Thursday, January 09, 2025
BREAKING
ਚੰਡੀਗੜ੍ਹ ਦੀ ਸ਼ਰਾਬ ਫੈਕਟਰੀ 'ਚ ਪੰਜਾਬ ਐਕਸਾਈਜ਼ ਟੀਮ ਨੇ ਕੀਤੀ ਛਾਪੇਮਾਰੀ ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ 'ਤੇ ਦੇਖੋ ਕੀ ਬੋਲੇ ਪ੍ਰਧਾਨ ਧਾਮੀ ਖ਼ੁਸ਼ਖਬਰੀ : ਲੋਹੜੀ ਮੌਕੇ PM ਮੋਦੀ ਲੋਕਾਂ ਨੂੰ ਦੇਣਗੇ ਇਹ ਤੋਹਫ਼ਾ ਕੋਰਟ ਨੇ ਰੱਦ ਕੀਤੀ ਗੂਗਲ ਦੀ ਅਪੀਲ, ਡਾਟਾ ਟ੍ਰੈਕਿੰਗ ਲਈ ਲੱਗ ਸਕਦੈ ਭਾਰੀ ਜੁਰਮਾਨਾ ਬੁਮਰਾਹ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਇਨ੍ਹਾਂ ਖਿਡਾਰੀਆਂ ਨੇ ਮੰਨੀ ਗੰਭੀਰ ਦੀ ਸਲਾਹ, ਬਾਕੀਆਂ 'ਤੇ ਸਸਪੈਂਸ ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਨੂੰ ਰੱਬ ਨੂੰ ਦੇਣਾ ਪਵੇਗਾ ਜਵਾਬ : ਪੋਪ ਫਰਾਂਸਿਸ

ਸਿਹਤ

ਸਿਹਤ ਦਾ ਖਜ਼ਾਨਾ ਹੈ ਹਰੀ ਇਲਾਇਚੀ, ਜਾਣੋ ਖਾਣ ਦੇ ਫਾਇਦੇ

29 ਦਸੰਬਰ, 2024 02:10 PM

ਭਾਰਤੀ ਰਸੋਈ 'ਚ ਛੋਟੀ ਜਿਹੀ ਇਲਾਇਚੀ ਦੀ ਵਰਤੋਂ ਖਾਣ 'ਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੀ ਜਿਹੀ ਦਿੱਸਣ ਵਾਲੀ ਇਲਾਇਚੀ ਤੁਹਾਡੀਆਂ ਕਈ ਹੈਲਥ ਐਂਡ ਬਿਊਟੀ ਪ੍ਰਾਬਲਮ ਦਾ ਹੱਲ ਵੀ ਹੈ। ਜੀ ਹਾਂ, ਇਲਾਇਚੀ ਦੀ ਵਰਤੋਂ ਪੱਥਰੀ, ਗਲੇ ਦੀ ਸਮੱਸਿਆ, ਕੱਫ, ਗੈਸ, ਬਵਾਸੀਰ, ਟੀ.ਬੀ., ਕਿੱਲ ਅਤੇ ਝੜਦੇ ਵਾਲਾਂ ਵਰਗੀਆਂ ਕਈ ਪ੍ਰੇਸ਼ਾਨੀਆਂ ਨੂੰ ਚੁਟਕੀਆਂ 'ਚ ਦੂਰ ਕਰ ਦਿੰਦੀ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਇਲਾਇਚੀ ਖਾਣ ਦੇ ਕੁਝ ਜ਼ਬਰਦਸਤ ਫਾਇਦੇ...


ਇਲਾਇਚੀ ਖਾਣ ਦੇ ਕੀ ਹਨ ਫਾਇਦੇ?

ਪੇਟ ਹੋ ਜਾਵੇਗਾ ਅੰਦਰ
- ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6 ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।

ਪੱਥਰੀ ਨੂੰ ਕਰੇ ਖਤਮ
- ਸੌਣ ਤੋਂ ਪਹਿਲਾਂ ਇਕ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਣ ਨਾਲ ਪੱਥਰੀ ਜਲਦੀ ਟੁੱਟ ਕੇ ਪੇਸ਼ਾਬ ਰਾਹੀਂ ਬਾਹਰ ਆ ਜਾਂਦੀ ਹੈ। ਨਾਲ ਹੀ ਇਸ ਨਾਲ ਸੀਨੇ 'ਚ ਜਲਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਅਨਿੰਦਰਾ ਦੀ ਸਮੱਸਿਆ
- ਕੁਝ ਲੋਕਾਂ ਨੂੰ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਸੌਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਜਿਸ ਦਾ ਸਰੀਰ 'ਤੇ ਗਲਤ ਅਸਰ ਪੈਂਦਾ ਹੈ। ਨੈਚੁਰਲ ਤਰੀਕੇ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ। ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਤਣਾਅ ਤੋਂ ਰਾਹਤ
- ਰੋਜ਼ਾਨਾ ਇਸ ਦਾ ਕਾੜ੍ਹਾ ਪੀਣੀ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਹੁਣ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।

ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ
- ਕੁਝ ਲੋਕਾਂ ਨੂੰ ਹਮੇਸ਼ਾ ਪੇਟ ਨਾਲ ਸਬੰਧਤ ਪ੍ਰੇਸ਼ਾਨੀਆਂ ਰਹਿੰਦੀਆਂ ਹਨ। ਪੇਟ ਠੀਕ ਨਾ ਰਹਿਣ ਦੇ ਕਾਰਨ ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 1 ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁਝ ਦਿਨਾਂ ਤੱਕ ਲਗਾਤਾਰ ਖਾਣ ਨਾਲ ਫਰਕ ਦਿਖਾਈ ਦੇਣ ਲੱਗੇਗਾ।

ਗੈਸ ਅਤੇ ਐਸਡਿਟੀ
- ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ ਇਕ ਚੀਜ਼ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੋਵੇਗਾ।

ਵਧੀਆ ਬਲੱਡ ਸਰਕੁਲਰ
- ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦੀ ਸੰਚਾਰ ਗਤੀ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਅਸਥਮਾ, ਜੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਦੀ ਹੈ। ਇਹ ਬਲਗਮ ਅਤੇ ਕੱਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

ਪ੍ਰੈਗਨੈਂਸੀ 'ਚ ਫਾਇਦੇ
- ਗਰਭਵਤੀ ਔਰਤਾਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਮੂੰਹ 'ਚੋਂ ਬਦਬੂ ਆਉਣਾ
- ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਇਲਾਇਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਗਲੇ 'ਚ ਹੋਣ ਵਾਲੀ ਖਰਾਸ਼ ਦੂਰ ਹੁੰਦੀ ਹੈ ਅਤੇ ਆਵਾਜ਼ 'ਚ ਸੁਧਾਰ ਆਉਂਦਾ ਹੈ।

ਕਿੱਲ ਅਤੇ ਦਾਗ ਧੱਬੇ
- ਇਕ ਚਮਚ ਇਲਾਇਚੀ ਪਾਊਡਰ ਦੇ ਨਾਲ ਸ਼ਹਿਦ ਮਿਕਸ ਕਰੋ ਅਤੇ ਕਿੱਲ 'ਤੇ ਲਗਾਓ। ਅਜਿਹਾ ਕਰਨ ਨਾਲ ਇਲਾਇਚੀ ਦੀ ਐਂਟੀ-ਬੈਕਟੀਰੀਅਲ ਪ੍ਰਾਪਰਟੀ ਦੇ ਕਾਰਨ ਸਕਿਨ ਕਲੀਅਰ ਹੁੰਦੀ ਹੈ। ਤੁਸੀਂ ਇਸ ਪੇਸਟ ਨੂੰ ਕਿੱਲਾਂ 'ਤੇ ਲਗਾ ਕੇ ਰਾਤ ਭਰ ਲਗਾ ਕੇ ਰੱਖੋ ਅਤੇ ਸਵੇਰੇ ਠੰਡੇ ਨਾਲ ਚਿਹਰਾ ਧੋ ਲਓ।

ਫਟੇ ਬੁੱਲ੍ਹ ਹੋਣਗੇ ਠੀਕ
- ਬਦਲਦੇ ਮੌਸਮ 'ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ 'ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ 'ਚ ਦੋ ਵਾਰ ਲਗਾਓ। ਸੱਤ ਦਿਨਾਂ 'ਚ ਹੀ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।

ਵਾਲਾਂ ਦਾ ਝੜਣਾ ਕਰੇ ਘੱਟ
- ਪ੍ਰਦੂਸ਼ਣ ਦਾ ਅਟੈਕ, ਤਣਾਅ ਅਤੇ ਖਰਾਬ ਡਾਈਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਵਾਲ ਝੜਣ ਲੱਗਦੇ ਹਨ ਪਰ ਇਹ ਉਪਾਅ ਵਾਲਾਂ ਨੂੰ ਝੜਣ ਤੋਂ ਰੋਕਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

Have something to say? Post your comment

ਅਤੇ ਸਿਹਤ ਖਬਰਾਂ

ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ

ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ

Cholesterol ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਹੋ ਸਕਦੇ ਨੇ ਵੱਡੇ ਨੁਕਸਾਨ

Cholesterol ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਹੋ ਸਕਦੇ ਨੇ ਵੱਡੇ ਨੁਕਸਾਨ

ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਏਗੀ ਬਿਨਾਂ ਦੁੱਧ ਵਾਲੀ 'ਅਦਰਕ ਦੀ ਚਾਹ'

ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਏਗੀ ਬਿਨਾਂ ਦੁੱਧ ਵਾਲੀ 'ਅਦਰਕ ਦੀ ਚਾਹ'

ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

ਗਰਮਾਹਟ ਲਈ ਕਰਦੇ ਹੋ ਅਦਰਕ ਦੀ ਜ਼ਿਆਦਾ ਵਰਤੋਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਗਰਮਾਹਟ ਲਈ ਕਰਦੇ ਹੋ ਅਦਰਕ ਦੀ ਜ਼ਿਆਦਾ ਵਰਤੋਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਜਵਾਨ ਲੋਕਾਂ ਦੇ ਦਿਲ 'ਤੇ ਭਾਰੀ ਪੈ ਰਹੀ ਹੈ 'ਸਰਦੀ', ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜਵਾਨ ਲੋਕਾਂ ਦੇ ਦਿਲ 'ਤੇ ਭਾਰੀ ਪੈ ਰਹੀ ਹੈ 'ਸਰਦੀ', ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਿਹਤ ਲਈ ਬੇਹੱਦ ਲਾਹੇਵੰਦ ਹੈ 'ਅਮਰੂਦ ਦਾ ਜੂਸ', ਪੀਣ ਨਾਲ ਹੋਣਗੇ ਅਨੇਕਾਂ ਲਾਭ

ਸਿਹਤ ਲਈ ਬੇਹੱਦ ਲਾਹੇਵੰਦ ਹੈ 'ਅਮਰੂਦ ਦਾ ਜੂਸ', ਪੀਣ ਨਾਲ ਹੋਣਗੇ ਅਨੇਕਾਂ ਲਾਭ

Diabetes ਦੇ ਮਰੀਜ਼ ਕਿਉਂ ਹੋ ਜਾਂਦੇ ਨੇ High blood pressure ਦੇ ਸ਼ਿਕਾਰ, ਪੜ੍ਹੋ ਪੂਰੀ ਖਬਰ

Diabetes ਦੇ ਮਰੀਜ਼ ਕਿਉਂ ਹੋ ਜਾਂਦੇ ਨੇ High blood pressure ਦੇ ਸ਼ਿਕਾਰ, ਪੜ੍ਹੋ ਪੂਰੀ ਖਬਰ

ਕੁਦਰਤੀ ਔਸ਼ਧੀ ਦਾ ਕੰਮ ਕਰਦੀ ਹੈ ਇਹ ਚੀਜ਼, ਸਰੀਰ ਨੂੰ ਮਿਲਣਗੇ ਲਾਹੇਵੰਦ ਲਾਭ, ਜਾਣ ਲਓ ਇਸ ਦੇ ਫਾਇਦੇ

ਕੁਦਰਤੀ ਔਸ਼ਧੀ ਦਾ ਕੰਮ ਕਰਦੀ ਹੈ ਇਹ ਚੀਜ਼, ਸਰੀਰ ਨੂੰ ਮਿਲਣਗੇ ਲਾਹੇਵੰਦ ਲਾਭ, ਜਾਣ ਲਓ ਇਸ ਦੇ ਫਾਇਦੇ

ਕੀ ਤੁਹਾਨੂੰ ਵੀ ਲੱਗਦੀ ਐ ਜ਼ਿਆਦਾ ਠੰਡ? ਪੇਸ਼ ਆ ਸਕਦੀਆਂ ਨੇ ਇਹ ਮੁਸ਼ਕਿਲਾਂ

ਕੀ ਤੁਹਾਨੂੰ ਵੀ ਲੱਗਦੀ ਐ ਜ਼ਿਆਦਾ ਠੰਡ? ਪੇਸ਼ ਆ ਸਕਦੀਆਂ ਨੇ ਇਹ ਮੁਸ਼ਕਿਲਾਂ