ਚੰਡੀਗੜ੍ਹ : ਚੰਡੀਗੜ੍ਹ ਦੀ ਇਕ ਸ਼ਰਾਬ ਫੈਕਟਰੀ 'ਚ ਪੰਜਾਬ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਛਾਪਾ ਮਾਰਿਆ ਗਿਆ ਹੈ। ਵਿਭਾਗ ਵਲੋਂ ਇਹ ਛਾਪੇਮਾਰੀ ਇੰਡਸਟਰੀਅਲ ਏਰੀਆ ਫੇਜ਼-1 'ਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਸ਼ਰਾਬ ਦੀ ਰਿਕਵਰੀ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ।
ਬੀਤੀ ਰਾਤ ਖਰੜ ਨੇੜੇ ਇਕ ਪਿਕੱਅਪ 'ਚੋਂ ਨਾਜਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਚੰਡੀਗੜ੍ਹ ਦੀ ਉਕਤ ਸ਼ਰਾਬ ਫੈਕਟਰੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਕਾਰਨ ਵਿਭਾਗ ਦੀ ਟੀਮ ਵਲੋਂ ਇੱਥੇ ਛਾਪੇਮਾਰੀ ਜਾਰੀ ਹੈ।
ਟੀਮ ਵਲੋਂ ਪਿਛਲੇ ਇਕ ਘੰਟੇ ਤੋਂ ਇੱਥੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।