ਫ਼ਿਲੌਰ (ਰਾਜੇਸ਼ ਪਾਸੀ) : ਲੋਹੜੀ ਮਾਘੀ ਅਤੇ ਬਸੰਤ ਪੰਚਮੀ ਤਿਉਹਾਰਾ ਦੇ ਦਸਤਕ ਦਿੰਦੇ ਹੀ ਇੱਕ ਵਾਰ ਫਿਰ ਪਤੰਗਬਾਜ਼ੀ ਦੇ ਸ਼ੌਕੀਨਾਂ ਵਲੋਂ ਮਾਰੂ ਚਾਈਨਾ ਡੋਰ ਦੀ ਵਰਤੋਂ ਕਾਰਨ ਬੇਗੁਨਾਹ ਮਨੁੱਖੀ ਜਾਨਾਂ ਅਤੇ ਬੇਜ਼ੁਬਾਨ ਪਸ਼ੂ ਪੰਛੀਆਂ ਦੇ ਸਿਰ ਤੇ ਮੌਤ ਦਾ ਖ਼ਤਰਾ ਮੰਡਰਾਉਣ ਦੀਆਂ ਸੰਭਾਵਨਾਵਾਂ ਜ਼ੋਰ ਫੜਨ ਲੱਗੀਆਂ ਹਨ। ਅਜਿਹੇ ਵਿਚ ਪੰਜਾਬ ਸਰਕਾਰ ਵੱਲੋਂ ਖ਼ੂਨੀ ਡੋਰ ਦੀ ਵਰਤੋਂ ਖਿਲਾਫ ਸਖਤ ਕਦਮ ਉਠਾਉਂਦੇ ਹੋਏ ਚਾਈਨਾ ਡੋਰ ਨਾਲ ਪਤੰਗ ਉਡਾਉਣ, ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਫ਼ੜੇ ਜਾਣ ਤੇ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ ਬਜ਼ਾਰਾਂ ਵਿੱਚ ਇਹਨਾਂ ਤਿਉਹਾਰਾ ਵਾਸਤੇ ਰੰਗ ਬਰੰਗੇ ਕਈ ਕਿਸਮ ਦੇ ਪੰਤਗ ਦੇਖੇਂ ਜਾਂ ਸਕਦੇ । ਇਸ ਸਬੰਧੀ ਦੁਕਾਨਦਾਰ ਰਿੰਕਾ ਕਕੜ ਦੇ ਦਸਿਆਂ ਕਿ ਪਤੰਗ 5 ਰੁਪਏ ਤੋਂ ਸ਼ੁਰੂ ਹੋ ਕੇ 120 ਰੁਪਏ ਮੁੱਲ ਤੱਕ ਦੇ ਹਨ । ਇਸ ਵਾਰ ,ਤਿਰੰਗਾ ਝੰਡਾ, ਕਨੇਡਾ ਝੰਡਾ,ਅਸਟ੍ਲੀਆ ਝੰਡਾ ਬੇਬੇ ਬਾਪੂ, ਤੁਕਲ ਅਤੇ ਕਈ ਕਿਸਮ ਦੇ ਪੰਤਗ ਹਨ। ਉਹਨਾਂ ਕਿਹਾ ਕਿ ਇਸ ਵਾਰ ਚਾਈਨਾ ਡੋਰ ਬਿਲਕੁਲ ਨਹੀਂ ਵੇਚ ਰਹੇ ਅਤੇ ਬੋਰਡ ਤੇ ਲਿਖਕੇ ਵੀ ਬਹਾਰ ਲਗਾਇਆ ਹੋਇਆ ਹੈ। ਉਹਨਾਂ ਕਿਹਾ ਇੰਡੀਆ ਦੀ ਧਾਗੇ ਵਾਲੀ 12 ਤਾਰੀ, 8 ਤਾਰੀ ਅਤੇ ਬਰੇਲੀ ਦੀ ਡੋਰ ਵਿਕ ਰਹੀ ਹੈ। ਇਸ ਸਬੰਧੀ ਡੀਐਸਪੀ ਫਿਲੌਰ ਐਸ ਐਸ ਬਲ ਨੇ ਪਤੰਗਾ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਜਾਨਲੇਵਾ ਚਾਈਨਾ ਡੋਰ ਨਾਂ ਵੇਚਣ ਓਹਨਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾਕਿ ਜੇ ਕਿਸੇ ਨੂੰ ਚਾਈਨਾ ਡੋਰ ਵੇਚਣ ਵਾਲੇ ਜਾ ਵਰਤੋ ਕਰਨ ਵਾਲੇ ਦਾ ਪਤਾ ਲਗੇ ਤਾਂ ਉਹ ਇਸਦੀ ਜਾਣਕਾਰੀ ਉਹਨਾਂ ਦੇ ਮੁਬਾਇਲ ਨੰਬਰ ਤੇ ਦੇਣ। ਤਾਂ ਕੀ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।