Monday, April 28, 2025
BREAKING
ਆਈਆਈਟੀ ਰੋਪੜ ਨੇ ਜੀਬੀਪੀਆਈਈਟੀ ਯੂਨੀਵਰਸਿਟੀ, ਉੱਤਰਾਖੰਡ ਦੇ ਨਾਲ ਮਿਲ ਕੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ 5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ... ਵੱਡੀ ਖ਼ਬਰ : ਪੰਜਾਬ 'ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲੱਗੀ ਪਾਬੰਦੀ ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ ਸਰਹਿੰਦ ਦੀ ਅਨਾਜ ਮੰਡੀ ਪਹੁੰਚੇ ਕਟਾਰੂਚੱਕ, ਪ੍ਰਬੰਧਾਂ ਦਾ ਲਿਆ ਜਾਇਜ਼ਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਮੀਟਿੰਗ ਦਾ ਸੱਦਾ ਪੰਜਾਬ ਦੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ! ਉਠੀ ਵੱਡੀ ਮੰਗ ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਰਾਸ਼ਟਰੀ

'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ

27 ਅਪ੍ਰੈਲ, 2025 06:34 PM

ਭੁਵਨੇਸ਼ਵਰ : ਪਾਕਿਸਤਾਨ 'ਚ ਜਨਮੀ ਸ਼ਾਰਦਾ ਕੁਕਰੇਜਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਨਾ ਕੀਤਾ ਜਾਵੇ ਕਿਉਂਕਿ ਪੁਲਸ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਕੁਕਰੇਜਾ (53) ਇਕ ਭਾਰਤੀ ਨਾਗਰਿਕ ਨਾਲ ਵਿਆਹ ਕਰਨ ਤੋਂ ਬਾਅਦ 35 ਸਾਲਾਂ ਤੋਂ ਓਡਿਸ਼ਾ ਦੇ ਬੋਲਾਂਗੀਰ ਜ਼ਿਲ੍ਹੇ 'ਚ ਰਹਿ ਰਹੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕੁਰ ਸ਼ਹਿਰ ਵਿਚ ਜਨਮੀ ਸ਼ਾਰਦਾ ਜਬਰੀ ਧਰਮ ਤਬਦੀਲ ਅਤੇ ਉਥੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਤੋਂ ਬਚਣ ਲਈ ਭਾਰਤ ਆ ਗਈ ਸੀ। ਮਹੇਸ਼ ਕੁਮਾਰ ਕੁਕਰੇਜਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਓਡਿਸ਼ਾ ਦੇ ਬੋਲਾਂਗੀਰ ਜ਼ਿਲ੍ਹੇ ਵਿਚ ਰਹਿ ਰਹੀ ਸੀ। ਉਨ੍ਹਾਂ ਦੇ 2 ਬੱਚੇ ਇਕ ਬੇਟਾ ਅਤੇ ਇਕ ਬੇਟੀ ਹੈ। ਦੋਵੇਂ ਬੱਚੇ ਵਿਆਹੇ ਹਨ।


ਸ਼ਾਰਦਾ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦਾ ਨੋਟਿਸ
ਜਦੋਂ ਬੋਲਾਂਗੀਰ ਦੇ ਪੁਲਸ ਸੁਪਰਡੈਂਟ ਅਭਿਲਾਸ਼ ਜੀ. ਇਕ ਨਿਊਜ਼ ਏਜੰਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਾਰਦਾ ਨੂੰ "ਜਲਦੀ ਤੋਂ ਜਲਦੀ" ਦੇਸ਼ ਛੱਡਣ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨੋਟਿਸ ਸਿਰਫ਼ ਔਰਤ ਨੂੰ ਦਿੱਤਾ ਗਿਆ ਸੀ, ਉਸਦੇ ਪਤੀ ਜਾਂ ਬੱਚਿਆਂ ਨੂੰ ਨਹੀਂ। ਸ਼ਾਰਦਾ ਕੁਕਰੇਜਾ ਦੇ ਇਸ ਦਾਅਵੇ ਬਾਰੇ ਪੁੱਛਿਆ ਗਿਆ ਕਿ ਉਸ ਕੋਲ ਆਧਾਰ ਕਾਰਡ ਹੈ ਅਤੇ ਉਸ ਨੇ ਚੋਣ ਪ੍ਰਕਿਰਿਆ 'ਚ ਹਿੱਸਾ ਲਿਆ ਸੀ, ਤਾਂ ਪੁਲਸ ਸੁਪਰਡੈਂਟ ਨੇ ਕਿਹਾ ਕਿ ਅਸੀਂ ਰਿਕਾਰਡ ਅਨੁਸਾਰ ਨੋਟਿਸ ਜਾਰੀ ਕੀਤਾ ਹੈ। ਸਾਨੂੰ ਹੁਣ ਉਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨੀ ਹੈ।

 

35 ਸਾਲਾਂ ਤੋਂ ਭਾਰਤ 'ਚ ਰਹਿ ਰਹੀ ਹੈ ਸ਼ਾਰਦਾ
ਸ਼ਾਰਦਾ ਨੇ ਕਿਹਾ ਕਿ ਉਹ ਆਪਣੀਆਂ ਚਾਰ ਭੈਣਾਂ ਅਤੇ ਪੰਜ ਭਰਾਵਾਂ ਸਮੇਤ 35 ਸਾਲ ਪਹਿਲਾਂ ਧਰਮ ਪਰਿਵਰਤਨ ਦੇ ਡਰੋਂ ਪਾਕਿਸਤਾਨ ਤੋਂ ਭੱਜ ਗਈ ਸੀ ਅਤੇ ਬੋਲਾਂਗੀਰ ਜ਼ਿਲ੍ਹੇ ਵਿਚ ਵਸ ਗਈ ਸੀ। ਉਸ ਨੇ ਕਿਹਾ ਕਿ ਉਸ ਦੇ ਸਾਰੇ ਭਰਾ ਅਤੇ ਭੈਣਾਂ ਵੀ ਵਿਆਹੇ ਹੋਏ ਹਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਹਨ। ਸ਼ਾਰਦਾ ਨੇ ਅੱਗੇ ਕਿਹਾ ਕਿ ਪਹਿਲਾਂ ਅਸੀਂ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਆਏ ਅਤੇ ਵਿਆਹ ਤੋਂ ਬਾਅਦ ਅਸੀਂ ਬੋਲਾਂਗੀਰ ਆ ਗਏ। ਮੈਂ 35 ਸਾਲਾਂ ਤੋਂ ਬੋਲਾਂਗੀਰ ਵਿਚ ਰਹਿ ਰਹੀ ਹਾਂ। ਜਦੋਂ ਮੇਰਾ ਵਿਆਹ 1990 ਵਿਚ ਹੋਇਆ, ਤਾਂ ਮੈਂ ਸਿਰਫ਼ 18 ਸਾਲਾਂ ਦੀ ਸੀ। ਉਸ ਦਾ ਪਰਿਵਾਰ 1987 'ਚ 60 ਦਿਨਾਂ ਦੇ ਵੀਜ਼ੇ 'ਤੇ ਭਾਰਤ ਆਇਆ ਸੀ। ਔਰਤ ਦੇ ਸਾਰੇ ਪਰਿਵਾਰਕ ਮੈਂਬਰ ਭਾਰਤੀ ਹਨ, ਫਿਰ ਵੀ ਉਸ ਕੋਲ ਪਾਕਿਸਤਾਨੀ ਪਾਸਪੋਰਟ ਹੈ ਅਤੇ ਤਕਨੀਕੀ ਤੌਰ 'ਤੇ ਉਹ ਉਸ ਦੇਸ਼ ਦੀ ਨਾਗਰਿਕ ਹੈ।

 

PM ਮੋਦੀ ਨੂੰ ਅਪੀਲ- ਮੈਨੂੰ ਮੇਰੇ ਪਤੀ ਤੇ ਬੱਚਿਆਂ ਤੋਂ ਵੱਖ ਨਾ ਕੀਤਾ ਜਾਵੇ
ਸ਼ਾਰਦਾ ਨੇ ਦਾਅਵਾ ਕੀਤਾ ਕਿ ਮੇਰੇ ਕੋਲ ਆਧਾਰ ਕਾਰਡ ਹੈ ਅਤੇ ਮੈਂ ਕਈ ਚੋਣਾਂ ਵਿਚ ਵੋਟ ਵੀ ਪਾਈ ਹੈ। ਪਰ ਤਕਨੀਕੀ ਤੌਰ 'ਤੇ ਮੈਨੂੰ ਭਾਰਤੀ ਨਹੀਂ ਮੰਨਿਆ ਜਾਂਦਾ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਉਸ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇਗੀ। ਉਸ ਨੇ ਕਿਹਾ ਕਿ ਉਸਦੇ ਕੋਲ ਅਜੇ ਵੀ ਭਾਰਤੀ ਨਾਗਰਿਕਤਾ ਨਹੀਂ ਹੈ। ਇਸ ਉਮਰ ਵਿਚ ਦੇਸ਼ ਤੋਂ ਬਾਹਰ ਕੱਢੇ ਜਾਣ ਅਤੇ ਆਪਣੇ ਪਰਿਵਾਰ ਤੋਂ ਵੱਖ ਕੀਤੇ ਜਾਣ ਦੇ ਡਰੋਂ, ਸ਼ਾਰਦਾ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਸ ਨੂੰ ਆਪਣੇ ਪਤੀ ਅਤੇ ਬੱਚਿਆਂ ਤੋਂ ਵੱਖ ਨਾ ਕੀਤਾ ਜਾਵੇ।


ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿ 'ਚ ਵਧਿਆ ਤਣਾਅ
ਦੱਸਣਯੋਗ ਹੈ ਕਿ ਭਾਰਤ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਸਾਰੇ ਵੀਜ਼ਾ 27 ਅਪ੍ਰੈਲ ਤੋਂ ਰੱਦ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਲੋਕਾਂ ਨੂੰ ਦੇਸ਼ ਛੱਡਣ ਨੂੰ ਕਿਹਾ ਗਿਆ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਮੌਤ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ...

5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ...

ਪਹਿਲਗਾਮ ਹਮਲਾ; ਯੁਵਾ ਕਾਂਗਰਸ ਵਰਕਰਾਂ ਵਲੋਂ ਪਾਕਿ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ

ਪਹਿਲਗਾਮ ਹਮਲਾ; ਯੁਵਾ ਕਾਂਗਰਸ ਵਰਕਰਾਂ ਵਲੋਂ ਪਾਕਿ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ

CM ਨੇ ਸ਼ੁਰੂ ਕੀਤੀ ਨਵੀਂ ਯੋਜਨਾ, ਹੁਣ ਇਨ੍ਹਾਂ ਲੋਕਾਂ ਨੂੰ ਮਿਲੇਗਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

CM ਨੇ ਸ਼ੁਰੂ ਕੀਤੀ ਨਵੀਂ ਯੋਜਨਾ, ਹੁਣ ਇਨ੍ਹਾਂ ਲੋਕਾਂ ਨੂੰ ਮਿਲੇਗਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਪੁਲਵਾਮਾ ਹਮਲੇ ਦੇ ਨਾਂ 'ਤੇ ਪੂਰਨ ਰਾਜ ਦੇ ਦਰਜੇ ਦੀ ਮੰਗ ਨਹੀਂ ਚੁੱਕਾਂਗਾ : CM ਅਬਦੁੱਲਾ

ਪੁਲਵਾਮਾ ਹਮਲੇ ਦੇ ਨਾਂ 'ਤੇ ਪੂਰਨ ਰਾਜ ਦੇ ਦਰਜੇ ਦੀ ਮੰਗ ਨਹੀਂ ਚੁੱਕਾਂਗਾ : CM ਅਬਦੁੱਲਾ

'ਪਾਕਿਸਤਾਨ ਖਿਲਾਫ਼ ਜੰਗ ਜ਼ਰੂਰੀ ਨਹੀਂ', CM ਦੇ ਬਿਆਨ 'ਤੇ BJP ਦਾ ਜਵਾਬ

'ਪਾਕਿਸਤਾਨ ਖਿਲਾਫ਼ ਜੰਗ ਜ਼ਰੂਰੀ ਨਹੀਂ', CM ਦੇ ਬਿਆਨ 'ਤੇ BJP ਦਾ ਜਵਾਬ

ਪਹਿਲਗਾਮ ਹਮਲੇ 'ਤੇ ਬੋਲੇ CM ਅਬਦੁੱਲਾ- ਪੀੜਤਾਂ ਤੋਂ ਮੁਆਫ਼ੀ ਮੰਗਣ ਲਈ ਮੇਰੇ ਕੋਲ ਸ਼ਬਦ ਨਹੀਂ

ਪਹਿਲਗਾਮ ਹਮਲੇ 'ਤੇ ਬੋਲੇ CM ਅਬਦੁੱਲਾ- ਪੀੜਤਾਂ ਤੋਂ ਮੁਆਫ਼ੀ ਮੰਗਣ ਲਈ ਮੇਰੇ ਕੋਲ ਸ਼ਬਦ ਨਹੀਂ

OTT 'ਤੇ ਅਸ਼ਲੀਲਤਾ ਗੰਭੀਰ ਮੁੱਦਾ, ਸਰਕਾਰ ਨੂੰ ਕੁਝ ਕਰਨਾ ਚਾਹੀਦਾ : ਸੁਪਰੀਮ ਕੋਰਟ

OTT 'ਤੇ ਅਸ਼ਲੀਲਤਾ ਗੰਭੀਰ ਮੁੱਦਾ, ਸਰਕਾਰ ਨੂੰ ਕੁਝ ਕਰਨਾ ਚਾਹੀਦਾ : ਸੁਪਰੀਮ ਕੋਰਟ

PM ਨੂੰ ਮਿਲਣ ਪਹੁੰਚੇ ਰਾਜਨਾਥ ਸਿੰਘ, ਪਾਕਿਸਤਾਨ ਖਿਲਾਫ਼ ਹੋ ਸਕਦਾ ਵੱਡਾ ਫ਼ੈਸਲਾ

PM ਨੂੰ ਮਿਲਣ ਪਹੁੰਚੇ ਰਾਜਨਾਥ ਸਿੰਘ, ਪਾਕਿਸਤਾਨ ਖਿਲਾਫ਼ ਹੋ ਸਕਦਾ ਵੱਡਾ ਫ਼ੈਸਲਾ

ਜੰਮੂ ਕਸ਼ਮੀਰ ਵਿਧਾਨ ਸਭਾ ਨੇ ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਜੰਮੂ ਕਸ਼ਮੀਰ ਵਿਧਾਨ ਸਭਾ ਨੇ ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਭਾਰਤ ਸਰਕਾਰ ਦਾ ਵੱਡਾ ਐਕਸ਼ਨ, 16 ਪਾਕਿਸਤਾਨੀ Youtube ਚੈਨਲ ਕਰ 'ਤੇ ਬੈਨ

ਭਾਰਤ ਸਰਕਾਰ ਦਾ ਵੱਡਾ ਐਕਸ਼ਨ, 16 ਪਾਕਿਸਤਾਨੀ Youtube ਚੈਨਲ ਕਰ 'ਤੇ ਬੈਨ