ਫਿਲੌਰ (ਰਾਜੇਸ਼ ਪਾਸੀ) : ਅੱਜ ਸਵੇਰੇ 7 ਵਜੇ ਤੇ ਕਰੀਬ ਹਾਈਵੇ ਤੇ ਦੋ ਬੱਸਾਂ ਦੀ ਟੱਕਰ ਹੋ ਗਈ ਜਿਸ ਕਾਰਨ ਇੱਕ ਬੱਸ ਪੁੱਲ ਤੋਂ ਹੇਠਾਂ ਲਮਕ ਗਈ ਜਿਸ ਕਾਰਨ ਕਾਫੀ ਲੰਬਾ ਜਾਮ ਲੱਗ ਗਿਆ। ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਅਤੇ ਸੰਘਣੀ ਧੁੰਦ ਕਾਰਨ ਵੇਰਕਾ ਮਿਲਕ ਪਲਾਂਟ ਸਾਹਮਣੇ ਤਿੰਨ ਗੱਡੀਆਂ ਹੋਰ ਆਪਸ ਵਿੱਚ ਟਕਰਾ ਗਈਆਂ। ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨਾਂ ਨੂੰ ਐਸਐਸਐਫ ਦੀ ਟੀਮ ਦੇ ਏ ਐਸ ਆਈ ਸਰਬਜੀਤ ਸਿੰਘ ਵੱਲੋਂ ਜਖਮੀ ਰਣਦੀਪ ਸਿੰਘ, ਸੌਢੀ ਸਿੰਘ, ਜੀਵਨ ਪ੍ਰਕਾਸ਼ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਨੂੰ ਖੁਲਾਉਣ ਲਈ ਡੀਐਸਪੀ ਟਰੈਫਿਕ ਜਲੰਧਰ ਮਨਜੀਤ ਸਿੰਘ ਅਤੇ ਐਸ ਐਚ ਓ ਫਿਲੌਰ ਸੰਜੀਵ ਕਪੂਰ ਵੱਲੋਂ ਮੌਕੇ ਤੇ ਪਹੁੰਚ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਜਾਮ ਖੁਲਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਭਾਗ ਸਿੰਘ ਪਹੁੰਚੇ। ਜਿਨਾਂ ਮੌਕੇ ਯਾਤਰੀਆਂ ਤੇ ਜਖਮੀਆਂ ਦਾ ਹਾਲ ਪੁੱਛਿਆਂ ਅਤੇ ਪ੍ਰਸ਼ਾਸਨ ਨੂੰ ਸਵਾਰੀਆਂ ਅਤੇ ਜ਼ਖਮੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ।