਰ ਪ੍ਰਵਾਸੀਆਂ ਨੂੰ ਵਕੀਲਾਂ, ਪਰਿਵਾਰਾਂ ਤੇ ਹੋਰ ਮੱਦਦਗਾਰ ਪ੍ਰਣਾਲੀ ਤੋਂ ਦੂਰ ਰੱਖਿਆ ਜਾ ਸਕੇ।

Have something to say? Post your comment

ਅਤੇ ਦੁਨੀਆਂ ਖਬਰਾਂ

ਇਟਲੀ ਦੇ ਸੰਨ ਜੁਆਨੀ 'ਚ 27 ਅਪ੍ਰੈਲ ਨੂੰ ਸਜਾਇਆ ਜਾਵੇਗਾ ਰੂਹਾਨੀ ਨਗਰ ਕੀਰਤਨ

ਇਟਲੀ ਦੇ ਸੰਨ ਜੁਆਨੀ 'ਚ 27 ਅਪ੍ਰੈਲ ਨੂੰ ਸਜਾਇਆ ਜਾਵੇਗਾ ਰੂਹਾਨੀ ਨਗਰ ਕੀਰਤਨ

37ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 17 ਅਪ੍ਰੈਲ ਤੋਂ ਸਿਡਨੀ 'ਚ

37ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 17 ਅਪ੍ਰੈਲ ਤੋਂ ਸਿਡਨੀ 'ਚ

ਸਿੰਗਾਪੁਰ ਨੇ ਅਮਰੀਕੀ ਟੈਰਿਫ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਬਣਾਈ ਟਾਸਕ ਫੋਰਸ

ਸਿੰਗਾਪੁਰ ਨੇ ਅਮਰੀਕੀ ਟੈਰਿਫ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਬਣਾਈ ਟਾਸਕ ਫੋਰਸ

Canada ਚੋਣਾਂ ਹੋਈਆਂ ਦਿਲਚਸਪ, ਟਰੰਪ ਦੀ ਧਮਕੀ ਦਾ ਜਵਾਬ ਦੇ ਰਹੇ ਲਿਬਰਲਾਂ ਨੂੰ ਬੜਤ

Canada ਚੋਣਾਂ ਹੋਈਆਂ ਦਿਲਚਸਪ, ਟਰੰਪ ਦੀ ਧਮਕੀ ਦਾ ਜਵਾਬ ਦੇ ਰਹੇ ਲਿਬਰਲਾਂ ਨੂੰ ਬੜਤ

ਹੁਣ ਮੀਡੀਆ 'ਤੇ ਸ਼ਿਕੰਜ਼ਾ ਕਸਣ ਦੀ ਤਿਆਰੀ! ਵ੍ਹਾਈਟ ਹਾਊਸ ਲਿਆ ਰਿਹੈ ਨਵੀਂ ਨੀਤੀ

ਹੁਣ ਮੀਡੀਆ 'ਤੇ ਸ਼ਿਕੰਜ਼ਾ ਕਸਣ ਦੀ ਤਿਆਰੀ! ਵ੍ਹਾਈਟ ਹਾਊਸ ਲਿਆ ਰਿਹੈ ਨਵੀਂ ਨੀਤੀ

ਅਮਰੀਕਾ ਵੱਲੋਂ ਟੈਰਿਫ ਗੱਲਬਾਤ ਰਾਹੀਂ ਚੀਨ ਨੂੰ ਅਲੱਗ-ਥਲੱਗ ਕਰਨ ਦੀ ਯੋਜਨਾ

ਅਮਰੀਕਾ ਵੱਲੋਂ ਟੈਰਿਫ ਗੱਲਬਾਤ ਰਾਹੀਂ ਚੀਨ ਨੂੰ ਅਲੱਗ-ਥਲੱਗ ਕਰਨ ਦੀ ਯੋਜਨਾ

'self-deport' ਹੋਣ ਵਾਲਿਆਂ ਨੂੰ Trump ਦੇਣਗੇ ਖ਼਼ਾਸ ਸਹੂਲਤ

'self-deport' ਹੋਣ ਵਾਲਿਆਂ ਨੂੰ Trump ਦੇਣਗੇ ਖ਼਼ਾਸ ਸਹੂਲਤ

ਅਮਰੀਕੀ ਝਟਕੇ ਦਾ ਚੀਨ ’ਤੇ ਨਹੀਂ ਹੋਇਆ ਕੋਈ ਅਸਰ , ਟੈਰਿਫਾਂ ਵਿਚ ਭਾਰੀ ਵਾਧੇ ਦੇ ਬਾਵਜੂਦ ਵਧੀ ਬਰਾਮਦ

ਅਮਰੀਕੀ ਝਟਕੇ ਦਾ ਚੀਨ ’ਤੇ ਨਹੀਂ ਹੋਇਆ ਕੋਈ ਅਸਰ , ਟੈਰਿਫਾਂ ਵਿਚ ਭਾਰੀ ਵਾਧੇ ਦੇ ਬਾਵਜੂਦ ਵਧੀ ਬਰਾਮਦ

ਸ਼ਿਕਾਗੋ 'ਚ ਬਣੇਗਾ ਅਮਰੀਕਾ ਦਾ ਪਹਿਲਾ ਹਿੰਦੂ ਸ਼ਮਸ਼ਾਨਘਾਟ, 5 ਮਿਲੀਅਨ ਡਾਲਰ ਦਾ ਆਵੇਗਾ ਖ਼ਰਚਾ

ਸ਼ਿਕਾਗੋ 'ਚ ਬਣੇਗਾ ਅਮਰੀਕਾ ਦਾ ਪਹਿਲਾ ਹਿੰਦੂ ਸ਼ਮਸ਼ਾਨਘਾਟ, 5 ਮਿਲੀਅਨ ਡਾਲਰ ਦਾ ਆਵੇਗਾ ਖ਼ਰਚਾ

ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਨੇ ਵਿਛਾ'ਤੀਆਂ ਲਾਸ਼ਾਂ, 10 ਦੀ ਗਈ ਜਾਨ, ਕਈ ਜ਼ਖ਼ਮੀ

ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਨੇ ਵਿਛਾ'ਤੀਆਂ ਲਾਸ਼ਾਂ, 10 ਦੀ ਗਈ ਜਾਨ, ਕਈ ਜ਼ਖ਼ਮੀ