Saturday, April 19, 2025
BREAKING
PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ ਪੰਜਾਬ 'ਚ ਪੈ ਗਏ ਗੜ੍ਹੇ ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ ! ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ! 172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ ਬਾਜਵਾ ਦੱਸਣ ਕਿਹੜੀਆਂ ਏਜੰਸੀਆਂ ਨੇ ਪੰਜਾਬ ’ਚ 32 ਬੰਬਾਂ ਦੀ ਗੱਲ ਕਹੀ : ਮੰਤਰੀ ਸੌਂਦ ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਸਿਹਤ

ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

16 ਅਪ੍ਰੈਲ, 2025 04:21 PM

ਆਂਵਲਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਂਵਲੇ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਬੀਮਾਰੀਆਂ ਦੇ ਇਲਾਜ ਤੇ ਬਿਊਟੀ ਲਈ ਕੀਤਾ ਜਾਂਦਾ ਹੈ। ਆਂਵਲੇ 'ਚ ਵਿਟਾਮਿਨ-ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟੀਨ, ਵਿਟਾਮਿਨ-ਬੀ ਅਤੇ ਕਾਰਬੋਹਾਈਡ੍ਰੇਟਸ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਖਾਣ 'ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਓਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਆਚਾਰ ਅਤੇ ਮਿੱਠਾ ਮੁਰੱਬਾ ਵੀ ਬਣਾਇਆ ਜਾਂਦਾ ਹੈ। ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਆਂਵਲਾ ਖਾਣ ਨਾਲ ਕੀ-ਕੀ ਹੁੰਦੇ ਹਨ ਫਾਇਦੇ :-


ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਵਾਲਾਂ ਲਈ ਫਾਇਦੇਮੰਦ
- ਵਾਲਾਂ ਦੀ ਕੁਦਰਤੀ ਚਮਕ ਲਈ ਆਂਵਲਾ ਬੇਹੱਦ ਫਾਇਦੇਮੰਦ ਹੁੰਦਾ ਹੈ, ਇਸ ਦੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਅਤੇ ਝੜਦੇ ਵਾਲਾਂ ਲਈ ਆਂਵਲਾ ਅਸਰਦਾਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹਨ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਂਵਲਿਆਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ। ਆਂਵਲੇ ਦਾ ਤੇਲ ਵਾਲਾਂ ਲਈ ਇਕ ਵਧੀਆ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ।

ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ
- ਆਂਵਲੇ ਅੱਖਾਂ ਲਈ ਵਰਦਾਨ ਹਨ। ਇਸ 'ਚ ਮੌਜੂਦ ਤੱਤ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ। ਖਾਲੀ ਪੇਟ ਆਂਵਲਿਆਂ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਜਲਦੀ ਘੱਟ ਨਹੀਂ ਹੁੰਦੀ। ਰੋਜ਼ਾਨਾ ਇਕ ਚਮਚਾ ਆਂਵਲਿਆਂ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਮਿਲਦਾ ਹੈ ਅਤੇ ਮੋਤੀਆਬੰਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।

ਐਸੀਡਿਟੀ ਹੋਵੇਗੀ ਦੂਰ
- ਆਂਵਲਿਆਂ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਂਵਲਿਆਂ ਨੂੰ ਪੀਸ ਕੇ ਆਂਵਲਿਆਂ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ। ਐਸੀਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਂਵਲਿਆਂ ਦਾ ਰਾਸ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸੀਡਿਟੀ ਦੀ ਮਮੱਸਿਆ ਤੋਂ ਮੁਕਤ ਹੋ ਸਕਦੇ ਹੋ। ਦੋ ਤਿੰਨ ਟੁਕੜੇ ਤਾਜ਼ਾ ਆਂਵਲੇ ਖਾਣ ਨਾਲ ਤੁਸੀਂ ਆਸਾਨੀ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।


ਪੱਥਰੀ ਖ਼ਤਮ ਕਰਨ 'ਚ ਮਦਦਗਾਰ
- ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲਿਆਂ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਇਸ 'ਚ ਅਲਬੂਮੀਨ ਅਤੇ ਸੋਡੀਅਮ ਕਲੋਰਾਈਡ ਬਹੁਤ ਹੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਦੇ ਕਾਰਨ ਇਨ੍ਹਾਂ ਨੂੰ ਗੁਰਦਿਆਂ ਦੀ ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਗੁਰਦੇ ਦੀ ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰੋ।

ਬਲੱਡ ਦੀ ਕਮੀ ਕਰੇ ਪੂਰੀ
- ਖੂਨ 'ਚ ਹੀਮੋਗਲੋਬਿਨ ਦੀ ਕਮੀ ਹੋਣ 'ਤੇ, ਰੋਜ਼ਾਨਾ ਆਂਵਲਿਆਂ ਦੇ ਰਸ ਦਾ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਸਰੀਰ 'ਚ ਖੂਨ ਦੀ ਕਮੀ ਵੀ ਨਹੀਂ ਹੋਣ ਦਿੰਦਾ।

ਬੁਖਾਰ ਤੋਂ ਛੁਟਕਾਰਾ
- ਬੁਖਾਰ ਤੋਂ ਛੁਟਕਾਰਾ ਪਾਉਣ ਲਈ ਆਂਵਲਿਆਂ ਦਾ ਰਸ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਦੰਦਾਂ 'ਚ ਦਰਦ ਅਤੇ ਕੈਵਿਟੀ ਹੋਣ 'ਤੇ ਆਂਵਲਿਆਂ ਦੇ ਰਸ 'ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਮਸੂੜਿਆਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।

ਸਰੀਰ ਦੀ ਗਰਮੀ ਕਰੇ ਘੱਟ
- ਆਂਵਲਿਆਂ ਦਾ ਜੂਸ ਸਰੀਰ 'ਚ ਗਰਮੀ ਘਟਾਉਣ ਲਈ ਵੀ ਮਦਦਗਾਰ ਹੁੰਦਾ ਹੈ। ਹਿਚਕੀ ਅਤੇ ਉਲਟੀ ਆਉਣ 'ਤੇ ਆਂਵਲਿਆਂ ਦੇ ਜੂਸ ਨੂੰ ਮਿਸ਼ਰੀ ਦੇ ਨਾਲ ਦਿਨ 'ਚ ਦੋ-ਤਿੰਨ ਵਾਰ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ।

ਯਾਦਾਸ਼ਤ ਵਧਾਉਣ 'ਚ ਸਹਾਇਕ
- ਜੇਕਰ ਤੁਸੀਂ ਕੋਈ ਚੀਜ਼ ਖਾ ਕੇ ਅਕਸਰ ਭੁੱਲ ਜਾਂਦੇ ਹਨ ਤਾਂ ਆਂਵਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਆਂਵਲੇ ਯਾਦਾਸ਼ਤ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਸਵੇਰੇ ਆਂਵਲਿਆਂ ਦਾ ਮੁਰੰਬਾ ਗਾਂ ਦੇ ਦੁੱਧ ਨਾਲ ਲੈਣ ਨਾਲ ਬੇਹੱਦ ਲਾਭ ਮਿਲਦਾ ਹੈ। ਇਸ ਦੇ ਇਲਾਵਾ ਆਂਵਲਿਆਂ ਦੇ ਜੂਸ ਦੀ ਵਰਤੋਂ ਵੀ ਕਰ ਸਕਦੇ ਹੋ।

ਸਕਿਨ ਦੀ ਖੂਬਸੂਰਤੀ ਵਧਾਉਣ 'ਚ ਸਹਾਇਕ
- ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਿਹਰੇ ਦੇ ਦਾਗ-ਧੱਬੇ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਆਂਵਲਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਆਂਵਲਿਆਂ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ ਸਾਫ, ਚਮਕਦਾਰ ਹੁੰਦੀ ਹੈ ਅਤੇ ਝੂਰੀਆਂ ਵੀ ਘੱਟ ਹੁੰਦੀਆਂ ਹਨ।

 

Have something to say? Post your comment

ਅਤੇ ਸਿਹਤ ਖਬਰਾਂ

ਲੋੜ ਤੋਂ ਵੱਧ ਪਾਣੀ ਪੀਣ ਨਾਲ ਵੀ ਹੁੰਦੈ ਸਿਹਤ ’ਤੇ ਬੁਰਾ ਅਸਰ, ਰਹੋ ਸਾਵਧਾਨ

ਲੋੜ ਤੋਂ ਵੱਧ ਪਾਣੀ ਪੀਣ ਨਾਲ ਵੀ ਹੁੰਦੈ ਸਿਹਤ ’ਤੇ ਬੁਰਾ ਅਸਰ, ਰਹੋ ਸਾਵਧਾਨ

ਕਿਧਰੇ ਤੁਹਾਡੇ ਘਰ ਦੀ ਰਸੋਈ 'ਚ ਤਾਂ ਨਹੀਂ ਮਿਲਾਵਟੀ ਲੂਣ, ਮਿਰਚ ਤੇ ਮਸਾਲੇ, ਇੰਝ ਕਰੋ ਖੁਦ ਹੀ ਜਾਂਚ

ਕਿਧਰੇ ਤੁਹਾਡੇ ਘਰ ਦੀ ਰਸੋਈ 'ਚ ਤਾਂ ਨਹੀਂ ਮਿਲਾਵਟੀ ਲੂਣ, ਮਿਰਚ ਤੇ ਮਸਾਲੇ, ਇੰਝ ਕਰੋ ਖੁਦ ਹੀ ਜਾਂਚ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ