Friday, January 10, 2025
BREAKING
ਜਲਵਾਯੂ ਤਬਦੀਲੀ ਨਾਲ ਘਟ ਜਾਵੇਗਾ ਕਣਕ ਤੇ ਝੋਨੇ ਦਾ ਝਾੜ, ਲੱਖਾਂ ਲੋਕ ਹੋਣਗੇ ਪ੍ਰਭਾਵਿਤ ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ; ਅੱਤਵਾਦ ਵਿਰੁੱਧ ਲੜਾਈ ’ਚ ਭਾਰਤ-ਅਮਰੀਕਾ ਇਕਜੁੱਟ ਮੈਂ ਸਿਰਫ਼ ਨਵੀਂ ਦਿੱਲੀ ਸੀਟ ਤੋਂ ਹੀ ਚੋਣਾਂ ਲੜਾਂਗਾ: ਅਰਵਿੰਦ ਕੇਜਰੀਵਾਲ ਭੋਪਾਲ ਕੇਂਦਰੀ ਜੇਲ੍ਹ 'ਚੋਂ ਮਿਲਿਆ ਚੀਨ ਦਾ ਬਣਿਆ ਡਰੋਨ, ਜਾਂਚ ਜਾਰੀ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਦਾ ਵੱਡਾ ਬਿਆਨ, ਕਿਹਾ-'ਇੰਦਰਾ ਗਾਂਧੀ ਸੀ ਇੱਕ ਕਮਜ਼ੋਰ ਔਰਤ' ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਤਿੰਨ ਨਕਸਲੀ ਢੇਰ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਲਾਇਆ ਦਿੱਲੀ ਦੇ ਜਾਟ ਭਾਈਚਾਰੇ ਨਾਲ ਧੋਖਾ ਕਰਨ ਦਾ ਦੋਸ਼ ਭਾਰਤ ਦੀ ਕੁਦਰਤੀ ਗੈਸ ਪਾਈਪਲਾਈਨ ਦਾ 10,805 ਕਿਲੋਮੀਟਰ ਤੱਕ ਹੋਵੇਗਾ ਵਿਸਥਾਰ PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਦੁਨੀਆਂ

ਕੌਣ ਹੈ ਅਨੀਤਾ ਆਨੰਦ ਜੋ ਬਣ ਸਕਦੀ ਹੈ ਕੈਨੇਡਾ ਦੀ ਪ੍ਰਧਾਨ ਮੰਤਰੀ

07 ਜਨਵਰੀ, 2025 08:06 PM

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਨੇਤਾ ਅਨੀਤਾ ਆਨੰਦ ਪ੍ਰਧਾਨ ਮੰਤਰੀ ਅਹੁਦੇ ਦੀ ਇਕ ਮਜ਼ਬੂਤ ਦਾਅਵੇਦਾਰ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਉਹ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣਗੇ। ਅਨੀਤਾ ਆਨੰਦ ਕੈਨੇਡਾ ਦੀ ਮੌਜੂਦਾ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਹੈ। ਅਨੀਤਾ ਇੰਦਰਾ ਆਨੰਦ ਦਾ ਜਨਮ ਕੈਂਟਵਿਲੇ, ਨੋਵਾ ਸਕੋਸ਼ੀਆ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ (ਜੋ ਹੁਣ ਇਸ ਦੁਨੀਆ ਵਿਚ ਨਹੀਂ ਹਨ) ਭਾਰਤੀ ਡਾਕਟਰ ਸਨ। ਉਨ੍ਹਾਂ ਦੇ ਪਿਤਾ ਤਾਮਿਲਨਾਡੂ ਅਤੇ ਮਾਂ ਪੰਜਾਬ ਤੋਂ ਸੀ। ਆਨੰਦ ਦੀਆਂ 2 ਭੈਣਾਂ ਹਨ - ਗੀਤਾ ਆਨੰਦ ਟੋਰਾਂਟੋ ਵਿੱਚ ਇੱਕ ਵਕੀਲ ਅਤੇ ਸੋਨੀਆ ਆਨੰਦ ਮੈਕਮਾਸਟਰ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਅਤੇ ਖੋਜਕਾਰ ਹੈ।

ਆਨੰਦ 1985 ਵਿੱਚ ਓਨਟਾਰੀਓ ਚਲੀ ਗਈ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਜੌਨ ਨੇ ਓਕਵਿਲ ਵਿੱਚ ਆਪਣੇ 4 ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਆਨੰਦ ਨੇ ਆਪਣੇ ਕਰੀਅਰ ਦੌਰਾਨ ਹੁਣ ਤੱਕ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਪਹਿਲੀ ਵਾਰ 2019 ਵਿੱਚ ਓਕਵਿਲ ਲਈ ਸੰਸਦ ਮੈਂਬਰ ਵਜੋਂ ਚੁਣੀ ਗਈ ਸੀ। ਉਨ੍ਹਾਂ ਨੇ 2019 ਤੋਂ 2021 ਤੱਕ ਜਨਤਕ ਸੇਵਾ ਅਤੇ ਖਰੀਦ ਮੰਤਰੀ ਵਜੋਂ ਸੇਵਾ ਕੀਤੀ ਅਤੇ ਖਜ਼ਾਨਾ ਬੋਰਡ ਦੀ ਚੇਅਰਮੈਨ ਅਤੇ ਰਾਸ਼ਟਰੀ ਰੱਖਿਆ ਮੰਤਰੀ ਵਜੋਂ ਵੀ ਕੰਮ ਕੀਤਾ। ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਵਜੋਂ ਆਨੰਦ ਨੇ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨਾਂ ਲਈ ਵੈਕਸੀਨ, ਨਿੱਜੀ ਸੁਰੱਖਿਆ ਉਪਕਰਨ ਅਤੇ ਰੈਪਿਡ ਟੈਸਟਾਂ ਨੂੰ ਸੁਰੱਖਿਅਤ ਕਰਨ ਲਈ ਇਕਰਾਰਨਾਮੇ ਦੀ ਗੱਲਬਾਤ ਦੀ ਅਗਵਾਈ ਕੀਤੀ।

ਜਦੋਂ ਅਨੀਤਾ ਰਾਸ਼ਟਰੀ ਰੱਖਿਆ ਮੰਤਰੀ ਬਣੀ ਤਾਂ ਉਨ੍ਹਾਂ ਨੇ ਫੌਜ 'ਚ ਜਿਨਸੀ ਸ਼ੋਸ਼ਣ ਵਿਰੁੱਧ ਕਦਮ ਚੁੱਕੇ। ਉਨ੍ਹਾਂ ਨੇ ਰੂਸ-ਯੂਕ੍ਰੇਨ ਯੁੱਧ ਦੌਰਾਨ ਕੀਵ ਨੂੰ ਵਿਆਪਕ ਫੌਜੀ ਸਹਾਇਤਾ ਦੇ ਨਾਲ-ਨਾਲ ਯੂਕ੍ਰੇਨੀ ਫੌਜਾਂ ਦੀ ਸਿਖਲਾਈ ਲਈ ਕਰਮਚਾਰੀਆਂ ਦੀ ਵਿਵਸਥਾ ਵੀ ਕੀਤੀ। ਸਤੰਬਰ 2024 ਵਿੱਚ ਅਨੀਤਾ ਆਨੰਦ ਨੂੰ ਖਜ਼ਾਨਾ ਬੋਰਡ ਦੀ ਚੇਅਰਮੈਨ ਦੇ ਅਹੁਦੇ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ। ਰਾਜਨੀਤੀ ਤੋਂ ਇਲਾਵਾ ਅਨੀਤਾ ਆਨੰਦ ਦੀ ਪਛਾਣ ਇੱਕ ਵਿਦਵਾਨ, ਵਕੀਲ ਅਤੇ ਖੋਜਕਾਰ ਵਜੋਂ ਰਹੀ ਹੈ। ਉਹ ਟੋਰਾਂਟੋ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪ੍ਰੋਫੈਸਰ ਰਹੀ ਹੈ, ਜਿੱਥੇ ਉਨ੍ਹਾਂ ਨੇ ਇਨਵੈਸਟ ਪ੍ਰੋਟੈਕਸ਼ਨ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਜੇਆਰ ਕਿੰਬਰ ਚੇਅਰ ਦਾ ਅਹੁਦਾ ਸੰਭਾਲਿਆ ਸੀ।

ਆਨੰਦ ਨੇ ਐਸੋਸੀਏਟ ਡੀਨ ਵਜੋਂ ਸੇਵਾ ਨਿਭਾਈ ਹੈ ਅਤੇ ਮੈਸੀ ਕਾਲਜ ਦੇ ਗਵਰਨਿੰਗ ਬੋਰਡ ਦੀ ਮੈਂਬਰ ਵੀ ਰਹੀ ਹੈ। ਉਹ ਕੈਪੀਟਲ ਮਾਰਕਿਟ ਇੰਸਟੀਚਿਊਟ, ਰੋਟਮੈਨ ਸਕੂਲ ਆਫ਼ ਮੈਨੇਜਮੈਂਟ ਵਿੱਚ ਨੀਤੀ ਅਤੇ ਖੋਜ ਦੀ ਡਾਇਰੈਕਟਰ ਰਹੀ ਹੈ। ਉਨ੍ਹਾਂ ਨੇ ਯੇਲ ਲਾਅ ਸਕੂਲ, ਕੁਈਨਜ਼ ਯੂਨੀਵਰਸਿਟੀ ਅਤੇ ਵੈਸਟਰਨ ਯੂਨੀਵਰਸਿਟੀ ਵਿੱਚ ਕਾਨੂੰਨ ਵੀ ਪੜ੍ਹਾਇਆ ਹੈ। ਅਨੀਤਾ ਆਨੰਦ ਨੇ ਕਵੀਨਜ਼ ਯੂਨੀਵਰਸਿਟੀ ਤੋਂ ਰਾਜਨੀਤਕ ਅਧਿਐਨ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਆਕਸਫੋਰਡ ਯੂਨੀਵਰਸਿਟੀ ਤੋਂ ਨਿਆਂਸ਼ਾਸਤਰ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਡਲਹੌਜ਼ੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਲਾਅ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਮਾਸਟਰ ਆਫ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਕੋਰਟ ਨੇ ਰੱਦ ਕੀਤੀ ਗੂਗਲ ਦੀ ਅਪੀਲ, ਡਾਟਾ ਟ੍ਰੈਕਿੰਗ ਲਈ ਲੱਗ ਸਕਦੈ ਭਾਰੀ ਜੁਰਮਾਨਾ

ਕੋਰਟ ਨੇ ਰੱਦ ਕੀਤੀ ਗੂਗਲ ਦੀ ਅਪੀਲ, ਡਾਟਾ ਟ੍ਰੈਕਿੰਗ ਲਈ ਲੱਗ ਸਕਦੈ ਭਾਰੀ ਜੁਰਮਾਨਾ

ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ

ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ

ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਨੂੰ ਰੱਬ ਨੂੰ ਦੇਣਾ ਪਵੇਗਾ ਜਵਾਬ : ਪੋਪ ਫਰਾਂਸਿਸ

ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਨੂੰ ਰੱਬ ਨੂੰ ਦੇਣਾ ਪਵੇਗਾ ਜਵਾਬ : ਪੋਪ ਫਰਾਂਸਿਸ

ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ

ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ

Elon Musk ਨੇ ਯੂਕੇ ਦੇ PM ਕੀਅਰ ਸਟਾਰਮਰ ਨੂੰ ਦੱਸਿਆ 'National Embarrassment', ਕੀਤੀ ਅਸਤੀਫੇ ਦੀ ਮੰਗ

Elon Musk ਨੇ ਯੂਕੇ ਦੇ PM ਕੀਅਰ ਸਟਾਰਮਰ ਨੂੰ ਦੱਸਿਆ 'National Embarrassment', ਕੀਤੀ ਅਸਤੀਫੇ ਦੀ ਮੰਗ

ਬੰਗਲਾਦੇਸ਼ ਨੇ ਭਾਰਤ 'ਚ ਜੱਜਾਂ ਲਈ ਪ੍ਰਸਤਾਵਿਤ ਸਿਖਲਾਈ ਪ੍ਰੋਗਰਾਮ ਕੀਤਾ ਰੱਦ

ਬੰਗਲਾਦੇਸ਼ ਨੇ ਭਾਰਤ 'ਚ ਜੱਜਾਂ ਲਈ ਪ੍ਰਸਤਾਵਿਤ ਸਿਖਲਾਈ ਪ੍ਰੋਗਰਾਮ ਕੀਤਾ ਰੱਦ

ਨਹੀਂ ਰਹੇ ਨੋਬਲ ਜੇਤੂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, 100 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਨਹੀਂ ਰਹੇ ਨੋਬਲ ਜੇਤੂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, 100 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਨੂੰ ਮਿਲਿਆ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੂੰ ਬਣਾਉਣ ਦਾ ਲਾਇਸੈਂਸ

ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਨੂੰ ਮਿਲਿਆ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੂੰ ਬਣਾਉਣ ਦਾ ਲਾਇਸੈਂਸ

ਅਫਗਾਨ-ਪਾਕਿਸਤਾਨ ਸਰਹੱਦੀ ਬਲਾਂ ਵਿਚਾਲੇ ਝੜਪ 'ਚ 19 ਪਾਕਿਸਤਾਨੀ ਫੌਜੀਆਂ ਦੀ ਮੌਤ

ਅਫਗਾਨ-ਪਾਕਿਸਤਾਨ ਸਰਹੱਦੀ ਬਲਾਂ ਵਿਚਾਲੇ ਝੜਪ 'ਚ 19 ਪਾਕਿਸਤਾਨੀ ਫੌਜੀਆਂ ਦੀ ਮੌਤ

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਟਰੰਪ ਵੱਲੋਂ NSA ਅਹੁਦੇ ਲਈ ਨਾਮਜ਼ਦ ਵਾਲਟਜ਼ ਨਾਲ ਕੀਤੀ ਮੁਲਾਕਾਤ

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਟਰੰਪ ਵੱਲੋਂ NSA ਅਹੁਦੇ ਲਈ ਨਾਮਜ਼ਦ ਵਾਲਟਜ਼ ਨਾਲ ਕੀਤੀ ਮੁਲਾਕਾਤ