ਚੰਡੀਗੜ੍ਹ : ਕ੍ਰਿਸਮਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਹਵਾਈ ਟਿਕਟਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਇੰਨਾ ਹੀ ਨਹੀਂ ਦਿੱਲੀ ਅਤੇ ਸ਼ਿਮਲਾ ਤੋਂ ਆਉਣ ਵਾਲੀਆਂ ਵੋਲਵੋ ਬੱਸਾਂ ’ਚ ਵੀ ਸੀਟਾਂ ਉਪਲੱਬਧ ਨਹੀਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਗੋਆ, ਮੁੰਬਈ ਤੇ ਧਰਮਸ਼ਾਲਾ ਜਾਣ ਵਾਲੀਆਂ ਫਲਾਈਟਾਂ ਦੀਆਂ ਟਿਕਟਾਂ ਦੇ ਰੇਟ ਦੁੱਗਣੇ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਲੋਕ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਗੋਆ, ਮੁੰਬਈ ਤੇ ਸ਼ਿਮਲਾ ਜਾਣ ਨੂੰ ਤਰਜ਼ੀਹ ਦਿੰਦੇ ਹਨ, ਜਿਸ ਕਰ ਕੇ 25 ਦਸੰਬਰ ਤੋਂ 15 ਜਨਵਰੀ ਤੱਕ ਉਡਾਣਾਂ ਦੀਆਂ ਟਿਕਟਾਂ ਦੁੱਗਣੀਆਂ ਹੋ ਗਈਆਂ ਹਨ। ਟਿਕਟਾਂ ਦੀਆਂ ਕੀਮਤਾਂ 15 ਜਨਵਰੀ ਤੋਂ ਬਾਅਦ ਘੱਟ ਜਾਣਗੀਆਂ।
ਸ਼ਹਿਰ ਪਹਿਲਾਂ ਰੇਟ ਹੁਣ ਰੇਟ
ਮੁੰਬਈ 9500 ਰੁਪਏ 19-20 ਹਜ਼ਾਰ
ਗੋਆ 8 ਹਜ਼ਾਰ 13-14 ਹਜ਼ਾਰ
ਧਰਮਸ਼ਾਲਾ 2800 ਰੁਪਏ 3800 ਰੁਪਏ
ਚੱਲ ਸਕਦੀਆਂ ਹਨ ਵਾਧੂ ਉਡਾਣਾਂ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਵਾਧੂ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਏਅਰਲਾਈਨਜ਼ ਚਾਹੁਣ ਤਾਂ ਗੋਆ ਤੇ ਮੁੰਬਈ ਲਈ ਵਾਧੂ ਉਡਾਣਾਂ ਚਲਾ ਸਕਦੀਆਂ ਹਨ। ਇਸ ਲਈ ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਸੂਚਿਤ ਕਰਨਾ ਹੋਵੇਗਾ ਕਿ ਉਹ ਸਹਾਇਕ ਉਡਾਣਾਂ ਚਲਾ ਸਕਦੀਆਂ ਹਨ।
ਵੋਲਵੋ ਬੱਸਾਂ ’ਚ ਵੀ 25 ਦਸੰਬਰ ਤੋਂ 2 ਜਨਵਰੀ ਦਰਮਿਆਨ ਸੀਟਾਂ ਨਹੀਂ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਮੁੰਬਈ ਲਈ ਰੋਜ਼ਾਨਾ 6 ਉਡਾਣਾਂ ਚਲਾਈਆਂ ਜਾਂਦੀਆਂ ਹਨ। ਇਸ ’ਚ ਇੰਡੀਗੋ ਦੀਆਂ ਤਿੰਨ ਤੇ ਏਅਰ ਇੰਡੀਆ ਦੀਆਂ ਤਿੰਨ ਉਡਾਣਾਂ ਸ਼ਾਮਲ ਹਨ। ਗੋਆ ਲਈ ਰੋਜ਼ਾਨਾ 2 ਅਤੇ ਧਰਮਸ਼ਾਲਾ ਲਈ ਇਕ ਉਡਾਣ ਹੁੰਦੀ ਹੈ। ਜਦਕਿ ਗੋਆ ਲਈ ਰੋਜ਼ਾਨਾ ਦੋ ਤੇ ਧਰਮਸ਼ਾਲਾ ਲਈ ਇਕ ਉਡਾਣ ਹੈ। ਚੰਡੀਗੜ੍ਹ ਤੋਂ ਸ਼ਿਮਲਾ ਜਾਣ ਵਾਲੀਆਂ ਵੋਲਵੋ ਬੱਸਾਂ ’ਚ ਵੀ 25 ਦਸੰਬਰ ਤੋਂ 2 ਜਨਵਰੀ ਦਰਮਿਆਨ ਸੀਟਾਂ ਨਹੀਂ ਹਨ।