Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਸਿਹਤ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

05 ਅਪ੍ਰੈਲ, 2025 08:09 PM

ਆਯੁਰਵੈਦਿਕ ਚੀਜ਼ਾਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀਆਂ ਹਨ। ਇਨ੍ਹਾਂ ’ਚੋਂ ਹੀ ਇਕ ਚੀਜ਼ ਹੈ ਕਲੌਂਜੀ। ਕਲੌਂਜੀ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਓਮੇਗਾ ਫੈਟੀ ਐਸਿਡ ਅਤੇ ਐਂਟੀ ਹਿਸਟਾਮਾਈਨ ਵਰਗੇ ਜ਼ਰੂਰੀ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਕਲੌਂਜੀ ਨੂੰ ਇਕ ਵਧੀਆ ਜੜੀ ਬੂਟੀ ਵੀ ਮੰਨਿਆ ਜਾਂਦਾ ਹੈ। ਇਸ ’ਚ ਐਂਟੀ ਬੈਕਟੀਰਿਅਲ, ਐਂਟੀ ਇੰਫਲੇਮੇਟਰੀ ਅਤੇ ਐਂਟੀ ਫੰਗਲ ਪ੍ਰਾਪਰਟੀਜ ਵੀ ਹੁੰਦੀਆਂ ਹਨ। ਸਕਿਨ ਅਤੇ ਵਾਲਾਂ ’ਚ ਕਲੌਂਜੀ ਨੂੰ ਪੀਸ ਕੇ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਕਲੌਂਜੀ ਦੀ ਵਰਤੋਂ ਕੁਝ ਖਾਸ ਤਰੀਕਿਆਂ ਨਾਲ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਠੀਕ ਰੱਖਿਆ ਵੀ ਜਾ ਸਕਦਾ ਹੈ।

 

ਕਲੌਂਜੀ ਖਾਣ ਦੇ ਫਾਇਦੇ :-

ਸ਼ੂਗਰ ਅਤੇ ਯੂਰਿਕ ਐਸਿਡ ਦੀ ਸਮੱਸਿਆ
- ਸ਼ੂਗਰ ਤੇ ਯੂਰੀਕ ਐਸਿਡ ਦੀ ਸਮੱਸਿਆ ਹੋਣ ’ਤੇ ਕਲੌਂਜੀ ਦੀ ਇਕ ਚੁਟਕੀ ਸਵੇਰੇ ਸ਼ਾਮ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਕੰਟਰੋਲ ਰਹੇਗਾ ਅਤੇ ਯੂਰਿਕ ਐਸਿਡ ਵੀ ਠੀਕ ਹੋ ਜਾਵੇਗਾ।

ਦਿਲ ਦੀਆਂ ਸਮੱਸਿਆਵਾਂ
- ਕੋਲੈਸਟਰੋਲ ਜਾਂ ਦਿਲ ਦੀ ਕੋਈ ਵੀ ਸਮੱਸਿਆ ਹੋਣ ’ਤੇ ਕਲੌਂਜੀ ਦੇ ਤੇਲ ਦੀ ਵਰਤੋਂ ਕਰੋ। ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਇਕ ਚੌਥਾਈ ਚਮਚ ਸ਼ਹਿਦ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਬਹੁਤ ਫਾਇਦੇ ਹੋਣਗੇ।

ਵਾਲ ਝੜਨ ਦੀ ਸਮੱਸਿਆ
- ਅਜੌਕੇ ਸਮੇਂ ’ਚ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ, ਜਿਸ ਲਈ ਲੋਕ ਬਹੁਤ ਸਾਰੇ ਟ੍ਰੀਟਮੈਂਟ ਕਰਵਾਉਂਦੇ ਹਨ। ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿਰ ’ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ ਅਤੇ ਚੰਗੇ ਸ਼ੈਂਪੂ ਨਾਲ ਵਾਲ ਧੋ ਲਓ। ਗਿੱਲੇ ਵਾਲਾਂ ’ਚ ਕਲੌਂਜੀ ਦਾ ਤੇਲ ਲਗਾਓ ਅਤੇ ਵਾਲ ਸੁੱਕਣ ਦਿਓ। ਲਗਾਤਾਰ 15 ਦਿਨਾਂ ਤੱਕ ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਗੈਸ, ਕਬਜ਼ ਅਤੇ ਬਦਹਾਜ਼ਮੀ ਦੀ ਸਮੱਸਿਆ
- ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ, ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਕਤ ਲੋਕ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਸਾਦੇ ਪਾਣੀ ਨਾਲ ਲੈਣ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਇਹ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਵੇਗੀ।

ਦੰਦ ਦਾ ਦਰਦ
- ਦੰਦਾਂ ’ਚ ਦਰਦ ਹੋਣ ਦੀ ਸਮੱਸਿਆ ’ਤੇ ਕਲੌਂਜੀ ਦੀ ਵਰਤੋਂ ਕਰਨਾ ਸਹੀ ਹੈ। ਕਲੌਂਜੀ ਦੇ ਤੇਲ ’ਚ ਲੌਂਗ ਦਾ ਪਾਊਡਰ ਮਿਲਾ ਕੇ ਦੰਦ ’ਤੇ ਲਗਾਓ ਨਾਸ ਦੰਦਾਂ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ।

ਭੁੱਖ ਨਾ ਲੱਗਣ ਦੀ ਸਮੱਸਿਆ
- ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਨੂੰ ਸਾਦੇ ਪਾਣੀ ਨਾਲ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।

ਨਜ਼ਲਾ ਅਤੇ ਨਕਸੀਰ ਫੁੱਟਣ ਦੀ ਸਮੱਸਿਆ
- ਜੇਕਰ ਤੁਹਾਨੂੰ ਨਜ਼ਲਾ ਜਾਂ ਫਿਰ ਨਕਸੀਰ ਫੁੱਟਣ ਦੀ ਸਮੱਸਿਆ ਰਹਿੰਦੀ ਹੈ, ਤਾਂ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾ ਨੱਕ ’ਚ ਪਾਉਣ ਨਾਲ ਲਾਭ ਮਿਲਦਾ ਹੈ।

ਗਠੀਆ ਅਤੇ ਜੋੜਾਂ ਦਾ ਦਰਦ
- ਗਠੀਆ ਅਤੇ ਜੋੜਾਂ ਦਾ ਦਰਦ ਹੋਣ ’ਤੇ ਇਕ ਚੁਟਕੀ ਕਲੌਂਜੀ ਸਵੇਰੇ ਸ਼ਾਮ ਖਾਓ। ਕਲੌਂਜੀ ਦਾ ਤੇਲ ਅਤੇ ਜੈਤੂਨ ਦਾ ਤੇਲ ਮਿਲਾ ਕੇ ਦਰਦ ਵਾਲੀ ਥਾਂ ’ਤੇ ਮਾਲਿਸ਼ ਕਰਨ ਨਾਲ ਇਹ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਖਾਂਸੀ ਅਤੇ ਬਲਗਮ ਦੀ ਸਮੱਸਿਆ
- ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਇਕ ਚੌਥਾਈ ਚਮਚ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਅਤੇ ਬਲਗਮ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਕੈਂਸਰ
- ਕੈਂਸਰ ਹੋਣ ’ਤੇ ਪੀੜਤ ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਗਿਲਾਸ ਅੰਗੂਰ ਦੇ ਰਸ ’ਚ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਕੈਂਸਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਚਿਹਰੇ ਦੀ ਖੂਬਸੂਰਤੀ
- ਅੱਧਾ ਚਮਚ ਕਲੌਂਜੀ ਦੇ ਤੇਲ ’ਚ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ । ਹਫਤੇ ’ਚ 2-3 ਵਾਰ ਅਜਿਹਾ ਕਰਨ ’ਤੇ ਚਿਹਰੇ ਦੀ ਚਮਕ ਵਧ ਜਾਂਦੀ ਹੈ।

ਸਿਰ ਦਰਦ ਦੀ ਸਮੱਸਿਆ
- ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਹੈ ਤਾਂ ਸਿਰ ’ਤੇ ਕਲੌਂਜੀ ਦੇ ਤੇਲ ਦੀ ਮਾਲਿਸ਼ ਕਰੋ।

 

Have something to say? Post your comment

ਅਤੇ ਸਿਹਤ ਖਬਰਾਂ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?