Friday, April 11, 2025
BREAKING
"ਕਰ ਕੇ ਅੱਖਾਂ ਦਾਨ ਹੋ ਗਏ ਮਹਾਨ"- ਅੱਖਾਂ ਦੀ ਅਹਿਮੀਅਤ ਉਹ ਇਨਸਾਨ ਹੀ ਸਮਝ ਸਕਦਾ ਹੈ ਜਿਸ ਦੀ ਜ਼ਿੰਦਗੀ ਵਿੱਚ ਹਨੇਰਾ ਰਿਹਾ ਹੋਵੇ - ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਓਲੰਪਿਕ 'ਚ 128 ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ, 2028 ਓਲੰਪਿਕ 'ਚ ਕੀਤਾ ਗਿਆ ਸ਼ਾਮਲ ਵਿਦੇਸ਼ੀ ਜੇਲ੍ਹਾਂ 'ਚ ਇਸ ਸਮੇਂ 10,000 ਤੋਂ ਵੱਧ ਭਾਰਤੀ ਕੈਦ, ਸਭ ਤੋਂ ਵੱਧ ਕੈਦੀ ਸਾਊਦੀ ਅਰਬ 'ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 3 ਮੁਲਜ਼ਮਾਂ ਨੂੰ ਕਾਬੂ ਕਰ ਹਥਿਆਰਾਂ ਦੇ ਜ਼ਖੀਰੇ ਸਮੇਤ 33 ਲੱਖ ਰੁਪਏ ਕੀਤੇ ਬਰਾਮਦ ਰਾਜਧਾਨੀ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ! ਲਾਲ ਕਿਲੇ ਤੇ ਜਾਮਾ ਮਸਜਿਦ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਬਣ ਰਿਹਾ ਪੁਲ ਨਦੀ 'ਚ ਡਿੱਗਿਆ ਭਾਰਤ ’ਚ ਹਰ ਪੰਜਵੇ ਵਿਅਕਤੀ ’ਚ ਹੈ Vitamin D ਦੀ ਕਮੀ IndiGo ਬਣੀ ਦੁਨੀਆ ਦੀ ਨੰਬਰ 1 ਏਅਰਲਾਈਨ , Delta ਅਤੇ Ryanair ਨੂੰ ਛੱਡਿਆ ਪਿੱਛੇ ਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਲਿਆਂਦਾ ਗਿਆ ਭਾਰਤ, ਭੇਜਿਆ ਜਾ ਸਕਦੈ ਤਿਹਾੜ ਜੇਲ੍ਹ ਨਰਾਤਿਆਂ ਦੌਰਾਨ 18 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿਮਾਚਲ 'ਚ ਸ਼ਕਤੀਪੀਠਾਂ ਦੇ ਕੀਤੇ ਦਰਸ਼ਨ

ਸਿਹਤ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

05 ਅਪ੍ਰੈਲ, 2025 08:09 PM

ਆਯੁਰਵੈਦਿਕ ਚੀਜ਼ਾਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀਆਂ ਹਨ। ਇਨ੍ਹਾਂ ’ਚੋਂ ਹੀ ਇਕ ਚੀਜ਼ ਹੈ ਕਲੌਂਜੀ। ਕਲੌਂਜੀ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਓਮੇਗਾ ਫੈਟੀ ਐਸਿਡ ਅਤੇ ਐਂਟੀ ਹਿਸਟਾਮਾਈਨ ਵਰਗੇ ਜ਼ਰੂਰੀ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਕਲੌਂਜੀ ਨੂੰ ਇਕ ਵਧੀਆ ਜੜੀ ਬੂਟੀ ਵੀ ਮੰਨਿਆ ਜਾਂਦਾ ਹੈ। ਇਸ ’ਚ ਐਂਟੀ ਬੈਕਟੀਰਿਅਲ, ਐਂਟੀ ਇੰਫਲੇਮੇਟਰੀ ਅਤੇ ਐਂਟੀ ਫੰਗਲ ਪ੍ਰਾਪਰਟੀਜ ਵੀ ਹੁੰਦੀਆਂ ਹਨ। ਸਕਿਨ ਅਤੇ ਵਾਲਾਂ ’ਚ ਕਲੌਂਜੀ ਨੂੰ ਪੀਸ ਕੇ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਕਲੌਂਜੀ ਦੀ ਵਰਤੋਂ ਕੁਝ ਖਾਸ ਤਰੀਕਿਆਂ ਨਾਲ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਠੀਕ ਰੱਖਿਆ ਵੀ ਜਾ ਸਕਦਾ ਹੈ।

 

ਕਲੌਂਜੀ ਖਾਣ ਦੇ ਫਾਇਦੇ :-

ਸ਼ੂਗਰ ਅਤੇ ਯੂਰਿਕ ਐਸਿਡ ਦੀ ਸਮੱਸਿਆ
- ਸ਼ੂਗਰ ਤੇ ਯੂਰੀਕ ਐਸਿਡ ਦੀ ਸਮੱਸਿਆ ਹੋਣ ’ਤੇ ਕਲੌਂਜੀ ਦੀ ਇਕ ਚੁਟਕੀ ਸਵੇਰੇ ਸ਼ਾਮ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਕੰਟਰੋਲ ਰਹੇਗਾ ਅਤੇ ਯੂਰਿਕ ਐਸਿਡ ਵੀ ਠੀਕ ਹੋ ਜਾਵੇਗਾ।

ਦਿਲ ਦੀਆਂ ਸਮੱਸਿਆਵਾਂ
- ਕੋਲੈਸਟਰੋਲ ਜਾਂ ਦਿਲ ਦੀ ਕੋਈ ਵੀ ਸਮੱਸਿਆ ਹੋਣ ’ਤੇ ਕਲੌਂਜੀ ਦੇ ਤੇਲ ਦੀ ਵਰਤੋਂ ਕਰੋ। ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਇਕ ਚੌਥਾਈ ਚਮਚ ਸ਼ਹਿਦ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਬਹੁਤ ਫਾਇਦੇ ਹੋਣਗੇ।

ਵਾਲ ਝੜਨ ਦੀ ਸਮੱਸਿਆ
- ਅਜੌਕੇ ਸਮੇਂ ’ਚ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ, ਜਿਸ ਲਈ ਲੋਕ ਬਹੁਤ ਸਾਰੇ ਟ੍ਰੀਟਮੈਂਟ ਕਰਵਾਉਂਦੇ ਹਨ। ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿਰ ’ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ ਅਤੇ ਚੰਗੇ ਸ਼ੈਂਪੂ ਨਾਲ ਵਾਲ ਧੋ ਲਓ। ਗਿੱਲੇ ਵਾਲਾਂ ’ਚ ਕਲੌਂਜੀ ਦਾ ਤੇਲ ਲਗਾਓ ਅਤੇ ਵਾਲ ਸੁੱਕਣ ਦਿਓ। ਲਗਾਤਾਰ 15 ਦਿਨਾਂ ਤੱਕ ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਗੈਸ, ਕਬਜ਼ ਅਤੇ ਬਦਹਾਜ਼ਮੀ ਦੀ ਸਮੱਸਿਆ
- ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ, ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਕਤ ਲੋਕ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਸਾਦੇ ਪਾਣੀ ਨਾਲ ਲੈਣ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਇਹ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਵੇਗੀ।

ਦੰਦ ਦਾ ਦਰਦ
- ਦੰਦਾਂ ’ਚ ਦਰਦ ਹੋਣ ਦੀ ਸਮੱਸਿਆ ’ਤੇ ਕਲੌਂਜੀ ਦੀ ਵਰਤੋਂ ਕਰਨਾ ਸਹੀ ਹੈ। ਕਲੌਂਜੀ ਦੇ ਤੇਲ ’ਚ ਲੌਂਗ ਦਾ ਪਾਊਡਰ ਮਿਲਾ ਕੇ ਦੰਦ ’ਤੇ ਲਗਾਓ ਨਾਸ ਦੰਦਾਂ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ।

ਭੁੱਖ ਨਾ ਲੱਗਣ ਦੀ ਸਮੱਸਿਆ
- ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਨੂੰ ਸਾਦੇ ਪਾਣੀ ਨਾਲ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।

ਨਜ਼ਲਾ ਅਤੇ ਨਕਸੀਰ ਫੁੱਟਣ ਦੀ ਸਮੱਸਿਆ
- ਜੇਕਰ ਤੁਹਾਨੂੰ ਨਜ਼ਲਾ ਜਾਂ ਫਿਰ ਨਕਸੀਰ ਫੁੱਟਣ ਦੀ ਸਮੱਸਿਆ ਰਹਿੰਦੀ ਹੈ, ਤਾਂ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾ ਨੱਕ ’ਚ ਪਾਉਣ ਨਾਲ ਲਾਭ ਮਿਲਦਾ ਹੈ।

ਗਠੀਆ ਅਤੇ ਜੋੜਾਂ ਦਾ ਦਰਦ
- ਗਠੀਆ ਅਤੇ ਜੋੜਾਂ ਦਾ ਦਰਦ ਹੋਣ ’ਤੇ ਇਕ ਚੁਟਕੀ ਕਲੌਂਜੀ ਸਵੇਰੇ ਸ਼ਾਮ ਖਾਓ। ਕਲੌਂਜੀ ਦਾ ਤੇਲ ਅਤੇ ਜੈਤੂਨ ਦਾ ਤੇਲ ਮਿਲਾ ਕੇ ਦਰਦ ਵਾਲੀ ਥਾਂ ’ਤੇ ਮਾਲਿਸ਼ ਕਰਨ ਨਾਲ ਇਹ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਖਾਂਸੀ ਅਤੇ ਬਲਗਮ ਦੀ ਸਮੱਸਿਆ
- ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਇਕ ਚੌਥਾਈ ਚਮਚ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਅਤੇ ਬਲਗਮ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਕੈਂਸਰ
- ਕੈਂਸਰ ਹੋਣ ’ਤੇ ਪੀੜਤ ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਗਿਲਾਸ ਅੰਗੂਰ ਦੇ ਰਸ ’ਚ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਕੈਂਸਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਚਿਹਰੇ ਦੀ ਖੂਬਸੂਰਤੀ
- ਅੱਧਾ ਚਮਚ ਕਲੌਂਜੀ ਦੇ ਤੇਲ ’ਚ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ । ਹਫਤੇ ’ਚ 2-3 ਵਾਰ ਅਜਿਹਾ ਕਰਨ ’ਤੇ ਚਿਹਰੇ ਦੀ ਚਮਕ ਵਧ ਜਾਂਦੀ ਹੈ।

ਸਿਰ ਦਰਦ ਦੀ ਸਮੱਸਿਆ
- ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਹੈ ਤਾਂ ਸਿਰ ’ਤੇ ਕਲੌਂਜੀ ਦੇ ਤੇਲ ਦੀ ਮਾਲਿਸ਼ ਕਰੋ।

 

Have something to say? Post your comment

ਅਤੇ ਸਿਹਤ ਖਬਰਾਂ

ਭਾਰਤ ’ਚ ਹਰ ਪੰਜਵੇ ਵਿਅਕਤੀ ’ਚ ਹੈ Vitamin D ਦੀ ਕਮੀ

ਭਾਰਤ ’ਚ ਹਰ ਪੰਜਵੇ ਵਿਅਕਤੀ ’ਚ ਹੈ Vitamin D ਦੀ ਕਮੀ

ਸਵੇਰੇ ਖਾਲੀ ਪੇਟ ਪੀ ਲਓ ਇਸ ਚੀਜ਼ ਦਾ ਪਾਣੀ! ਮਿਲਣਗੇ ਹਜ਼ਾਰਾਂ ਫਾਇਦੇ ਹੋ ਜਾਓਗੇ ਹੈਰਾਨ

ਸਵੇਰੇ ਖਾਲੀ ਪੇਟ ਪੀ ਲਓ ਇਸ ਚੀਜ਼ ਦਾ ਪਾਣੀ! ਮਿਲਣਗੇ ਹਜ਼ਾਰਾਂ ਫਾਇਦੇ ਹੋ ਜਾਓਗੇ ਹੈਰਾਨ

ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

ਕਰਨਾ ਚਾਹੁੰਦੇ ਹੋ Weightless ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹਜ਼ਾਰਾਂ ਫਾਇਦੇ

ਕਰਨਾ ਚਾਹੁੰਦੇ ਹੋ Weightless ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹਜ਼ਾਰਾਂ ਫਾਇਦੇ

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਇਸ ਚੀਜ਼ ਦਾ ਸੇਵਨ, ਪੇਟ ਸਬੰਧੀ ਕਈ ਸਮੱਸਿਆਵਾਂ ਹੋਣਗੀਆਂ ਦੂਰ

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਇਸ ਚੀਜ਼ ਦਾ ਸੇਵਨ, ਪੇਟ ਸਬੰਧੀ ਕਈ ਸਮੱਸਿਆਵਾਂ ਹੋਣਗੀਆਂ ਦੂਰ

ਕੀ ਤੁਸੀਂ ਵੀ ਪੀਂਦੇ ਹੋ ਰਾਤ ਨੂੰ ਚਾਹ ਤਾਂ ਪੜ੍ਹੋ ਇਹ ਖ਼ਬਰ

ਕੀ ਤੁਸੀਂ ਵੀ ਪੀਂਦੇ ਹੋ ਰਾਤ ਨੂੰ ਚਾਹ ਤਾਂ ਪੜ੍ਹੋ ਇਹ ਖ਼ਬਰ

Kidney ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

Kidney ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

ਕੀ ਤੁਹਾਨੂੰ ਵੀ ਕਿਸੇ ਨੂੰ ਛੂਹਣ 'ਤੇ ਲੱਗਦਾ ਹੈ ਕਰੰਟ? ਜਾਣੋ ਇਸਦੇ ਪਿੱਛੇ ਕਾਰਨ

ਕੀ ਤੁਹਾਨੂੰ ਵੀ ਕਿਸੇ ਨੂੰ ਛੂਹਣ 'ਤੇ ਲੱਗਦਾ ਹੈ ਕਰੰਟ? ਜਾਣੋ ਇਸਦੇ ਪਿੱਛੇ ਕਾਰਨ

ਗਰਮੀਆਂ 'ਚ ਕਦੋਂ ਖਾਣਾ ਚਾਹੀਦੈ ਸੇਬ, ਜਾਣੋ ਇਸ ਫਲ ਨੂੰ ਖਾਣ ਦਾ ਸਹੀ ਸਮਾਂ

ਗਰਮੀਆਂ 'ਚ ਕਦੋਂ ਖਾਣਾ ਚਾਹੀਦੈ ਸੇਬ, ਜਾਣੋ ਇਸ ਫਲ ਨੂੰ ਖਾਣ ਦਾ ਸਹੀ ਸਮਾਂ

ਗੂੰਦ ਕਤੀਰਾ ਦੀ ਤਾਸੀਰ ਠੰਡੀ ਹੁੰਦੀ ਜਾਂ ਗਰਮ, ਇਨ੍ਹਾਂ ਲੋਕਾਂ ਨੂੰ ਜਰੂਰ ਕਰਨਾ ਚਾਹੀਦਾ ਹੈ ਸੇਵਨ

ਗੂੰਦ ਕਤੀਰਾ ਦੀ ਤਾਸੀਰ ਠੰਡੀ ਹੁੰਦੀ ਜਾਂ ਗਰਮ, ਇਨ੍ਹਾਂ ਲੋਕਾਂ ਨੂੰ ਜਰੂਰ ਕਰਨਾ ਚਾਹੀਦਾ ਹੈ ਸੇਵਨ