Sunday, April 13, 2025
BREAKING
ਪੈਸੇ ਤੇ ਤਾਕਤ ਨਾਲ ਹੜੱਪੀ ਹੈ ਕੁਰਸੀ: Harpal Cheema ਤੇ Malvinder Kang ਦਾ Sukhbir Badal ‘ਤੇ ਤਿੱਖਾ ਹਮਲਾ ਪੰਥ ਤੇ ਪੰਜਾਬ ਦੀ ਅਣਖ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ: Akali Dal ਦੇ ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਬੋਲੇ Sukhbir Badal Sukhbir Singh Badal ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Indian Army ਦੇ ਮੁਖੀ ਜਨਰਲ Upendra Dwivedi ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ Sukhbir Singh Badal ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ’ਤੇ ਐਡਵੋਕੇਟ Harjinder Singh Dhami ਨੇ ਦਿੱਤੀ ਵਧਾਈ Helicopter ਤਬਾਹ ਹੋ ਕੇ Hudson ਦਰਿਆ ਵਿਚ ਡਿੱਗਾ, ਪਾਇਲਟ ਸ USA: ਗ੍ਰਿਫਤਾਰ Immigrants ਨੂੰ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਤਾਂ ਜੋ ਉਹ Lawyers ਦੀ ਮੱਦਦ ਨਾ ਲੈ ਸਕਣ, ਦਾਇਰ ਪਟੀਸ਼ਨ ਵਿੱਚ ਖੁਲਾਸਾ ਯੋਗਾ ਨਾਲ ਹੋ ਰਹੇ ਲਾਭ ਤਹਿਤ ਵੱਡੀ ਗਿਣਤੀ ਵਿੱਚ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ ਨੇ ਲੋਕ- ਐਸ.ਡੀ.ਐਮ. ਗੁਰਮੰਦਰ ਸਿੰਘ ਹਰਭਜਨ ਸਿੰਘ ਈ.ਟੀ.ਓ. ਨੇ ਵਿੱਤੀ ਸਾਲ 2025-26 ਦੇ ਕਾਰਜ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗੀ ਕਾਰਜਪ੍ਰਣਾਲੀ ਦੀ ਲੜੀਵਾਰ ਸਮੀਖਿਆ ਕੀਤੀ 'ਆਪ' ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ

ਪੰਜਾਬ

ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ

06 ਅਪ੍ਰੈਲ, 2025 06:36 PM

ਅੰਮ੍ਰਿਤਸਰ : ਯੁੱਧ ਨਸ਼ਿਆਂ ਵਿਰੁੱਧ ਦੇ ਸੰਕਲਪ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੈਦਲ ਮਾਰਚ ਕਰ ਰਹੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਾਤਾਰ ਦੂਸਰੇ ਦਿਨ ਪੈਦਲ ਮਾਰਚ ਦੀ ਅਗਵਾਈ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੇ ਵਿਰੁੱਧ ਜਹਾਦ ਖੜਾ ਕਰਨ ਲਈ ਉੱਠ ਪੈਣ । ਉਨ੍ਹਾਂ ਕਿਹਾ ਕਿ ਪੰਜਾਬ ਜੋ ਆਪਣੀ ਦੇਸ਼ ਭਗਤੀ, ਸੂਰਬੀਰਾਂ, ਸ਼ਹੀਦਾਂ, ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣਿਆ ਜਾਂਦਾ ਹੈ, ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੁਸ਼ਮਣ ਦੇਸ਼ ਤੋਂ ਨਸ਼ਾ ਤਸਕਰੀ ਜਾਰੀ ਹੈ ਪਰ ਇਸ ਨੂੰ ਫੜਨ ਲਈ ਸਾਡੀਆਂ ਫੋਰਸਾਂ ਵੀ ਦਿਨ ਰਾਤ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਪਿੰਡ ਪੱਧਰ ਦੀਆਂ ਸੁਰੱਖਿਆ ਕਮੇਟੀਆਂ ਵੀ ਬਹੁਤ ਚੌਕਸੀ ਨਾਲ ਇਸ ਤਸਕਰੀ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ, ਜੋ ਕਿ ਵਧਾਈ ਦੀਆਂ ਪਾਤਰ ਹਨ।

ਉਹਨਾਂ ਕਿਹਾ ਕਿ ਨਸ਼ਾ ਇਸ ਵੇਲੇ ਕੇਵਲ ਪੰਜਾਬ ਦੀ ਹੀ ਸਮੱਸਿਆ ਨਹੀਂ ਸਗੋਂ ਇਹ ਸਾਰੇ ਦੇਸ਼ ਨੂੰ ਆਪਣੇ ਗ੍ਰਿਫਤ ਵਿੱਚ ਲੈ ਰਿਹਾ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਅਤੇ ਇਥੋਂ ਨਸ਼ੇ ਦੀ ਤਸਕਰੀ ਆਸਾਨੀ ਨਾਲ ਹੋ ਜਾਂਦੀ ਹੈ, ਇਸ ਲਈ ਦੁਸ਼ਮਣ ਇਸ ਦਾ ਮੌਕਾ ਉਠਾਉਂਦੇ ਹੋਏ ਸਪਲਾਈ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਪਹਿਲਾਂ ਵੀ ਸਰਹੱਦ ਉੱਤੇ ਐਂਟੀ ਡਰੋਨ ਸਿਸਟਮ ਲਗਾਏ ਗਏ ਸਨ ਅਤੇ ਹੁਣ ਹੋਰ ਵਧਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਐਂਟੀ ਡਰੋਨ ਸਿਸਟਮ ਲਗਾਉਣ ਲਈ ਉਪਰਾਲੇ ਕਰ ਰਹੀ ਹੈ।

ਰਾਜਪਾਲ ਨੇ ਸ਼ਹੀਦ ਭਗਤ ਸਿੰਘ ਗਰੁੱਪ ਆਫ ਕਾਲਜ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੱਚਿਆਂ ਅਤੇ ਮੋਹਤਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਲਈ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਨਸ਼ਾ ਕੇਵਲ ਮੇਰੇ ਪੈਦਲ ਮਾਰਚ ਨਾਲ ਜਾਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਖਤਮ ਨਹੀਂ ਹੋ ਸਕਦਾ, ਇਸ ਨੂੰ ਖਤਮ ਕਰਨ ਲਈ ਜਨਤਾ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਜਿਸ ਵੀ ਪੰਚਾਇਤ ਨੂੰ ਖੇਡ ਮੈਦਾਨ ਬਣਾਉਣ ਲਈ ਕੋਈ ਸਹਾਇਤਾ ਚਾਹੀਦੀ ਹੈ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਨਾਲ ਰਾਬਤਾ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਗੁਰੂ ਘਰਾਂ ਅਤੇ ਮੰਦਰਾਂ ਨਾਲ ਜੋੜਨਾ ਵੀ ਨਸ਼ਾ ਮੁਕਤੀ ਲਈ ਬਹੁਤ ਵੱਡਾ ਉਪਰਾਲਾ ਹੋ ਸਕਦਾ ਹੈ। ਉਹਨਾਂ ਆਪਣੇ ਸਮੇਂ ਦੀਆਂ ਉਦਾਹਰਨਾਂ ਦਿੰਦੇ ਕਿਹਾ ਕਿ ਸਾਡੇ ਵੇਲੇ ਸਾਰੇ ਬੱਚੇ ਆਪਣੇ ਧਾਰਮਿਕ ਅਕੀਦੇ ਅਨੁਸਾਰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਜਾਂਦੇ ਸਨ। ਜਿੱਥੋਂ ਉਹਨਾਂ ਦੀ ਧਾਰਮਿਕ ਤ੍ਰਿਪਤੀ ਤਾਂ ਹੁੰਦੀ ਹੀ ਸੀ ਨਾਲ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਪ੍ਰੇਰਨਾ ਵੀ ਮਿਲਦੀ ਸੀ ਜੋ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦੀ ਸੀ ਪਰ ਹੁਣ ਬੱਚੇ ਮੋਬਾਈਲਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਮਾਪੇ ਵੀ ਉਹਨਾਂ ਨੂੰ ਧਾਰਮਿਕ ਸਥਾਨਾਂ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਤੋਂ ਇਲਾਵਾ ਬੱਚਿਆਂ ਨੂੰ ਖੇਡ ਮੈਦਾਨਾਂ ਤੱਕ ਵੀ ਭੇਜਣ ਦੀ ਹਿੰਮਤ ਬੱਚਿਆਂ ਦੇ ਮਾਪੇ ਨਹੀਂ ਕਰਦੇ, ਜੋ ਕਿ ਕਰਨੀ ਬਹੁਤ ਜ਼ਰੂਰੀ ਹੈ ।

ਰਾਜਪਾਲ ਨੇ ਕਿਹਾ ਕਿ ਇੱਕ ਚੰਗਾ ਖਿਡਾਰੀ ਕੇਵਲ ਆਪਣੇ ਸਰੀਰ ਦੀ ਸਾਂਭ ਸੰਭਾਲ ਲਈ ਹੀ ਚੌਕਸ ਨਹੀਂ ਹੁੰਦਾ, ਬਲਕਿ ਉਹ ਹਾਰ ਜਿੱਤ ਨੂੰ ਬਰਦਾਸ਼ਤ ਕਰਨ, ਭਾਈਚਾਰਕ ਸਾਂਝ, ਅਨੁਸ਼ਾਸਨ ਵਰਗੇ ਵੱਡੇ ਗੁਣ ਵੀ ਸਿੱਖਦਾ ਹੈ। ਕਈ ਵਾਰ ਬੱਚਿਆਂ ਦੀ ਇਹ ਪਰਵਾਜ ਅੰਤਰਰਾਸ਼ਟਰੀ ਖੇਡ ਮੈਦਾਨਾਂ ਤੱਕ ਵੀ ਪਹੁੰਚ ਜਾਂਦੀ ਹੈ ਜੋ ਕਿ ਉਸ ਪਰਿਵਾਰ ਦਾ ਹੀ ਨਹੀਂ ਬਲਕਿ ਦੇਸ਼ ਦਾ ਨਾਮ ਰੋਸ਼ਨ ਕਰ ਜਾਂਦੇ ਹਨ। ਉਹਨਾਂ ਕਿਹਾ ਕਿ ਆਓ ਆਪਣੇ ਬੱਚਿਆਂ ਨੂੰ ਮੁੜ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਅਤੇ ਖੇਡ ਮੈਦਾਨਾਂ ਨਾਲ ਜੋੜੀਏ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਪੈਦਲ ਮਾਰਚ ਵਿੱਚ ਹਿੱਸਾ ਲਿਆ। ਆਕਸਫੋਰਡ ਸਕੂਲ ਤੋਂ ਚੱਲ ਕੇ ਇਹ ਯਾਤਰਾ ਸ਼ਹੀਦ ਭਗਤ ਸਿੰਘ ਗਰੁੱਪ ਆਫ ਕਾਲਜ ਵਿੱਚ ਆ ਕੇ ਸਮਾਪਤ ਹੋਈ।

Have something to say? Post your comment

ਅਤੇ ਪੰਜਾਬ ਖਬਰਾਂ

ਪੈਸੇ ਤੇ ਤਾਕਤ ਨਾਲ ਹੜੱਪੀ ਹੈ ਕੁਰਸੀ: Harpal Cheema ਤੇ Malvinder Kang ਦਾ Sukhbir Badal ‘ਤੇ ਤਿੱਖਾ ਹਮਲਾ

ਪੈਸੇ ਤੇ ਤਾਕਤ ਨਾਲ ਹੜੱਪੀ ਹੈ ਕੁਰਸੀ: Harpal Cheema ਤੇ Malvinder Kang ਦਾ Sukhbir Badal ‘ਤੇ ਤਿੱਖਾ ਹਮਲਾ

ਪੰਥ ਤੇ ਪੰਜਾਬ ਦੀ ਅਣਖ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ: Akali Dal ਦੇ ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਬੋਲੇ Sukhbir Badal

ਪੰਥ ਤੇ ਪੰਜਾਬ ਦੀ ਅਣਖ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ: Akali Dal ਦੇ ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਬੋਲੇ Sukhbir Badal

Sukhbir Singh Badal ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

Sukhbir Singh Badal ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

Indian Army ਦੇ ਮੁਖੀ ਜਨਰਲ Upendra Dwivedi ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Indian Army ਦੇ ਮੁਖੀ ਜਨਰਲ Upendra Dwivedi ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Sukhbir Singh Badal ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ’ਤੇ ਐਡਵੋਕੇਟ Harjinder Singh Dhami ਨੇ ਦਿੱਤੀ ਵਧਾਈ

Sukhbir Singh Badal ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ’ਤੇ ਐਡਵੋਕੇਟ Harjinder Singh Dhami ਨੇ ਦਿੱਤੀ ਵਧਾਈ

ਯੋਗਾ ਨਾਲ ਹੋ ਰਹੇ ਲਾਭ ਤਹਿਤ ਵੱਡੀ ਗਿਣਤੀ ਵਿੱਚ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ ਨੇ ਲੋਕ- ਐਸ.ਡੀ.ਐਮ. ਗੁਰਮੰਦਰ ਸਿੰਘ

ਯੋਗਾ ਨਾਲ ਹੋ ਰਹੇ ਲਾਭ ਤਹਿਤ ਵੱਡੀ ਗਿਣਤੀ ਵਿੱਚ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ ਨੇ ਲੋਕ- ਐਸ.ਡੀ.ਐਮ. ਗੁਰਮੰਦਰ ਸਿੰਘ

'ਆਪ' ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ

'ਆਪ' ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 26 ਕੈਡਿਟਾਂ ਦੀ ਐਨ.ਡੀ.ਏ. ਲਈ ਚੋਣ; 10 ਕੈਡਿਟਾਂ ਨੇ ਆਲ ਇੰਡੀਆ ਰੈਂਕਿੰਗ ਵਿੱਚ ਟੌਪ-100 ਵਿੱਚ ਸਥਾਨ ਹਾਸਲ ਕੀਤਾ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 26 ਕੈਡਿਟਾਂ ਦੀ ਐਨ.ਡੀ.ਏ. ਲਈ ਚੋਣ; 10 ਕੈਡਿਟਾਂ ਨੇ ਆਲ ਇੰਡੀਆ ਰੈਂਕਿੰਗ ਵਿੱਚ ਟੌਪ-100 ਵਿੱਚ ਸਥਾਨ ਹਾਸਲ ਕੀਤਾ

ਸੀ.ਆਈ.ਏ. ਖਰੜ ਵੱਲੋਂ ਮੋਹਾਲੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ਼ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼।

ਸੀ.ਆਈ.ਏ. ਖਰੜ ਵੱਲੋਂ ਮੋਹਾਲੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ਼ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼।

ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਸੇਵਾ ਮੁਕਤੀ ਦੀ ਉਮਰ ਹੱਦ ਵਿਚ ਵਾਧਾ

ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਸੇਵਾ ਮੁਕਤੀ ਦੀ ਉਮਰ ਹੱਦ ਵਿਚ ਵਾਧਾ