ਖਰੜ (ਪ੍ਰੀਤ ਪੱਤੀ) : ਭਾਰਤੀ ਜਨਤਾ ਪਾਰਟੀ ਦੇ ਜਿਲੇ ਦੇ ਸੀਨੀਅਰ ਵਾਈਸ ਪ੍ਰਧਾਨ ਪਵਨ ਕੁਮਾਰ ਮਨੋਚਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਹਰ ਜਿਲੇ ਦੇ ਸਕੂਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਕਮਰਾ ਬਣਾਉਣ ਦੇ ਲਈ 6 ਲੱਖ 51 ਤੋਂ ਲੈ ਕੇ 7 ਲੱਖ 51ਹਜਾਰ ਤੱਕ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਜਿਨਾਂ ਸਕੂਲਾਂ ਵਿੱਚ ਵਾਸ਼ਰੂਮ ਨਹੀਂ ਹੈ ਉੱਥੇ ਉਹਨਾਂ ਨੇ ਹਰੇਕ ਸਕੂਲ ਵਿੱਚ ਇਕ ਲੱਖ ਰੁਪਏ ਦਿੱਤੇ ਗਏ।ਇਹ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਦੇ ਟੀਚਰਾਂ ਉੱਤੇ ਜੋਰ ਪਾਇਆ ਜਾ ਰਿਹਾ ਹੈ ਜਲਦ ਤੋਂ ਜਲਦ ਉਹਨਾਂ ਦਾ ਉਦਘਾਟਨ ਕਰਵਾਇਆ ਜਾਵੇ ਅਤੇ ਸਕੂਲਾਂ ਵਿੱਚ ਪਹਿਲਾਂ ਹੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਕੂਲ ਵਿੱਚ ਵਧੀਆ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਕੂਲ ਵਿੱਚ ਸਿੱਖਿਆ ਮੰਤਰੀ ਜਾਂ ਐਮਐਲਏ ਸਾਹਿਬ ਉਦਘਾਟਨ ਕਰਨਗੇ ਅਤੇ ਸਕੂਲਾਂ ਵਿੱਚ ਇੰਤਜ਼ਾਮ ਕਰਨ ਵਾਸਤੇ ਸਿਰਫ ਪੰਜ-ਪੰਜ ਹਜਾਰ ਰੁਪਏ ਦਿੱਤੇ ਜਾ ਰਹੇ ਹਨ ਜਦੋਂ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਉੱਤੇ ਇਹ ਸਿਰਫ ਉਦਘਾਟਨ ਡੀਸੀ ਸਾਹਿਬ ਅਤੇ ਐਸਡੀਐਮ ਸਾਹਿਬ ਨੂੰ ਕਰਨਾ ਚਾਹੀਦਾ ਹੈ ਜਦੋਂ ਕਿ ਸਕੂਲ ਤਾਂ ਪਹਿਲਾਂ ਹੀ ਬਣੇ ਹੋਏ ਹਨ ਹੁਣ ਤਾਂ ਸਿਰਫ ਕਮਰੇ ਦੀ ਰਿਪੇਅਰ ਜਾਂ ਨਵੇਂ ਹੀ ਕਮਰੇ ਬਣਦੇ ਹਨ ਹੁਣ ਉੱਤੇ ਉਦਘਾਟਨ ਦੀ ਕੋਈ ਲੋੜ ਨਹੀਂ ਹੈ ਮੁਫਤ ਦਾ ਸਰਕਾਰ ਦਾ ਖਰਚਾ ਵਧਾਣ ਦੀ ਗੱਲ ਹੈ ਮੇਰੀ ਸਰਕਾਰ ਅੱਗੇ ਹੀ ਬੇਨਤੀ ਹੈ ਕਿਉਂਕਿ ਕਹਿਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਆਮ ਆਦਮੀ ਪਾਰਟੀ ਵਾਲੀ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਉਦਘਾਟਨ ਕਹਿ ਕੇ ਕਰਵਾਣਾ ਅਤੇ ਆਪਣੇ ਨਾਮ ਦੀ ਪਲੇਟਾਂ ਲਵਾਉਣੀਆਂ ਸੋਭਾ ਨਹੀਂ ਦਿੰਦੀਆਂ ਕਿਉਂਕਿ ਕਈ ਪਿੰਡਾਂ ਵਿੱਚ ਤਾਂ ਸਕੂਲ ਬਣੇ ਨੂੰ 20 ਤੋਂ ਲੈ ਕੇ 50 ਸਾਲ ਹੋ ਚੁੱਕੇ ਹਨ ਹੁਣ ਉਦਘਾਟਨ ਦੀ ਕੀ ਲੋੜ ਹੈ ਮੇਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਕੰਮ ਨਾ ਕੀਤੇ ਜਾਣ ਧੰਨਵਾਦ।