Tuesday, April 15, 2025
BREAKING
ਕੈਬਨਿਟ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ ਡਾ. ਬੀ.ਆਰ. ਅੰਬੇਡਕਰ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਹਰਪਾਲ ਸਿੰਘ ਚੀਮਾ ਭਗਵਾਨ ਮਹਾਂਵੀਰ ਜੈਨ ਸਾਧਨਾ ਕੇਂਦਰ ਖਰੜ ਵਿਖੇ ਭਗਵਾਨ ਮਹਾਵੀਰ ਦਾ 2624ਵਾਂ ਜਨਮ ਦਿਹਾੜਾ ਮਨਾਇਆ ਗਿਆ । ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ ਜਲੰਧਰ 'ਚ ਧੋਖਾਧੜੀ ਦੇ ਨੈੱਟਵਰਕ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ, 43 ATM ਸਣੇ 3 ਗ੍ਰਿਫ਼ਤਾਰ 6 ਮੈਚਾਂ ਤੋਂ ਜੇਬ 'ਚ ਪਰਚੀ ਲੈ ਕੇ ਘੁੰਮ ਰਹੇ ਸਨ ਅਭਿਸ਼ੇਕ ? ਮੈਚ ਤੋਂ ਬਾਅਦ ਹੈੱਡ ਨੇ ਕੀਤਾ ਖੁਲਾਸਾ PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ CM ਮਾਨ ਪਰਿਵਾਰ ਸਮੇਤ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਹੋਏ ਨਤਮਸਤਕ

ਪੰਜਾਬ

ਪੁਲਸ ਦੇ ਐਕਸ਼ਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਰਿਐਕਸ਼ਨ, ਦਿੱਤਾ ਵੱਡਾ ਬਿਆਨ

13 ਅਪ੍ਰੈਲ, 2025 07:16 PM

ਜਲੰਧਰ/ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾ ਕੇ ਕੀਤੀ ਗਈ ਪੁੱਛਗਿੱਛ ਮਗਰੋਂ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ, ਖ਼ੁਫ਼ੀਆ ਏਜੰਸੀਆਂ ਅਤੇ ਕੇਂਦਰ ਸਰਕਾਰ ਵਿਚ ਮੇਰੇ ਸੂਤਰ ਹਨ। ਮੈਂ ਆਪਣੇ ਸੂਤਰਾਂ ਬਾਰੇ ਨਹੀਂ ਦੱਸ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਗਿਆ ਹੈ। ਮੇਰੇ ਸੂਤਰਾਂ ਨੇ ਹੀ 50 ਬੰਬ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਕੀਤੀ ਗਈ ਪੁੱਛਗਿੱਛ ਵਿਚ ਮੈਂ ਪੁਲਸ ਨਾਲ ਪੂਰਾ ਸਹਿਯੋਗ ਕੀਤਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਵਿਸਾਖੀ ਦੇ ਦਿਹਾੜੇ ਮੌਕੇ ਜਿੱਥੇ ਲੋਕ ਗੁਰੂ ਘਰਾਂ ਵਿਚ ਨਤਮਸਤਕ ਹੋ ਰਹੇ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਇੰਟੈਲੀਜੈਂਸ ਐਕਸ਼ਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਨ ਸਾਬ੍ਹ ਨੇ ਮੇਰੇ 'ਤੇ ਬਿਨਾਂ ਕਿਸੇ ਮਕਸਦ ਤੋਂ ਕੇਸ ਦਰਜ ਕਰਨਾ ਹੈ ਜਾਂ ਐਕਸ਼ਨ ਲੈਣਾ ਹੈ ਤਾਂ ਕੋਈ ਗੱਲ ਨਹੀਂ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਮੈਂ ਪੂਰੀ ਤਰ੍ਹਾਂ ਕਾਪਰੇਟ ਕਰਾਂਗਾ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਹਾਲਾਤ ਲਈ ਸਿੱਧੇ ਤੌਰ 'ਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।

ਜ਼ਿਕਰਯੋਗ ਹੈ ਕਿ 32 ਗ੍ਰਨੇਡ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਕਸੂਤੇ ਫਸ ਗਏ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਮਗਰੋਂ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ੍ਹ ਰਿਹਾਇਸ਼ 'ਤੇ ਬਾਜਵਾ ਕੋਲੋਂ ਪੁੱਛਗਿੱਛ ਕਰਨ ਲਈ ਪਹੁੰਚੀ ਸੀ। ਜਾਂਚ ਕਰਨ ਲਈ ਪੁਲਸ ਟੀਮ ਨਾਲ ਪਹੁੰਚੀ ਏ. ਆਈ. ਜੀ. ਕਾਊਂਟਰ ਇੰਟੀਲੈਂਸ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਨੂੰ ਇਸ ਦਾ ਕੋਈ ਸੋਰਸ ਨਹੀਂ ਦੱਸਿਆ ਗਿਆ ਹੈ।

ਪੁੱਛਗਿੱਛ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਡੇ ਨਾਲ ਕੋਈ ਕਾਪਰੇਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ 'ਤੇ ਜਿੰਨੇ ਵੀ ਹੁਣ ਤੱਕ ਕੇਸ ਸਾਹਮਣੇ ਆਈ ਹਨ, ਸਾਰਿਆਂ ਨੂੰ ਸੁਲਝਾਇਆ ਗਿਆ ਹੈ ਅਤੇ ਅੱਗੇ ਵੀ ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਸਾਰਿਆਂ ਦੀ ਸੁਰੱਖਿਆ ਦਾ ਮੁੱਦਾ ਹੈ, ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਦਾ ਸੋਰਸ ਪਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 32 ਗ੍ਰਨੇਡ ਹੋਣ ਬਾਰੇ ਇੰਟੈਲੀਜੈਂਸ ਦੇ ਕੋਲ ਕੋਈ ਅਜਿਹੀ ਸੂਚਨਾ ਨਹੀਂ ਹੈ। ਇਥੇ ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਕ ਨਿੱਜੀ ਚੈਨਲ ਨੂੰ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਜਿਨ੍ਹਾਂ ਵਿਚੋਂ 18 ਚੱਲ ਗਏ ਹਨ ਅਤੇ 32 ਗ੍ਰਨੇਡ ਬੰਬ ਅਜੇ ਚੱਲਣੇ ਬਾਕੀ ਹੈ। ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਸ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਕੈਬਨਿਟ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ

ਕੈਬਨਿਟ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ

ਡਾ. ਬੀ.ਆਰ. ਅੰਬੇਡਕਰ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਹਰਪਾਲ ਸਿੰਘ ਚੀਮਾ

ਡਾ. ਬੀ.ਆਰ. ਅੰਬੇਡਕਰ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਹਰਪਾਲ ਸਿੰਘ ਚੀਮਾ

ਭਗਵਾਨ ਮਹਾਂਵੀਰ ਜੈਨ ਸਾਧਨਾ ਕੇਂਦਰ ਖਰੜ ਵਿਖੇ ਭਗਵਾਨ ਮਹਾਵੀਰ ਦਾ 2624ਵਾਂ ਜਨਮ ਦਿਹਾੜਾ ਮਨਾਇਆ ਗਿਆ ।

ਭਗਵਾਨ ਮਹਾਂਵੀਰ ਜੈਨ ਸਾਧਨਾ ਕੇਂਦਰ ਖਰੜ ਵਿਖੇ ਭਗਵਾਨ ਮਹਾਵੀਰ ਦਾ 2624ਵਾਂ ਜਨਮ ਦਿਹਾੜਾ ਮਨਾਇਆ ਗਿਆ ।

ਜਲੰਧਰ 'ਚ ਧੋਖਾਧੜੀ ਦੇ ਨੈੱਟਵਰਕ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ, 43 ATM ਸਣੇ 3 ਗ੍ਰਿਫ਼ਤਾਰ

ਜਲੰਧਰ 'ਚ ਧੋਖਾਧੜੀ ਦੇ ਨੈੱਟਵਰਕ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ, 43 ATM ਸਣੇ 3 ਗ੍ਰਿਫ਼ਤਾਰ

PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ

PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ CM ਮਾਨ ਪਰਿਵਾਰ ਸਮੇਤ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਹੋਏ ਨਤਮਸਤਕ

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ CM ਮਾਨ ਪਰਿਵਾਰ ਸਮੇਤ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਹੋਏ ਨਤਮਸਤਕ

ਜਥੇਦਾਰਾਂ ਅਤੇ ਭਾਜਪਾ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਜਥੇਦਾਰਾਂ ਅਤੇ ਭਾਜਪਾ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

CM ਮਾਨ ਨੇ ਪ੍ਰਤਾਪ ਬਾਜਵਾ ਕੋਲ ਭੇਜੀ ਪੁਲਸ! Live ਆ ਕੇ ਆਖ਼ੀਆਂ ਵੱਡੀਆਂ ਗੱਲਾਂ, ਕਿਹਾ- 'ਕਾਰਵਾਈ ਲਈ ਰਹੋ ਤਿਆਰ'

CM ਮਾਨ ਨੇ ਪ੍ਰਤਾਪ ਬਾਜਵਾ ਕੋਲ ਭੇਜੀ ਪੁਲਸ! Live ਆ ਕੇ ਆਖ਼ੀਆਂ ਵੱਡੀਆਂ ਗੱਲਾਂ, ਕਿਹਾ- 'ਕਾਰਵਾਈ ਲਈ ਰਹੋ ਤਿਆਰ'

ਹਾਈ ਅਲਰਟ 'ਤੇ ਪੰਜਾਬ, ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

ਹਾਈ ਅਲਰਟ 'ਤੇ ਪੰਜਾਬ, ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ