Tuesday, April 22, 2025
BREAKING
ਭਾਰਤ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ JD Vance, ਦਿੱਲੀ ਦੇ ਅਕਸ਼ਰਧਾਮ ਮੰਦਰ ਤੋਂ ਕੀਤੀ ਦੌਰੇ ਦੀ ਸ਼ੁਰੂਆਤ ਕਿਸਾਨਾਂ ਲਈ ਵੱਡੀ ਰਾਹਤ ! ਅੱਗ ਲੱਗਣ ਕਾਰਨ ਹੋਏ ਫਸਲ ਦੇ ਨੁਕਸਾਨ 'ਤੇ ਮੁਆਵਜ਼ਾ ਦੇਵੇਗੀ ਸਰਕਾਰ ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਬਾਲ ਤਸਕਰੀ, ਮਾਪਿਆਂ ਦੀ ਸ਼ਮੂਲੀਅਤ ਗੰਭੀਰ ਮੁੱਦਾ : ਸੁਪਰੀਮ ਕੋਰਟ 'ਓ ਭੰਗੜਾ ਤਾਂ ਸੱਜਦਾ ਜੇ ਨੱਚੇ ਕੇਜਰੀਵਾਲ'; ਮੀਕਾ ਸਿੰਘ ਦੀ ਬੋਲੀ ਸੁਣਦੇ ਹੀ ਖੂਬ ਥਿਰਕੇ ਦਿੱਲੀ ਦੇ ਸਾਬਕਾ CM 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ ਮਾਨ ਸਰਕਾਰ ਨੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਮਜ਼ਦੂਰੀ ਰੇਟ 'ਚ ਕੀਤਾ ਵਾਧਾ: ਮੰਤਰੀ ਕਟਾਰੂ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ

ਹਰਿਆਣਾ

ਇਕ ਵਾਰ ਫ਼ਿਰ 'ਫ਼ਰਲੋ' 'ਤੇ ਰਾਮ ਰਹੀਮ, ਸਵੇਰੇ-ਸਵੇਰੇ ਜੇਲ੍ਹ ਤੋਂ ਆਇਆ ਬਾਹਰ

09 ਅਪ੍ਰੈਲ, 2025 05:23 PM

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਵਾਰ ਫ਼ਿਰ 21 ਦਿਨ ਦੀ ਫ਼ਰਲੋ ਦੇ ਦਿੱਤੀ ਗਈ ਹੈ। ਅੱਜ ਸਵੇਰੇ ਰਾਮ ਰਹੀਮ ਰੋਹਤਕ ਜੇਲ੍ਹ ਤੋਂ ਬਾਹਰ ਆਇਆ। ਰਾਮ ਰਹੀਮ ਨੂੰ ਲੈਣ ਲਈ ਖ਼ੁਦ ਹਨੀਪ੍ਰੀਤ ਪਹੁੰਚੀ। ਜਾਣਕਾਰੀ ਮੁਤਾਬਕ, ਰਾਮ ਰਹੀਮ ਇਸ ਵਾਰ ਸਿਰਸਾ ਡੇਰੇ ਵਿਚ ਰਹੇਗਾ।

 

ਫ਼ਰਲੋ ਮੰਜ਼ੂਰ ਹੋਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਅੱਜ ਸਵੇਰੇ ਤਕਰੀਬਨ 6.40 ਵਜੇ ਭਾਰੀ ਪੁਲਸ ਸੁਰੱਖਿਆ ਹੇਠ ਸਿਰਸਾ ਡੇਰੇ ਲਈ ਰਵਾਨਾ ਹੋਇਆ। ਇਸ ਨੂੰ ਲੈਣ ਲਈ ਹਨੀਪ੍ਰੀਤ ਵੀ ਉੱਥੇ ਪਹੁੰਚੀ ਹੋਈ ਸੀ। ਦੱਸ ਦਈਏ ਕਿ ਰਾਮ ਰਹੀਮ ਸਾਲ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਕੈਦ ਹੈ। ਉਹ 2 ਸਾਧਵੀਆਂ ਦੇ ਨਾਲ ਜਬਰ-ਜ਼ਿਨਾਹ ਅਤੇ ਪੱਤਰਕਾਰ ਛੱਤਰਪਤੀ ਕਤਲਕਾਂਡ ਵਿਚ ਸਜ਼ਾ ਕੱਟ ਰਿਹਾ ਹੈ।

 

ਜਾਣਕਾਰੀ ਮੁਤਾਬਕ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਸਿਰਸਾ ਦਾ ਸਥਾਪਨਾ ਦਿਵਸ ਹੈ, ਜਿਸ ਮੌਕੇ ਡੇਰੇ ਵਿਚ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸੇ ਸਮਾਗਮ ਨੂੰ ਰਾਮ ਰਹੀਮ ਨੂੰ ਫ਼ਰਲੋ ਦਾ ਅਧਾਰ ਬਣਾਇਆ ਗਿਆ ਹੈ। ਗੁਰਮੀਤ ਰਾਮ ਰਹੀਮ ਨੇ ਡੇਰੇ ਦਾ ਸਥਾਪਨਾ ਦਿਵਸ ਮਨਾਉਣ ਲਈ ਫ਼ਰਲੋ ਦੀ ਅਰਜ਼ੀ ਲਗਾਈ ਸੀ, ਜਿਸ ਨੂੰ ਮਨਜ਼ੂਰ ਕਰਦਿਆਂ ਹਰਿਆਣਾ ਸਰਕਾਰ ਨੇ ਉਸ ਨੂੰ 21 ਦਿਨ ਦੀ ਫ਼ਰਲੋ ਦਿੱਤੀ ਹੈ। ਇੱਥੇ ਦੱਸ ਦਈਏ ਕਿ 2017 ਤੋਂ ਹੁਣ ਤਕ ਰਾਮ ਰਹੀਮ ਨੂੰ ਤਕਰੀਬਨ 13 ਵਾਰ ਪੈਰੋਲ ਤੇ ਫ਼ਰਲੋ 'ਤੇ ਬਾਹਰ ਕੱਢਿਆ ਜਾ ਚੁੱਕਿਆ ਹੈ।

 

Have something to say? Post your comment

ਅਤੇ ਹਰਿਆਣਾ ਖਬਰਾਂ