ਭਾਰਤ, ਭੂਟਾਨ ਅਤੇ ਓਮਾਨ ’ਚ ਸਕੂਲ ਸਥਾਪਤ ਕਰਨ ਵਾਲੇ ਪ੍ਰਸਿੱਧ ਭਾਰਤੀ ਸਿੱਖਿਆ ਸ਼ਾਸਤਰੀ ਅਰੁਣ ਕਪੂਰ ਨੂੰ ਭੂਟਾਨ ਦਾ ਸਰਕਾਰੀ ਸਨਮਾਨ ਦਿੱਤਾ ਗਿਆ ਹੈ।
ਭੂਟਾਨ ਨੇ ਉਨ੍ਹਾਂ ਨੂੰ ‘ਬੁਰਾ ਮਾਰਪ’ (ਲਾਲ ਦੁਪੱਟਾ) ਅਤੇ ‘ਪਤੰਗ’ (ਰਸਮੀ ਤਲਵਾਰ) ਨਾਲ ਸਨਮਾਨਿਤ ਕੀਤਾ ਹੈ। ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਨੇ ਕਪੂਰ ਨੂੰ ਲਾਲ ਦੁਪੱਟਾ ਅਤੇ ‘ਦਾਸ਼ੋ’ ਦੀ ਉਪਾਧੀ ਪ੍ਰਦਾਨ ਕੀਤੀ, ਇਹ ਸਨਮਾਨ ਗੈਰ-ਭੂਟਾਨੀ ਨਿਵਾਸੀਆਂ ਨੂੰ ਸ਼ਾਇਦ ਹੀ ਕਦੇ ਦਿੱਤਾ ਜਾਂਦਾ ਹੈ। ਕਪੂਰ ਨੂੰ ਇਸ ਤੋਂ ਪਹਿਲਾਂ 2019 ’ਚ ‘ਦਿ ਰਾਇਲ ਅਕੈਡਮੀ ਸਕੂਲ’ ਦੀ ਸਥਾਪਨਾ ਅਤੇ ‘ਭੂਟਾਨ ਬੈਕਾਲਾਰਿਏਟ ਵਿੱਦਿਅਕ ਪ੍ਰਣਾਲੀ’ ਵਿਕਸਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਲਈ ‘ਡਰੁਕ ਥਕਸੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।