ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇਕ ਹੈਲੀਕਾਪਟਰ ਦੀ ਇਕ ਡੈਮ ਦੇ ਕੋਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈ ਗਈ।
ਹਾਲਾਂਕਿ ਇਹ ਤਾਂ ਪਤਾ ਨਹੀਂ ਚੱਲ ਸਕਿਆ ਕਿ ਇਸ ਹੈਲੀਕਾਪਟਰ 'ਚ ਕਿੰਨੇ ਲੋਕ ਸਵਾਰ ਸਨ, ਪਰ ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਸਥਾਨਕ ਪੁਲਸ ਅਨੁਸਾਰ ਇਹ ਹੈਲੀਕਾਪਟਰ ਦੀ ਜਾਮਨਗਰ ਹਵਾਈ ਸੈਨਾ ਸਟੇਸ਼ਨ ਤੋਂ ਲਗਭਗ 22 ਕਿੱਲੋਮੀਟਰ ਦੂਰ ਰੰਗਮਤੀ ਡੈਮ ਦੇ ਕੋਲ ਚੰਗਾ ਪਿੰਡ ਦੇ ਬਾਹਰੀ ਇਲਾਕੇ 'ਚ ਕਰੀਬ ਸਵੇਰੇ 11 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਜਾਣਕਾਰੀ ਮਿਲਦਿਆਂ ਹੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਵਾਈ ਫੌਜ ਨੇ ਇਸ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।