Saturday, April 19, 2025
BREAKING
PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ ਪੰਜਾਬ 'ਚ ਪੈ ਗਏ ਗੜ੍ਹੇ ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ ! ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ! 172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ ਬਾਜਵਾ ਦੱਸਣ ਕਿਹੜੀਆਂ ਏਜੰਸੀਆਂ ਨੇ ਪੰਜਾਬ ’ਚ 32 ਬੰਬਾਂ ਦੀ ਗੱਲ ਕਹੀ : ਮੰਤਰੀ ਸੌਂਦ ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਰਾਸ਼ਟਰੀ

'ਭਾਰਤ ਨੂੰ 10 ਮੈਡਲ ਜਿਤਾਉਣ ਦਾ ਟੀਚਾ', PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੀ ਕਰਨਮ ਮੱਲੇਸ਼ਵਰੀ

17 ਅਪ੍ਰੈਲ, 2025 05:51 PM

ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਤਗਮਾ ਜੇਤੂ ਕਰਨਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਦੇਸ਼ ਲਈ ਕੁਝ ਕਰਨ ਦੀ ਇੱਛਾ ਫਿਰ ਤੋਂ ਜਾਗ ਪਈ ਹੈ। ਸਾਬਕਾ ਵਿਸ਼ਵ ਚੈਂਪੀਅਨ ਵੇਟਲਿਫਟਰ ਕਰਨਮ ਮੱਲੇਸ਼ਵਰੀ ਦੀ ਹਰਿਆਣਾ ਦੇ ਯਮੁਨਾ ਨਗਰ ਵਿਚ ਇਕ ਖੇਡ ਅਕੈਡਮੀ ਹੈ। ਪ੍ਰਧਾਨ ਮੰਤਰੀ ਮੋਦੀ ਯਮੁਨਾਨਗਰ ਦੀ ਆਪਣੀ ਫੇਰੀ ਦੌਰਾਨ ਉਨ੍ਹਾਂ ਨਾਲ ਮਿਲੇ। ਇਸ ਦੌਰਾਨ, ਉਨ੍ਹਾਂ ਨੇ ਨਵੇਂ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਵਾਰ ਦੀ ਵਿਸ਼ਵ ਚੈਂਪੀਅਨ ਮੱਲੇਸ਼ਵਰੀ ਦੀ ਪ੍ਰਸ਼ੰਸਾ ਕੀਤੀ। 2004 ਵਿਚ ਆਪਣੇ ਕਰੀਅਰ ਤੋਂ ਸੰਨਿਆਸ ਲੈਣ ਤੋਂ ਬਾਅਦ, 49 ਸਾਲਾ ਮੱਲੇਸ਼ਵਰੀ ਨੇ ਆਪਣੇ ਪਤੀ ਰਾਜੇਸ਼ ਤਿਆਗੀ ਨਾਲ ਮਿਲ ਕੇ 2017 ਵਿਚ ਯਮੁਨਾਨਗਰ ਵਿਚ ਆਪਣੀ ਪਹਿਲੀ ਅਕੈਡਮੀ ਖੋਲ੍ਹੀ ਸੀ।

 

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਮਗਰੋਂ ਕਰਨਮ ਮੱਲੇਸ਼ਵਰੀ ਨੇ ਕਿਹਾ ਕਿ "ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਹਾਂ। ਮੈਨੂੰ ਮਿਲਣ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਸ਼ ਲਈ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਤੁਸੀਂ ਇਸ ਸਮੇਂ ਵੀ ਦੇਸ਼ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ।" ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਅਕੈਡਮੀ ਬਾਰੇ ਦੱਸਿਆ, ਜਿੱਥੇ ਦੇਸ਼ ਦੇ ਆਮ ਘਰਾਂ ਦੇ ਖਿਡਾਰੀ ਸਿਖਲਾਈ ਲੈਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਮੈਂ ਤੁਹਾਡੇ ਕੰਮ ਬਾਰੇ ਜਾਣਦਾ ਹਾਂ। ਤੁਸੀਂ ਜੋ ਵੀ ਕਰ ਰਹੇ ਹੋ, ਉਹ ਆਉਣ ਵਾਲੀਆਂ ਓਲੰਪਿਕ ਖੇਡਾਂ ਲਈ ਆਦਰਸ਼ ਕੰਮ ਹੈ।'"

 

ਕਰਨਮ ਮੱਲੇਸ਼ਵਰੀ ਇਸ ਸਮੇਂ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਹੈ। ਪਰ, ਇਹ ਪਹਿਲੀ ਵਾਰ ਸੀ ਜਦੋਂ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇੰਨੀ ਨਿੱਜੀ ਮੁਲਾਕਾਤ ਕਰ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਵੀ ਮੌਜੂਦ ਸਨ। ਮੱਲੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਨਾਲ ਮੈਨੂੰ ਬਹੁਤ ਸਕਾਰਾਤਮਕ ਊਰਜਾ ਮਿਲੀ ਹੈ। ਹੁਣ, ਮੈਨੂੰ ਲੱਗਦਾ ਹੈ ਕਿ ਮੈਂ ਦੇਸ਼ ਲਈ ਹੋਰ ਯੋਗਦਾਨ ਪਾ ਸਕਦੀ ਹਾਂ।"

 

ਮੱਲੇਸ਼ਵਰੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਦੋ ਵਾਰ ਏਸ਼ੀਅਨ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਹੈ। ਉਸ ਦੇ ਨਾਂ ਓਲੰਪਿਕ ਵਿਚ ਦੇਸ਼ ਦੀ ਪਹਿਲੀ ਮਹਿਲਾ ਤਗਮਾ ਜੇਤੂ ਹੋਣ ਦਾ ਰਿਕਾਰਡ ਵੀ ਹੈ। ਉਸ ਨੇ 2000 ਵਿਚ ਸਿਡਨੀ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਹ ਖ਼ੁਦ ਤਾਂ ਸਿਡਨੀ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ ਸੀ, ਪਰ ਹੁਣ ਉਸ ਨੇ ਭਾਰਤ ਨੂੰ 10 ਮੈਡਲ ਜਿਤਵਾਉਣ ਦਾ ਟੀਚਾ ਮਿੱਥਿਆ ਹੈ। ਇਸੇ ਦ੍ਰਿੜ ਇਰਾਦੇ ਨਾਲ, ਮੈਂ ਆਪਣੀ ਅਕੈਡਮੀ ਸ਼ੁਰੂ ਕੀਤੀ ਹੈ। ਮੇਰਾ ਸੁਪਨਾ ਵੇਟਲਿਫਟਿੰਗ ਵਿਚ ਵੱਧ ਤੋਂ ਵੱਧ ਤਗਮੇ ਜਿੱਤ ਕੇ ਦੇਸ਼ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨਾ ਹੈ।

 

ਦੱਸ ਦਈਏ ਕਿ ਕਰਨਮ ਮੱਲੇਸ਼ਵਰੀ ਨੂੰ ਭਾਰਤ ਸਰਕਾਰ ਦੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ 1994 ਵਿਚ ਅਰਜੁਨ ਪੁਰਸਕਾਰ, 1999 ਵਿਚ ਖੇਲ ਰਤਨ ਪੁਰਸਕਾਰ ਅਤੇ ਉਸੇ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ

PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ

ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ

ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ

ਭਾਰਤ ਨੇ ਪੱਛਮੀ ਬੰਗਾਲ ਹਿੰਸਾ ਸੰਬੰਧੀ ਬੰਗਲਾਦੇਸ਼ੀ ਅਧਿਕਾਰੀਆਂ ਦੀਆਂ ਟਿੱਪਣੀਆਂ ਕੀਤੀਆਂ ਖਾਰਜ

ਭਾਰਤ ਨੇ ਪੱਛਮੀ ਬੰਗਾਲ ਹਿੰਸਾ ਸੰਬੰਧੀ ਬੰਗਲਾਦੇਸ਼ੀ ਅਧਿਕਾਰੀਆਂ ਦੀਆਂ ਟਿੱਪਣੀਆਂ ਕੀਤੀਆਂ ਖਾਰਜ

CM ਨੇ 'ਗੁੱਡ ਫ੍ਰਾਈਡੇ' 'ਤੇ ਦਿੱਤਾ ਵੱਡਾ ਤੋਹਫ਼ਾ ; 30 ਕਰੋੜ ਰੁਪਏ ਦੇ ਮਾਣਭੱਤੇ ਨੂੰ ਦਿੱਤੀ ਮਨਜ਼ੂਰੀ

CM ਨੇ 'ਗੁੱਡ ਫ੍ਰਾਈਡੇ' 'ਤੇ ਦਿੱਤਾ ਵੱਡਾ ਤੋਹਫ਼ਾ ; 30 ਕਰੋੜ ਰੁਪਏ ਦੇ ਮਾਣਭੱਤੇ ਨੂੰ ਦਿੱਤੀ ਮਨਜ਼ੂਰੀ

ਲਾਲੂ ਪਰਿਵਾਰ ਵਿਚ ਅੰਦਰੂਨੀ ਕਲੇਸ਼

ਲਾਲੂ ਪਰਿਵਾਰ ਵਿਚ ਅੰਦਰੂਨੀ ਕਲੇਸ਼

ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ

ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ

ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ...

ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ...

ED ਦੇ ਸਵਾਲਾਂ 'ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

ED ਦੇ ਸਵਾਲਾਂ 'ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

ਪੱਛਮੀ ਬੰਗਾਲ ਭਰਤੀ ਵਿਵਾਦ: SC ਨੇ ਬਰਖਾਸਤ ਅਧਿਆਪਕਾਂ ਦੀਆਂ ਸੇਵਾਵਾਂ 'ਚ ਕੀਤਾ ਵਾਧਾ

ਪੱਛਮੀ ਬੰਗਾਲ ਭਰਤੀ ਵਿਵਾਦ: SC ਨੇ ਬਰਖਾਸਤ ਅਧਿਆਪਕਾਂ ਦੀਆਂ ਸੇਵਾਵਾਂ 'ਚ ਕੀਤਾ ਵਾਧਾ

ਸੁਪਰੀਮ ਕੋਰਟ ਨੇ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਲਈ ਕੇਂਦਰ ਨੂੰ ਦਿੱਤਾ 7 ਦਿਨ ਦਾ ਸਮਾਂ

ਸੁਪਰੀਮ ਕੋਰਟ ਨੇ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਲਈ ਕੇਂਦਰ ਨੂੰ ਦਿੱਤਾ 7 ਦਿਨ ਦਾ ਸਮਾਂ