ਭਾਰਤ ਦੇ ਰੱਖਿਆ ਨਿਰਯਾਤ ਨੂੰ ਹੁਲਾਰਾ ਦੇਣ ਲਈ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸਿਸਟਮ ਦੀਆਂ ਬੈਟਰੀਆਂ ਦਾ ਦੂਜੀ ਖੇਪ ਫਿਲੀਪੀਨਜ਼ ਭੇਜਿਆ ਗਿਆ ਹੈ। ਪਹਿਲੀ ਬੈਟਰੀ ਅਪ੍ਰੈਲ 2024 'ਚ ਸਿਵਲ ਏਅਰਕ੍ਰਾਫਟ ਏਜੰਸੀਆਂ ਦੀ ਸਹਾਇਤਾ ਨਾਲ ਭਾਰਤੀ ਹਵਾਈ ਫ਼ੌਜ ਦੇ ਜਹਾਜ਼ 'ਤੇ ਡਿਲੀਵਰ ਕੀਤੀ ਗਈ ਸੀ। ਇਹ ਖੇਪ ਦੋਵਾਂ ਦੇਸ਼ਾਂ ਵਿਚਕਾਰ ਹੋਏ ਰੱਖਿਆ ਸਮਝੌਤੇ ਤਹਿਤ ਭੇਜੀ ਗਈ ਹੈ। ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਸਪਲਾਈ ਲਈ ਫਿਲੀਪੀਨਜ਼ ਨਾਲ ਸੌਦੇ ਦਾ ਐਲਾਨ ਜਨਵਰੀ 2022 'ਚ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਉਪਕਰਣਾਂ ਦੇ ਫਿਲੀਪੀਨਜ਼ ਦੇ ਪੱਛਮੀ ਹਿੱਸੇ 'ਚ ਪਹੁੰਚਣ ਤੱਕ ਹੈਵੀ ਲੋਡ ਨਾਲ ਲੰਬੀ ਦੂਰੀ ਦੀ ਇਹ ਉਡਾਣ, ਬਿਨਾਂ ਰੁਕੇ ਕਰੀਬ 6 ਦੀ ਸੀ। ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦੀ ਸਪਲਾਈ ਲਈ ਫਿਲੀਪੀਨਜ਼ ਨਾਲ ਸੌਦੇ ਦਾ ਐਲਾਨ ਜਨਵਰੀ 2022 'ਚ ਕੀਤਾ ਗਿਆ ਸੀ। ਫਿਲੀਪੀਨਜ਼ ਨੂੰ ਮਿਜ਼ਾਈਲ ਸਿਸਟਮ ਲਈ ਤਿੰਨ ਬੈਟਰੀਆਂ ਮਿਲਣਗੀਆਂ, ਜਿਸ ਦੀ ਰੇਂਜ 290 ਕਿਲੋਮੀਟਰ ਹੈ ਅਤੇ ਇਸ ਦੀ ਗਤੀ 2.8 ਮੈਕ (ਲਗਭਗ 3,400 ਕਿਲੋਮੀਟਰ, ਆਵਾਜ਼ ਦੀ ਗਤੀ ਤੋਂ ਤਿੰਨ ਗੁਣਾ) ਹੈ। ਬ੍ਰਹਿਮੋਸ ਮਿਜ਼ਾਈਲ ਨੂੰ ਪਣਡੁੱਬੀਆਂ, ਜਹਾਜ਼ਾਂ, ਹਵਾਈ ਜਹਾਜ਼ਾਂ ਜਾਂ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਰੱਖਿਆ ਉਤਪਾਦਨ ਸਾਲ 2014 'ਚ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ 1.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਨੁਸਾਰ, ਭਾਰਤ ਦਾ ਟੀਚਾ ਸਾਲ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾ ਬਣਾਉਣਾ ਹੈ। ਭਾਰਤ 'ਚ ਰੱਖਿਆ ਉਤਪਾਦਨ ਸਾਲ 2014 'ਚ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ 'ਚ 1.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਕੇਂਦਰੀ ਮੰਤਰੀ ਅਨੁਸਾਰ,''ਇਸ ਸਾਲ ਰੱਖਿਆ ਉਤਪਾਦਨ ਦੇ 1.60 ਲੱਖ ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ, ਜਦੋਂ ਕਿ ਸਾਡਾ ਟੀਚਾ ਸਾਲ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣ ਬਣਾਉਣਾ ਹੈ।'' 'ਮੇਕ ਇਨ ਇੰਡੀਆ' ਪ੍ਰੋਗਰਾਮ ਨਾ ਸਿਰਫ਼ ਦੇਸ਼ ਦੇ ਰੱਖਿਆ ਉਤਪਾਦਨ ਨੂੰ ਮਜ਼ਬੂਤ ਕਰ ਰਿਹਾ ਹੈ, ਸਗੋਂ ਵਿਸ਼ਵਵਿਆਪੀ ਰੱਖਿਆ ਸਪਲਾਈ ਲੜੀ ਨੂੰ ਮਜ਼ਬੂਤ ਅਤੇ ਲਚਕਦਾਰ ਬਣਾਉਣ 'ਚ ਵੀ ਮਦਦ ਕਰ ਰਿਹਾ ਹੈ।