Thursday, April 24, 2025
BREAKING
ਨਰਸਿੰਗ ਵਿਦਿਆਰਥਣਾਂ ਨੂੰ ਡੇਂਗੂ ਰੋਕਥਾਮ ਬਾਰੇ ਦਿੱਤੀ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਸੀਯੂ ਫੈਸਟ-2025 ਕਲਾ, ਸੱਭਿਆਚਾਰਕ ਤੇ ਸਾਹਿਤਕ ਪੇਸ਼ਕਾਰੀਆਂ ਨਾਲ ਹੋਇਆ ਸਮਾਪਤ ਤੁਰਕੀ 'ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ 'ਚ ਲੋਕ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਚੀਨ ਨੇ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ ਪਹਿਲਗਾਮ ਅੱਤਵਾਦੀ ਹਮਲੇ 'ਤੇ ਭੜਕਿਆ ਮਸ਼ਹੂਰ ਗਾਇਕ, ਕਿਹਾ -'PM ਮੋਦੀ...' ਪੰਕਜ ਤ੍ਰਿਪਾਠੀ ਨੇ 'OMG 2' ਦੇ ਨਿਰਦੇਸ਼ਕ ਅਮਿਤ ਰਾਏ ਨਾਲ ਆਪਣੀ ਅਗਲੀ ਫਿਲਮ ਲਈ ਮਿਲਾਇਆ ਹੱਥ ਪਰਦੇ 'ਤੇ 'ਸ਼ਾਹ ਬਾਨੋ' ਦਾ ਕਿਰਦਾਰ ਨਿਭਾਏਗੀ ਯਾਮੀ ਗੌਤਮ, ਇਮਰਾਨ ਹਾਸ਼ਮੀ ਨਾਲ ਦਿਖਾਏਗੀ ਇਤਿਹਾਸਕ ਕਹਾਣੀ ਪਹਿਲਗਾਮ ਹਮਲੇ 'ਤੇ ਬੋਲੇ ਸ਼ਾਹਰੁਖ ਖਾਨ; 'ਆਓ ਇਕ ਰਾਸ਼ਟਰ ਦੇ ਰੂਪ 'ਚ ਮਜ਼ਬੂਤੀ ਨਾਲ ਖੜ੍ਹੇ ਹੋਈਏ' ਮੰਧਾਨਾ ਤੇ ਬੁਮਰਾਹ ਨੂੰ ਵਿਜ਼ਡਨ ਦੇ ਸਰਵੋਤਮ ਕ੍ਰਿਕਟਰ ਦਾ ਸਨਮਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਭਾਰਤੀ ਖੇਡ ਜਗਤ ਦੁਖੀ, ਖਿਡਾਰੀਆਂ ਨੇ ਪ੍ਰਗਟਾਇਆ ਦੁੱਖ, ਕਈ ਖਿਡਾਰੀ ਗੁੱਸੇ ਵਿੱਚ

ਖੇਡ

ਹੈਦਰਾਬਾਦ ਦਾ ਸਾਹਮਣਾ ਅੱਜ ਮੁੰਬਈ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

23 ਅਪ੍ਰੈਲ, 2025 05:33 PM

ਹੈਦਰਾਬਾਦ : ਖਰਾਬ ਫਾਰਮ ਨਾਲ ਜੂਝ ਰਹੀ ਸਨਰਾਈਜ਼ਰਜ਼ ਹੈਦਰਾਬਾਦ ਆਪਣੇ ਘਰੇਲੂ ਮੈਦਾਨ ’ਤੇ ਬੁੱਧਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਮੁੰਬਈ ਇੰਡੀਅਨਜ਼ ਨਾਲ ਖੇਡੇਗੀ ਤਾਂ ਉਸਦਾ ਟੀਚਾ ਜਿੱਤ ਦੀ ਰਾਹ ’ਤੇ ਪਰਤਣ ਦਾ ਹੋਵੇਗਾ ਜਦਕਿ ਗੁਆਚੀ ਲੈਅ ਹਾਸਲ ਕਰਨ ਦੀ ਰਾਹ ’ਤੇ ਵਧੀ ਮੁੰਬਈ ਜਿੱਤ ਦਾ ਸਿਲਸਿਲਾ ਕਾਇਮ ਰੱਖਣਾ ਚਾਹੇਗੀ। 7 ਮੈਚਾਂ ਵਿਚੋਂ 2 ਜਿੱਤਾਂ ਤੋਂ ਬਾਅਦ ਸਨਰਾਈਜ਼ਰਜ਼ ਦੀ ਸਥਿਤੀ ਚੰਗੀ ਨਹੀਂ ਹੈ। ਉਸਦੇ ਸਟਾਰ ਬੱਲੇਬਾਜ਼ਾਂ ਨੇ ਉਸ ਨੂੰ ਨਿਰਾਸ਼ ਕੀਤਾ ਜਦਕਿ ਗੇਂਦਬਾਜ਼ ਵੀ ਪ੍ਰਭਾਵਿਤ ਨਹੀਂ ਕਰ ਸਕੇ ਹਨ।

ਸਨਰਾਈਜ਼ਰਜ਼ ਨੂੰ ਹੌਲੀ ਤੇ ਟਰਨਿੰਗ ਪਿੱਚ ’ਤੇ ਦਿੱਕਤਾਂ ਆਈਆਂ ਹਨ। ਪੈਟ ਕਮਿੰਸ ਦੀ ਕਪਤਾਨੀ ਵਾਲੀ ਟੀਮ ਦੋ ਘਰੇਲੂ ਮੈਚ ਵੀ ਹਾਰ ਚੁੱਕੀ ਹੈ। ਵਾਨਖੇੜੇ ਸਟੇਡੀਅਮ ਦੀ ਪੇਚੀਦਾ ਪਿੱਚ ’ਤੇ ਮੁੰਬਈ ਨੇ ਉਸ ਨੂੰ 4 ਵਿਕਟਾਂ ਨਾਲ ਹਰਾਇਆ ਸੀ ਤੇ ਇਸ ਮੈਚ ਵਿਚ ਚੁਣੌਤੀਪੂਰਨ ਹਾਲਾਤ ਦੇ ਸਾਹਮਣੇ ਉਸਦੀਆਂ ਕਮਜ਼ੋਰੀਆਂ ਉਜਾਗਰ ਹੋਈਆਂ। ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਸਪਾਟ ਵਿਕਟਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਮੁੰਬਈ ਵਿਰੁੱਧ ਅਨੁਕੂਲ ਪਿੱਚ ’ਤੇ ਖੇਡਣ ਨਾਲ ਉਸਦੇ ਸਾਹਮਣੇ ਗੁਆਚੀ ਲੈਅ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਸਨਰਾਈਜ਼ਰਜ਼ ਦੀ ਬੱਲੇਬਾਜ਼ੀ ਦਾ ਦਾਰੋਮਦਾਰ ਉਸਦੀ ਸਲਾਮੀ ਜੋੜੀ ਅਭਿਸ਼ੇਕ ਸ਼ਰਮਾ ਤੇ ਟ੍ਰੇਵਿਸ ਹੈੱਡ ’ਤੇ ਹੋਵੇਗਾ। ਪਾਵਰਪਲੇਅ ਵਿਚ ਉਨ੍ਹਾਂ ਦਾ ਕਾਮਯਾਬ ਰਹਿਣਾ ਟੀਮ ਲਈ ਬਹੁਤ ਜ਼ਰੂਰੀ ਹੈ। ਅਭਿਸ਼ੇਕ ਨੇ ਪੰਜਾਬ ਕਿੰਗਜ਼ ਵਿਰੁੱਧ ਇੱਥੇ ਪਿਛਲੇ ਮੈਚ ਵਿਚ 55 ਗੇਂਦਾਂ ਵਿਚ 141 ਦੌੜਾਂ ਬਣਾਈਆਂ ਸਨ ਜਿਹੜਾ ਕਿਸੇ ਆਈ. ਪੀ. ਐੱਲ. ਵਿਚ ਕਿਸੇ ਬੱਲੇਬਾਜ਼ ਦਾ ਸਰਵੋਤਮ ਸਕੋਰ ਹੈ। ਹੈੱਡ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਸਨਰਾਈਜ਼ਰਜ਼ ਨੂੰ ਆਪਣੇ ਇਸ ਆਸਟ੍ਰੇਲੀਅਨ ਸਟਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਕਿਉਂਕਿ ਇਸ ਮੈਚ ਵਿਚ ਹਾਰ ਨਾਲ ਟੀਮ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ। ਮੁੰਬਈ ਵਿਰੁੱਧ ਸਨਰਾਈਜ਼ਰਜ਼ ਨੇ 24 ਵਿਚੋਂ ਸਿਰਫ 10 ਮੈਚ ਹੀ ਜਿੱਤੇ ਹਨ ਤੇ 14 ਗੁਆਏ ਹਨ।

ਉੱਥੇ ਹੀ ਮੁੰਬਈ ਲਈ ਆਪਣੇ ਮੈਦਾਨ ਵਿਚੋਂ ਬਾਹਰ ਖੁਦ ਨੂੰ ਅਜਮਾਉਣ ਦਾ ਤੇ ਲੈਅ ਬਰਕਰਾਰ ਰੱਖਣ ਦਾ ਇਹ ਸੁਨਹਿਰੀ ਮੌਕਾ ਹੈ। ਉਸ ਨੇ ਐਤਵਾਰ ਨੂੰ ਫਿਰ ਆਪਣੇ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਵਿਰੁੱਧ ਖੇਡਣਾ ਹੈ। ਮੁੰਬਈ ਲਗਾਤਾਰ ਤਿੰਨ ਜਿੱਤਾਂ ਦੇ ਨਾਲ ਆਈ. ਪੀ. ਐੱਲ. ਵਿਚ ਨਿਰਾਸ਼ਾਜਨਕ ਸ਼ੁਰੂਆਤ ਤੋਂ ਉੱਭਰ ਰਹੀ ਹੈ। 5 ਵਾਰ ਦੀ ਚੈਂਪੀਅਨ ਟੀਮ ਨੇ ਬੱਲੇਬਾਜ਼ਾਂ ਦੀ ਮਦਦਗਾਰ ਵਿਕਟ ’ਤੇ ਚੇਨਈ ਸੁਪਰ ਕਿੰਗਜ਼ ਨੂੰ 9 ਵਿਕਟਾਂ ਨਾਲ ਹਰਾਇਆ।

Have something to say? Post your comment

ਅਤੇ ਖੇਡ ਖਬਰਾਂ

ਮੰਧਾਨਾ ਤੇ ਬੁਮਰਾਹ ਨੂੰ ਵਿਜ਼ਡਨ ਦੇ ਸਰਵੋਤਮ ਕ੍ਰਿਕਟਰ ਦਾ ਸਨਮਾਨ

ਮੰਧਾਨਾ ਤੇ ਬੁਮਰਾਹ ਨੂੰ ਵਿਜ਼ਡਨ ਦੇ ਸਰਵੋਤਮ ਕ੍ਰਿਕਟਰ ਦਾ ਸਨਮਾਨ

ਦਿੱਲੀ 25 ਤੋਂ ਏਸ਼ੀਆਈ ਯੋਗਾਸਨ ਖੇਡ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਦਿੱਲੀ 25 ਤੋਂ ਏਸ਼ੀਆਈ ਯੋਗਾਸਨ ਖੇਡ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਉਸ ਨੂੰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ : ਸਟੀਵ ਵਾ ਦੀ ਰੋਹਿਤ 'ਤੇ ਤਿੱਖੀ ਟਿੱਪਣੀ

ਉਸ ਨੂੰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ : ਸਟੀਵ ਵਾ ਦੀ ਰੋਹਿਤ 'ਤੇ ਤਿੱਖੀ ਟਿੱਪਣੀ

ਧਾਕੜ ਕ੍ਰਿਕਟਰ ਨੂੰ ਹੋਈ 4 ਸਾਲ ਦੀ ਕੈਦ, ਲੱਗੇ ਗੰਭੀਰ ਦੋਸ਼

ਧਾਕੜ ਕ੍ਰਿਕਟਰ ਨੂੰ ਹੋਈ 4 ਸਾਲ ਦੀ ਕੈਦ, ਲੱਗੇ ਗੰਭੀਰ ਦੋਸ਼

ਵੱਡੀ ਖ਼ਬਰ: IPL ਟੀਮ 'ਤੇ ਲੱਗੇ Match Fixing ਦੇ ਦੋਸ਼!

ਵੱਡੀ ਖ਼ਬਰ: IPL ਟੀਮ 'ਤੇ ਲੱਗੇ Match Fixing ਦੇ ਦੋਸ਼!

ਦਿੱਲੀ ਦਾ ਸਾਹਮਣਾ ਅੱਜ ਲਖਨਊ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਦਿੱਲੀ ਦਾ ਸਾਹਮਣਾ ਅੱਜ ਲਖਨਊ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ

BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ

ਭਾਵੇਂ ਅਸੀਂ ਕੁਆਲੀਫਾਈ ਨਾ ਕਰੀਏ, ਅਗਲੇ ਸਾਲ ਲਈ 11 ਖਿਡਾਰੀ ਤਿਆਰ ਕਰਾਂਗੇ : ਧੋਨੀ

ਭਾਵੇਂ ਅਸੀਂ ਕੁਆਲੀਫਾਈ ਨਾ ਕਰੀਏ, ਅਗਲੇ ਸਾਲ ਲਈ 11 ਖਿਡਾਰੀ ਤਿਆਰ ਕਰਾਂਗੇ : ਧੋਨੀ

ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਰਵਾਨਾ

ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਰਵਾਨਾ

ਆਪਣੀ ਯੋਗਤਾ 'ਤੇ ਸ਼ੱਕ ਕਰਨਾ ਆਸਾਨ ਹੈ, ਪਰ ਮੈਂ ਨਹੀਂ ਕਰਦਾ : ਰੋਹਿਤ ਸ਼ਰਮਾ

ਆਪਣੀ ਯੋਗਤਾ 'ਤੇ ਸ਼ੱਕ ਕਰਨਾ ਆਸਾਨ ਹੈ, ਪਰ ਮੈਂ ਨਹੀਂ ਕਰਦਾ : ਰੋਹਿਤ ਸ਼ਰਮਾ