ਭਿਵਾਨੀ : ਹਰਿਆਣਾ ਦੇ ਭਿਵਾਨੀ ਦੇ ਨਵਾ ਬਾਜ਼ਾਰ ਕੋਲ ਸਥਿਤ ਚੰਦੂਹੇੜਾ ਖੇਤਰ ਵਿਚ 5 ਮੰਜ਼ਿਲਾ ਭਵਨ ਵਿਚ ਅੱਗ ਲੱਗ ਗਈ। ਇਸ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। 5 ਮੰਜ਼ਿਲਾ ਭਵਨ ਦੇ ਤਿੰਨ ਫਲੋਰ ਵਿਚ ਗਿਰੀਰਾਜ ਹਾਰਡਵੇਅਰ ਦਾ ਪਲਾਸਟਿਕ ਦਾ ਸਾਮਾਨ ਰੱਖਿਆ ਹੋਇਆ ਸੀ। ਉੱਪਰ ਦੀਆਂ ਦੋ ਮੰਜ਼ਿਲਾ 'ਚ ਮਾਲਕਾਂ ਦੀ ਰਿਹਾਇਸ਼ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ। ਧੂੰਆਂ ਵੇਖ ਕੇ ਉੱਪਰੀ ਮੰਜ਼ਿਲਾਂ 'ਤੇ ਰਹਿ ਰਹੇ ਮਾਲਕਾਂ ਨੇ ਦੌੜ ਕੇ ਜਾਨ ਬਚਾਈ। ਅੱਧਾ ਦਰਜਨ ਦੇ ਕਰੀਬ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।
ਉੱਥੇ ਹੀ ਮੌਕੇ 'ਤੇ ਪਹੁੰਚੇ ਵਿਧਾਇਕ ਅਤੇ ਨਗਰ ਪਰੀਸ਼ਦ ਚੇਅਰਮੈਨ ਪ੍ਰਤੀਨਿਧੀ ਭਵਾਨੀ ਸਿੰਘ ਨੇ ਕਿਹਾ ਕਿ ਵਪਾਰੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਜਨਪ੍ਰਤੀਨਿਧੀਆਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਘਟਨਾ ਵਾਲੀ ਥਾਂ ਤੱਕ ਪਹੁੰਚਣ ਵਿਚ ਹੋਈ ਅਸੁਵਿਧਾ ਕਾਰਨ ਜੇ. ਸੀ. ਬੀ. ਬੁਲਾ ਕੇ ਰਸਤਾ ਬਣਾਇਆ ਗਿਆ। ਫਾਇਰ ਬ੍ਰਿਗੇਡ ਦੀ ਮਦਦ ਵਿਚ ਨਗਰ ਪਰੀਸ਼ਦ ਤੋਂ ਇਲਾਵਾ ਸਥਾਨਕ ਵਾਸੀਆਂ ਨੇ ਵੀ ਵੱਡਾ ਸਹਿਯੋਗ ਕੀਤਾ।