ਫਿਲੌਰ (ਰਾਜੇਸ਼ ਪਾਸੀ) ਅੱਜ ਇੱਥੇ ਫਿਲੌਰ ਪ੍ਰੈਸ ਕਲੱਬ ਦੀ ਇਕ ਮੀਟਿੰਗ ਚੇਅਰਮੈਨ ਸ਼੍ਰੀ ਨਿਰਮਲ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਦੀ ਸਰਬ ਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਜਿਸ ਵਿੱਚ ਨਿਰਮਲ ਕੁਮਾਰ ਨੂੰ ਚੇਅਰਮੈਨ, ਅੰਮ੍ਰਿਤ ਭਾਖੜੀ ਨੂੰ ਪ੍ਰਧਾਨ, ਰਾਜ ਕੁਮਾਰ ਨੰਗਲ ਨੂੰ ਸੀਨੀਅਰ ਵਾਈਸ ਪ੍ਰਧਾਨ, ਵਿਪਨ ਗੈਰੀ ਨੂੰ ਉੱਪ ਪ੍ਰਧਾਨ, ਇੰਦਰਜੀਤ ਚੰਦੜ ਨੂੰ ਜਨਰਲ ਸਕੱਤਰ, ਬੀਬੀ ਸ਼ਿਵਾਨੀ ਨੂੰ ਸਕੱਤਰ, ਰਾਜੇਸ਼ ਪਾਸੀ ਨੂੰ ਹੈੱਡ ਕੈਸ਼ੀਅਰ ਅਤੇ ਹੈਰੀ ਮੋਮੀ ਨੂੰ ਕੈਸ਼ੀਅਰ ਚੁਣਿਆ ਗਿਆ।ਇਸ ਤੋਂ ਇਲਾਵਾ ਬੀ.ਐਸ.ਕੈਨੇਡੀ ਅਤੇ ਰਵੀ ਕੁਮਾਰ ਨੂੰ ਮੈਂਬਰ ਵਜੋਂ ਚੁਣਿਆ ਗਿਆ। ਮੀਟਿੰਗ ਦੌ੍ਰਾਨ ਹੀ ਕੱਲਬ ਛੱਡ ਚੁੱਕੇ ਕੁੱਝ ਮੈਂਬਰਾਂ ਨੂੰ ਫਿਲੌਰ ਪ੍ਰੈੱਸ ਕਲੱਬ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ।