ਖਰੜ (ਪ੍ਰੀਤ ਪੱਤੀ) : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਸੀਯੂ ਫੈਸਟ-2025 ਦੇ ਅੰਤਿਮ ਦਿਨ ਵਿਦਿਆਰਥੀਆਂ ਦੇ ਵੱਖ-ਵੱਖ ਕਲਾ-ਵੰਨਗੀਆਂ ਦੇ ਮੁਕਾਬਲਿਆਂ ਨਾਲ ਸਮਾਪਤ ਹੋ ਗਿਆ।ਫੈਸਟ ਦੇ ਅੰਤਿਮ ਦਿਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਡਿਊਟ ਡਾਂਸ, ਫੈਸ਼ਨ ਸ਼ੋਅ, ਸੋਲੋ ਡਾਂਸ, ਫੋਕ ਡਾਂਸ (ਸੋਲੋ), ਭਾਸ਼ਣ, ਇੰਡੀਆ ਗਰੁੱਪ ਸੰਗੀਤ, ਵੇਸਟਰਨ ਗਰੁੱਪ ਸੰਗੀਤ, ਕਾਰਟੂਨਿੰਗ, ਮਹਿੰਦੀ, ਫੇਸ ਪੇਂਟਿੰਗ, ਪੋਸਟਰ ਮੇਕਿੰਗ, ਸਪੈਸ਼ਲ ਐਕਟ - ਵਨ ਐਕਟ ਪਲੇ, ਮਿਮਿਕਰੀ, ਡਿਬੇਟ ਅਤੇ ਬੈਟਲ ਆਫ ਬੈਂਡਸ ਵਿਚ ਆਪਣੀ ਕਲਾ ਦੀ ਪੇਸ਼ਕਾਰੀ ਦਿੱਤੀ ਗਈ।
ਸਮਾਗਮ ਦੌਰਾਨ ਏਆਈਸੀਟੀਈ ਦੀ ਐਡਵਾਇਜ਼ਰ-1 ਅਤੇ ਆਲ ਇੰਡੀਆ ਯੂਨੀਵਰਸਿਟੀ ਐਸੋਸੀਏਸ਼ਨ ਦੀ ਸਾਬਕਾ ਅਡੀਸ਼ਨਲ ਸਕੱਤਰ ਡਾ. ਮਮਤਾ ਰਾਣੀ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ (ਡਾ.) ਆਰਐੱਸ ਬਾਵਾ ਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੰਗਲਵਾਰ ਸ਼ਾਮ ਨੂੰ ਬਾਲੀਵੁੱਡ ਦੇ ਉੱਘ ਗਾਇਕ ਜੂਬੀਨ ਨੌਟੀਆਲ ਨੇ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਵਿਦਿਆਰਥੀਆਂ ਤੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਦੇ ਗੀਤਾਂ ਦੀ ਪੇਸ਼ਕਾਰੀ ਤੇ ਨੱਚ ਟੱਪ ਕੇ ਖੂਬ ਮਸਤੀ ਕੀਤੀ। ਇਸ ਤੋਂ ਬਾਅਦ ਆਖਰੀ ਫੈਸ਼ਨ ਸ਼ੋਅ ਦੇ ਮੁਕਾਬਲੇ ਦੌਰਾਨ ਵਿਦਿਆਰਥੀਆਂ ਭਾਰਤੀ ਸੱਭਿਆਚਾਰਕ ਤੇ ਮਾਡਰਨ ਪਹਿਰਾਵੇ ਨਾਲ ਮੰਚ ’ਤੇ ਪੇਸ਼ਕਾਰੀ ਦਿੱਤੀ ਗਈ ਜੋ ਕਿ ਸਰੋਤਿਆਂ ਦੀ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ।
ਇਸ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਥੀਏਟਰ, ਸਾਹਿਤਕ, ਫਾਈਨ ਆਰਟਸ, ਮਾਡਲਿੰਗ, ਸੰਗੀਤ ਤੇ ਡਾਂਸ ਆਦਿ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਵਾਲੇ 60 ਤੋਂ ਵੱਧ ਵਿਦਿਆਰਥੀਆਂ ਨੂੰ ਅਚੀਵਰਜ਼ ਅਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ 10 ਲੱਖ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ। ਦਿਨ ਭਰ ਚੱਲੇ ਸੀਯੂ ਫੈਸਟ-2025 ਦੌਰਾਨ 2,000 ਤੋਂ ਵੱਧ ਵਿਦਿਆਰਥੀਆਂ ਨੇ 32 ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਛੇ ਵੱਖ-ਵੱਖ ਸ਼੍ਰੇਣੀਆਂ ਕਲਾ, ਥੀਏਟਰ, ਸਾਹਿਤ, ਮਾਡਲਿੰਗ, ਸੰਗੀਤ ਅਤੇ ਨਾਚ ਸ਼ਾਮਲ ਸਨ। ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨਾਂ ਅਤੇ ਹੋਰ ਅਧਿਕਾਰੀਆਂ ਵੱਲੋਂ ਇਨਾਮ ਵੀ ਪ੍ਰਧਾਨ ਕੀਤੇ ਗਏ।