Saturday, January 11, 2025
BREAKING
ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ। ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ ਲਾਸ ਏਂਜਲਸ 'ਚ ਭਿਆਨਕ ਅੱਗ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ 'ਚ ਲੁੱਟ-ਖੋਹ ਸ਼ੁਰੂ ਲਾਲ ਸਾਗਰ 'ਚ ਤੇਲ ਰਿਸਣ ਦਾ ਖ਼ਤਰਾ ਟਲਿਆ ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ ਸੱਟ ਲੱਗਣ ਕਾਰਨ ਕਮਿੰਸ ਦਾ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਸ਼ੱਕੀ ਮਰਸੀਡੀਜ਼ ਨੇ 2024 'ਚ 19,565 ਕਾਰਾਂ ਵੇਚ ਕੇ ਬਣਾਇਆ ਸੇਲ ਦਾ ਰਿਕਾਰਡ ਗੌਤਮ ਅਡਾਨੀ ਦੇ ਇਕ ਫੈਸਲੇ ਕਾਰਨ ਮੂਧੇ ਮੂੰਹ ਡਿੱਗੇ ਇਸ ਕੰਪਨੀ ਦੇ ਸਟਾਕ ਆਨਲਾਈਨ ਗੇਮਿੰਗ ਕੰਪਨੀਆਂ ਨੂੰ SC ਤੋਂ ਰਾਹਤ, 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ GST ਨੋਟਿਸਾਂ ’ਤੇ ਰੋਕ

ਪੰਜਾਬ

ਮੰਤਰੀ ਡਾ. ਬਲਜੀਤ ਕੌਰ ਨੇ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ, ਦਿੱਤੇ ਇਹ ਹੁਕਮ

10 ਜਨਵਰੀ, 2025 08:02 PM

ਚੰਡੀਗੜ੍ਹ : ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੰਤਰੀ ਨੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਅਤੇ ਡਾਇਰੈਕਟਰ ਸ੍ਰੀ ਸੰਦੀਪ ਹੰਸ ਨਾਲ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੰਮ-ਕਾਜ ਅਤੇ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਸ਼ੇਸ਼ ਚਰਚਾ ਕੀਤੀ। ਇਸ ਦੌਰਾਨ ਅਧਿਕਾਰੀਆਂ ਵੱਲੋਂ ਮੰਤਰੀ ਨੂੰ ਲੋਕ ਭਲਾਈ ਸਕੀਮਾਂ ਅਧੀਨ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਨੇ ਆਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸਿਪ, ਆਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਅਭਿਉਦੈ ਯੋਜਨਾ, ਹੋਸਟਲਾਂ ਸਬੰਧੀ ਸਕੀਮਾਂ ਅਤੇ ਡਾ. ਅੰਬੇਡਕਰ ਭਵਨਾਂ ਦੀਆਂ ਇਮਾਰਤਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਿਆਂ ਵਿੱਚ ਬਣੇ ਡਾ. ਅੰਬੇਦਕਰ ਭਵਨਾਂ ਵਿੱਚ ਲੋਕਾਂ ਦੀ ਸਹੂਲਤ ਲਈ ਜਿੰਮ ਅਤੇ ਲਾਇਬ੍ਰੇਰੀਆਂ ਲਈ ਵਰਤੇ ਜਾਣ ਤਾਂ ਜੋ ਲੋਕ ਇਨ੍ਹਾਂ ਭਵਨਾਂ ਦਾ ਭਰਭੂਰ ਲਾਹਾ ਲੈ ਸਕਣ।

ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੀਆਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ 'ਤੇ ਕਮਜ਼ੋਰ ਵਰਗ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਦਾ ਸਮਾਜਿਕ ਅਤੇ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਵੈ ਰੁਜ਼ਗਾਰ ਸਕੀਮਾਂ ਲਈ ਘੱਟ ਵਿਆਜ ਦਰਾਂ ’ਤੇ ਸਿੱਧਾ ਕਰਜ਼ਾ ਸਕੀਮ, ਐੱਨ. ਬੀ. ਸੀ. ਸਕੀਮ ਅਤੇ ਐੱਨ. ਐੱਮ. ਡੀ. ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਲੋਕਾਂ ਤੱਕ ਸਿੱਧਾ ਲਾਭ ਪਹੁੰਚਾੳਣ ਲਈ ਜਾਗਰੂਕਤਾ ਕੈਂਪ ਲਗਾਏ ਜਾਣ। ਸੂਬੇ ਦਾ ਕੋਈ ਵੀ ਨਾਗਰਿਕ ਇਨ੍ਹਾਂ ਸਕੀਮਾਂ ਦਾ ਲਾਹਾ ਲੈਣ ਤੋਂ ਵਾਝਾਂ ਨਾ ਰਹੇ। ਮੀਟਿੰਗ ਵਿੱਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ-ਕਮ- ਸੰਯੁਕਤ ਸਕੱਤਰ ਰਾਜ ਬਹਾਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਸੰਧੂ ਅਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

Have something to say? Post your comment

ਅਤੇ ਪੰਜਾਬ ਖਬਰਾਂ

ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ।

ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ।

ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ

ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ

ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਵਰਕਿੰਗ ਕਮੇਟੀ ਨੇ ਕੀਤਾ ਧੰਨਵਾਦ

ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਵਰਕਿੰਗ ਕਮੇਟੀ ਨੇ ਕੀਤਾ ਧੰਨਵਾਦ

ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ

ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ

ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ

ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ

ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਕੱਢਿਆ ਫਲੈਗ ਮਾਰਚ

ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਕੱਢਿਆ ਫਲੈਗ ਮਾਰਚ

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ

ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ

ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ

ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ