ਅੰਮ੍ਰਿਤਸਰ : ਮੌਸਮ ਵਿਚ ਆਏ ਬਦਲਾਅ ਦੇ ਮੱਦੇਨਜ਼ਰ ਬੀ. ਐੱਸ. ਐੱਫ. ਨੇ ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਪਰੇਡ ਦਾ ਸਮਾਂ ਬਦਲ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਰੇਡ ਬੁੱਧਵਾਰ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲਾਂ ਪਰੇਡ ਸ਼ਾਮ 5.30 ਵਜੇ ਹੁੰਦੀ ਸੀ ਪਰ ਜਿਵੇਂ-ਜਿਵੇਂ ਦਿਨ ਲੰਬੇ ਹੁੰਦੇ ਜਾ ਰਹੇ ਹਨ, ਪਰੇਡ ਦਾ ਸਮਾਂ ਬਦਲਿਆ ਜਾ ਰਿਹਾ ਹੈ।