Monday, April 28, 2025
BREAKING
ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ ਅਟਾਰੀ-ਵਾਹਗਾ ਸਰਹੱਦ ਬੰਦ ਹੋਣ ਕਾਰਨ ਵਪਾਰ ਪ੍ਰਭਾਵਿਤ, Dry Fruits ਦੀਆਂ ਵਧਣ ਲੱਗੀਆਂ ਕੀਮਤਾਂ ਚੀਨ ਦੀ ਇਸ ਕੰਪਨੀ 'ਚ ਹਿੱਸੇਦਾਰੀ ਖ਼ਰੀਦਣ ਪਿੱਛੇ ਪਏ ਭਾਰਤ ਦੇ ਦੋ ਦਿੱਗਜ ਕਾਰੋਬਾਰੀ ਚੀਨ ਤੋਂ ਭੱਜ ਗਈਆਂ ਵੱਡੀਆਂ ਕੰਪਨੀਆਂ, ਹਜ਼ਾਰਾਂ ਕਰਮਚਾਰੀਆਂ ਨੂੰ ਭੇਜਿਆ ਘਰ, ਖ਼ਤਰੇ 'ਚ 2 ਕਰੋੜ ਨੌਕਰੀਆਂ ਡਿਕਸਨ ਇਲੈਕਟ੍ਰਾਨਿਕਸ ਕਲਪੁਰਜੇ ਬਣਾਏਗੀ; ਟਾਟਾ ਇਲੈਕਟ੍ਰਾਨਿਕਸ ਕਰ ਸਕਦੀ ਹੈ 2,000 ਕਰੋੜ ਦਾ ਨਿਵੇਸ਼ ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ ਅੰਮ੍ਰਿਤਸਰ ਵਿਖੇ ਪਹਿਲਗਾਮ ਦੇ ਸ਼ਹੀਦਾਂ ਦੇ ਸਨਮਾਨ ਵਿੱਚ 'ਸ਼ਰਧਾੰਜਲੀ ਯਾਤਰਾ' ਆਯੋਜਿਤ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਚਕੂਲਾ ਵਿੱਚ ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੌਰਾਨ 56 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਇਕ-ਇਕ ਘਰ ਕੇ ਸੁਆਹ ਹੋ ਗਈਆਂ 400 ਝੌਂਪੜੀਆਂ, 2 ਲੋਕਾਂ ਦੀ ਹੋਈ ਦਰਦਨਾਕ ਮੌਤ

ਰਾਸ਼ਟਰੀ

ਚੁਣ-ਚੁਣ ਕੇ ਹੋਵੇਗਾ ਅੱਤਵਾਦੀਆਂ ਦਾ ਸਫਾਇਆ, ਏਜੰਸੀਆਂ ਦੀ ਹਿੱਟ ਲਿਸਟ 'ਚ ਹਨ ਇਹ 14 ਨਾਂ

27 ਅਪ੍ਰੈਲ, 2025 06:31 PM

ਜੰਮੂ : ਪਹਿਲਗਾਮ ’ਚ ਅੱਤਵਾਦੀਆਂ ਵੱਲੋਂ 26 ਨਾਗਰਿਕਾਂ ਦੇ ਕਤਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਨੇ ਇਕ ਮਹੱਤਵਪੂਰਨ ਘਟਨਾਚੱਕਰ ਵਿਚ ਕਸ਼ਮੀਰ ਦੇ 14 ਸਥਾਨਕ ਅੱਤਵਾਦੀਆਂ ਦੀ ਇਕ ਸੂਚੀ ਤਿਆਰ ਕੀਤੀ ਹੈ, ਜੋ ਹਿੰਸਕ ਹਮਲੇ ਕਰਨ ਲਈ ਵਿਦੇਸ਼ੀ ਅੱਤਵਾਦੀਆਂ ਨੂੰ ਰਿਹਾਇਸ਼ ਅਤੇ ਜ਼ਮੀਨੀ ਪੱਧਰ ’ਤੇ ਮਦਦ ਪ੍ਰਦਾਨ ਕਰ ਰਹੇ ਹਨ ਤਾਂ ਜੋ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕੇ। ਸੂਤਰਾਂ ਮੁਤਾਬਕ ਜਿਨ੍ਹਾਂ ਸਥਾਨਕ ਅੱਤਵਾਦੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਹਨ ਅਤੇ 20 ਤੋਂ 40 ਸਾਲ ਦੀ ਉਮਰ ਦੇ ਹਨ। ਘੁਸਪੈਠ ਕਰ ਕੇ ਕਸ਼ਮੀਰ ਪਹੁੰਚਣ ਵਾਲੇ ਪਾਕਿ ਅੱਤਵਾਦੀਆਂ ਨੂੰ ਇਥੇ ਸਥਾਨਕ ਅੱਤਵਾਦੀ ਮਦਦ ਪ੍ਰਦਾਨ ਕਰ ਰਹੇ ਹਨ ਤਾਂ ਜੋ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਇਹ ਸਥਾਨਕ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚੋਂ 3 ਹਿਜ਼ਬੁਲ ਨਾਲ, 8 ਲਸ਼ਕਰ-ਏ-ਤੋਇਬਾ ਨਾਲ ਅਤੇ 3 ਜੈਸ਼-ਏ-ਮੁਹੰਮਦ ਸੰਗਠਨ ਨਾਲ ਜੁੜੇ ਹੋਏ ਹਨ। ਇਨ੍ਹਾਂ ਅੱਤਵਾਦੀਆਂ ’ਚ ਆਦਿਲ ਰਹਿਮਾਨ ਡੇਂਟੂ (21), ਆਸਿਫ ਅਹਿਮਦ ਸ਼ੇਖ (28), ਅਹਿਸਾਨ ਅਹਿਮਦ ਸ਼ੇਖ (23), ਹਾਰਿਸ ਨਜ਼ੀਰ (20), ਆਮਿਰ ਨਜ਼ੀਰ ਵਾਨੀ (20), ਯਾਵਰ ਅਹਿਮਦ ਭੱਟ, ਆਸਿਫ ਅਹਿਮਦ ਖਾਂਡੇ (24), ਨਸੀਰ ਅਹਿਮਦ ਵਾਨੀ (21), ਸ਼ਾਹਿਦ ਅਹਿਮਦ ਕੁਟੇਯ (27), ਆਮਿਰ ਅਹਿਮਦ ਡਾਰ, ਅਦਨਾਨ ਸਫੀ ਡਾਰ, ਜੁਬੇਰ ਅਹਿਮ ਵਾਨੀ (30), ਹਾਰੂਨ ਰਸ਼ੀਦ ਗਨਈ (32) ਅਤੇ ਜਾਕਿਰ ਅਹਿਮ ਗਨਈ (29) ਸ਼ਾਮਲ ਹਨ।

ਇਹ ਅੱਤਵਾਦੀ 2021 ਅਤੇ 2024 ਦੇ ਵਿਚਕਾਰ ਸਰਗਰਮ ਹੋਏ ਹਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਕਰਨ ਤੋਂ ਬਾਅਦ ਇਨ੍ਹਾਂ ਦੇ ਸਪੋਰਟ ਨੈੱਟਵਰਕ ਅਤੇ ਸਰਹੱਦ ਪਾਰ ਅੱਤਵਾਦ ਦੀਆਂ ਤਾਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਪਾਕਿ ਅੱਤਵਾਦੀਆਂ ਨੇ ਸਥਾਨਕ ਅੱਤਵਾਦੀਆਂ ਦੀ ਮਦਦ ਨਾਲ ਪਹਿਲਗਾਮ ਹਮਲੇ ਨੂੰ ਅੰਜਾਮ ਦਿੱਤਾ ਅਤੇ ਪਾਕਿ ਅੱਤਵਾਦੀਆਂ ਦਾ ਨਵੇਂ ਭਰਤੀ ਸਥਾਨਕ ਅੱਤਵਾਦੀਆਂ ਨਾਲ ਸੰਪਰਕ ਵੀ ਵਧਿਆ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਵਿਚ ਲੱਗੀਆਂ ਹੋਈਆਂ ਹਨ ਕਿ ਇਨ੍ਹਾਂ 14 ਅੱਤਵਾਦੀਆਂ ਦੀ ਪਹਿਲਗਾਮ ਹਮਲੇ ਵਿਚ ਕਿੰਨੀ ਸ਼ਮੂਲੀਅਤ ਰਹੀ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੁਰੱਖਿਆ ਏਜੰਸੀਆਂ ਨੇ 5 ਅੱਤਵਾਦੀਆਂ ਦੀ ਪਛਾਣ ਕੀਤੀ ਹੈ ਜੋ ਪਹਿਲਗਾਮ ਹਮਲੇ ਵਿਚ ਸ਼ਾਮਲ ਰਹੇ ਹਨ, ਜਿਨ੍ਹਾਂ ਵਿਚੋਂ 3 ਦੇ ਸਕੈੱਚ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਆਸਿਫ ਫੌਜੀ, ਸੁਲੇਮਾਨ ਸ਼ਾਹ, ਅਬੂ ਤਲਹਾ ਸ਼ਾਮਲ ਹਨ ਅਤੇ ਇਨ੍ਹਾਂ ਦੀ ਸੂਚਨਾ ਦੇਣ ਵਾਲੇ ਲਈ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਇਕ-ਇਕ ਘਰ ਕੇ ਸੁਆਹ ਹੋ ਗਈਆਂ 400 ਝੌਂਪੜੀਆਂ, 2 ਲੋਕਾਂ ਦੀ ਹੋਈ ਦਰਦਨਾਕ ਮੌਤ

ਇਕ-ਇਕ ਘਰ ਕੇ ਸੁਆਹ ਹੋ ਗਈਆਂ 400 ਝੌਂਪੜੀਆਂ, 2 ਲੋਕਾਂ ਦੀ ਹੋਈ ਦਰਦਨਾਕ ਮੌਤ

24 ਸੂਬਿਆਂ 'ਚ ਬਦਲੇਗਾ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ

24 ਸੂਬਿਆਂ 'ਚ ਬਦਲੇਗਾ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ

'ਪਹਿਲਗਾਮ ਹਮਲੇ ਕਾਰਨ ਗੁੱਸੇ ਨਾਲ ਭਰਿਆ ਹਰ ਭਾਰਤੀ, ਅੱਤਵਾਦੀਆਂ ਨੂੰ ਦੇਵਾਂਗੇ ਅਜਿਹੀ ਸਜ਼ਾ ਕਿ...' : PM ਮੋਦੀ

'ਪਹਿਲਗਾਮ ਹਮਲੇ ਕਾਰਨ ਗੁੱਸੇ ਨਾਲ ਭਰਿਆ ਹਰ ਭਾਰਤੀ, ਅੱਤਵਾਦੀਆਂ ਨੂੰ ਦੇਵਾਂਗੇ ਅਜਿਹੀ ਸਜ਼ਾ ਕਿ...' : PM ਮੋਦੀ

ਅੱਤਵਾਦ ਖਿਲਾਫ਼ ਐਕਸ਼ਨ ਜਾਰੀ! ਕਸ਼ਮੀਰ 'ਚ 3 ਹੋਰ ਅੱਤਵਾਦੀਆਂ ਦੇ ਘਰ ਢਾਹੇ

ਅੱਤਵਾਦ ਖਿਲਾਫ਼ ਐਕਸ਼ਨ ਜਾਰੀ! ਕਸ਼ਮੀਰ 'ਚ 3 ਹੋਰ ਅੱਤਵਾਦੀਆਂ ਦੇ ਘਰ ਢਾਹੇ

'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ

'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ

NIA ਨੇ ਆਪਣੇ ਹੱਥਾਂ 'ਚ ਲਈ ਪਹਿਲਗਾਮ ਹਮਲੇ ਦੀ ਜਾਂਚ

NIA ਨੇ ਆਪਣੇ ਹੱਥਾਂ 'ਚ ਲਈ ਪਹਿਲਗਾਮ ਹਮਲੇ ਦੀ ਜਾਂਚ

ਸਿੰਧੂ ਸਮਝੌਤਾ ਰੱਦ ਹੋਣ ਨਾਲ ਕਸ਼ਮੀਰ ਬਣੇਗਾ ਦੇਸ਼ ਦਾ ਬਿਜਲੀ ਹੱਬ, ਇਸ ਤਰ੍ਹਾਂ ਬਦਲੇਗੀ ਕਿਸਮਤ

ਸਿੰਧੂ ਸਮਝੌਤਾ ਰੱਦ ਹੋਣ ਨਾਲ ਕਸ਼ਮੀਰ ਬਣੇਗਾ ਦੇਸ਼ ਦਾ ਬਿਜਲੀ ਹੱਬ, ਇਸ ਤਰ੍ਹਾਂ ਬਦਲੇਗੀ ਕਿਸਮਤ

ਜੇਹਲਮ ਦਾ ਪਾਣੀ ਛੱਡੇ ਜਾਣ ਕਾਰਨ PoK 'ਚ ਆਇਆ ਹੜ੍ਹ, ਪਾਕਿਸਤਾਨ 'ਚ ਫੈਲੀ ਦਹਿਸ਼ਤ

ਜੇਹਲਮ ਦਾ ਪਾਣੀ ਛੱਡੇ ਜਾਣ ਕਾਰਨ PoK 'ਚ ਆਇਆ ਹੜ੍ਹ, ਪਾਕਿਸਤਾਨ 'ਚ ਫੈਲੀ ਦਹਿਸ਼ਤ

ਸਰਵਮ AI 6 ਮਹੀਨਿਆਂ ’ਚ ਭਾਰਤ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਚ ਵਿਕਸਤ ਕਰੇਗੀ

ਸਰਵਮ AI 6 ਮਹੀਨਿਆਂ ’ਚ ਭਾਰਤ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਚ ਵਿਕਸਤ ਕਰੇਗੀ

ਪਹਿਲਗਾਮ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਮੂੰਹ-ਤੋੜ ਜਵਾਬ ਦੇਵੇਗਾ ਭਾਰਤ : ਨੱਡਾ

ਪਹਿਲਗਾਮ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਮੂੰਹ-ਤੋੜ ਜਵਾਬ ਦੇਵੇਗਾ ਭਾਰਤ : ਨੱਡਾ