ਖਰੜ - ਪ੍ਰੀਤ ਪੱਤੀ
ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ 07 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਕੇ 06 ਦੋਸ਼ੀਆਂਨ ਨੂੰ ਨਜਾਇਜ ਹਥਿਆਰ ਰਿਵਾਲਵਰ .32 ਬੋਰ ਸਮੇਤ 02 ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 18-03-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਲਾਂਡਰਾ ਰੋਡ ਨੇੜੇ ਪਿੰਡ ਸੰਤੇਮਾਜਰਾ ਵਿਖੇ ਮੌਜੂਦ ਸੀ, ਜਿੱਥੇ ਕਿ ASI ਜਤਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਜਿਲਾ ਫਤਿਹਗੜ੍ਹ ਸਾਹਿਬ ਆਪਣੇ ਹੋਰ ਸਾਥੀਆਂ ਨਾਲ਼ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿੱਚੋਂ ਪਹਿਲਾਂ ਵੀ ਕਈ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਹਨ। ਜੋ ਇਹ ਗਿਰੋਹ ਇਸ ਸਮੇਂ ਵੀ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਸਰਗਰਮ ਹੈ ਅਤੇ ਕਈ ਲੁੱਟ/ਖੋਹ ਅਤੇ ਚੋਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜੋ ਮੁੱਖਬਰੀ ਦੇ ਅਧਾਰ ਤੇ ਉਪਰੋਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 76 ਮਿਤੀ 18-03-2025 ਅ/ਧ 309(4), 303(2), 317(2), 3(5) BNS & 25-54-59 Arms Act ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ।
ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਭੂਰੀਆ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਗ੍ਰਿਫਤਾਰੀ ਤੋਂ ਦੋਸ਼ੀ ਗੁਰਕੀਰਤ ਸਿੰਘ ਤੋਂ ਇਲਾਵਾ ਨਿਮਨਲਿਖਤ ਦੋਸ਼ੀਆਂ ਦਾ ਖੁਲਾਸਾ ਹੋਇਆ ਸੀ ਕਿ ਉਹ ਸਾਰੇ ਆਪਸ ਵਿੱਚ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਗੰਨ ਪੁਆਇੰਟ ਤੇ ਲੁੱਟ/ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਦੋਸ਼ੀਆ ਕੋਲੋਂ ਬਰਾਮਦ ਵਾਰਦਾਤਾਂ ਵਿੱਚ ਵਰਤੀ ਸਵਿਫਟ ਕਾਰ, ਉਸ ਤੇ ਵਾਰਦਾਤ ਸਮੇਂ ਜਾਲੀ ਨੰਬਰ ਲਗਾਇਆ ਸੀ,
ਖੋਹ ਕੀਤੀ ਸਵਿਫਟ ਡਿਜ਼ਾਇਰ ਕਾਰ ਬਿਨਾਂ ਕਾਗਜਾਤ ਬਿਨਾਂ ਨੰਬਰ, ਵਾਰਦਾਤ ਵਿੱਚ ਵਰਤਿਆ ਇੱਕ ਦੇਸੀ ਕੱਟਾ 32 ਬੋਰ ਸਮੇਤ ਰੌਂਦ ਅਤੇ ਖੋਲ, ਚੋਰੀ ਕੀਤੇ ਦੋ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ, ਚੋਰੀ ਕੀਤੇ ਦੋ ਬੁਲਟ ਮੋਟਰਸਾਈਕਲ, ਚੋਰੀ ਕੀਤੇ ਅਲਾਏਵੀਲ ਸਮੇਤ ਚਾਰ ਟਾਇਰ, ਖੋਹ ਕੀਤਾ ਮਿਊਜ਼ਿਕ ਸਿਸਟਮ,ਬੂਫਰ, ਖੋਹ ਕੀਤੀ ਗਈ ਚੈਨ ਚਾਂਦੀ ਬਰਾਮਦ ਹੋਈਆ।