ਗਰਮੀਆਂ ’ਚ ਸ਼ੁਗਰ ਦੇ ਮਰੀਜ਼ਾਂ ਲਈ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟੇਡ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਸ ਕਰਕੇ, ਉਨ੍ਹਾਂ ਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ’ਚ ਰੱਖਣ ਲਈ ਭੋਜਨ ’ਤੇ ਖਾਸ ਧਿਆਨ ਦੇਣਾ ਪੈਂਦਾ ਹੈ। ਅਜਿਹੇ ’ਚ ਕੁਝ ਕੁਦਰਤੀ ਅਤੇ ਪੌਸ਼ਟਿਕ ਜੂਸ ਪੀਣ ਨਾਲ ਨਾ ਸਿਰਫ਼ ਤਾਜ਼ਗੀ ਮਿਲਦੀ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦਿਆਂ ਭਰੇ ਹੁੰਦੇ ਹਨ। ਆਓ ਜਾਣੀਏ, ਉਹ ਕਿਹੜੇ-ਕਿਹੜੇ ਜੂਸ ਹਨ, ਜੋ ਸ਼ੁਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੋ ਸਕਦੇ ਹਨ।
ਕਰੇਲੇ ਦਾ ਜੂਸ
- ਕਰੇਲਾ ਬਲੱਡ ਸ਼ੂਗਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦਾ ਹੈ।
- ਇੰਸੁਲਿਨ ਦੇ ਪੱਧਰਾਂ ਨੂੰ ਬਲੈਂਸ ਕਰਦਾ ਹੈ।
- ਗਰਮੀਆਂ ’ਚ ਠੰਡਕ ਅਤੇ ਤਾਜ਼ਗੀ ਦਿੰਦਾ ਹੈ।
ਟਮਾਟਰ ਦਾ ਜੂਸ
- ਲੋ ਕੈਲੋਰੀ ਅਤੇ ਫਾਈਬਰ ਭਰਪੂਰ ਹੁੰਦਾ ਹੈ।
- ਬਲੱਡ ਸ਼ੂਗਰ ਦੇ ਲੈਵਲ ਨੂੰ ਸਥਿਰ ਰੱਖਣ ’ਚ ਮਦਦ ਕਰਦਾ ਹੈ।
- ਭਾਰ ਘਟਾਉਣ ਵਿਚ ਮਦਦਗਾਰ ਹੈ।
ਨਿੰਬੂ ਪਾਣੀ
- ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।
- ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।
- ਸ਼ੁਗਰ ਲੈਵਲ ਕੰਟ੍ਰੋਲ ’ਚ ਰੱਖਦਾ ਹੈ।
ਤਰਬੂਜ ਦਾ ਜੂਸ
- ਗਲੂਕੋਜ਼ ਦੀ ਘੱਟ ਮਾਤਰਾ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।
- ਪਾਣੀ ਅਤੇ ਫਾਈਬਰ ਦੀ ਉੱਚ ਮਾਤਰਾ ਹਾਜ਼ਮੇ ’ਚ ਮਦਦ ਕਰਦੀ ਹੈ।
ਲੌਕੀ ਦਾ ਜੂਸ
- ਬਲੱਡ ਸ਼ੂਗਰ ਲਈ ਬਹੁਤ ਲਾਭਕਾਰੀ।
- ਸਰੀਰ ਨੂੰ ਠੰਡਕ ਅਤੇ ਉਰਜਾ ਦਿੰਦਾ ਹੈ।
- ਭਾਰ ਘਟਾਉਣ ’ਚ ਮਦਦ ਕਰਦਾ ਹੈ।
ਜਾਮੁਨ ਦਾ ਜੂਸ
- ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ।
- ਇੰਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ।
- ਡਾਈਜੈਸ਼ਨ ’ਚ ਮਦਦ ਕਰਦਾ ਹੈ।