ਰੋਪੜ/ਚੰਡੀਗੜ੍ਹ, 15 ਅਪ੍ਰੈਲ , 2025 : ਆਈਆਈਟੀ ਰੋਪੜ ਵਿੱਚ ਡਾ. ਰਣਬੀਰ ਸਿੰਘ ਟਿੰਕਰਰਸ ਲੈਬ ਨੇ ਹਾਰਵਰਡ ਹੈਲਥ ਸਿਸਟਮਜ਼ ਇਨੋਵੇਸ਼ਨ ਲੈਬ (ਐੱਚਐੱਸਆਈਐੱਲ) ਦੁਆਰਾ ਆਯੋਜਿਤ 6ਵੇਂ ਹੈਲਥ ਸਿਸਟਮਜ਼ ਇਨੋਵੇਸ਼ਨ ਹੈਕਾਥੌਨ ਦੇ ਇੰਡੀਆ ਹੱਬ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ, ਜਿਸ ਦਾ ਵਿਸ਼ਾ ਸੀ “ਹਾਈ ਵੈਲਿਊ ਹੈਲਥ ਸਿਸਟਮ ਦਾ ਨਿਰਮਾਣ: ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਲਾਭ ਉਠਾਉਣਾ।”
ਇਸ ਪ੍ਰੋਗਰਾਮ ਦਾ ਮਾਰਗਦਰਸ਼ਨ ਅਤੇ ਸਮਰਥਨ ਸਲਾਹਕਾਰਾਂ ਅਤੇ ਪੇਸ਼ੇਵਰਾਂ ਦੀ ਇੱਕ ਪ੍ਰਤੀਸ਼ਠਿਤ ਟੀਮ ਦੁਆਰਾ ਕੀਤਾ ਗਿਆ, ਜਿਸ ਵਿੱਚ ਡਾ. ਧੀਰਜ ਕੁਮਾਰ ਮਹਾਜਨ (ਪ੍ਰੋਫੈਸਰ-ਇਨ- ਚਾਰਜ), ਨੇਹਾ ਗੁਪਤਾ (ਹੈਲਥ ਕੇਅਰ ਲੀਡਰ ਅਤੇ ਮਰੀਜ ਅਨੁਭਵ ਮਾਹਿਰ), ਡਾ. ਬ੍ਰਜੇਸ਼ ਰਾਵਤ (ਪ੍ਰੋਫੈਸਰ-ਇਨ- ਚਾਰਜ), ਡਾ. ਖੁਸ਼ਮਨ ਕੌਰ ਭੁੱਲਰ (ਐੱਚਐੱਸਆਈਐੱਲ ਹੈਕਾਥੌਨ ਆਯੋਜਨ ਟੀਮ), ਗੁਰਜੋਤ ਨਰਵਾਲ (ਸੰਸਥਾਪਕ ਅਤੇ ਸੀਈਓ, ਗਿਨੀ ਹੈਲਥ), ਡਾ. ਬੀ.ਪੀ. ਐੱਸ.ਪਰਮਾਰ (ਲੈਪਰੋ- ਐਂਡੋਸਕੋਪਿਕ ਸਰਜਨ, ਪਰਮਾਰ ਹਸਪਤਾਲ), ਪ੍ਰੋਫੈਸਰ ਰਾਜੀਵ ਆਹੂਜਾ (ਡਾਇਰੈਕਟਰ, ਆਈਆਈਟੀ ਰੋਪੜ) ਅਤੇ ਡਾ. ਪੁਸ਼ਪੇਂਦਰ ਪੀ. ਸਿੰਘ (ਡੀਨ ਆਰਐਂਡਡੀ, ਆਈਆਈਟੀ ਰੋਪੜ) ਸ਼ਾਮਲ ਸਨ।
ਛੇ ਅੰਤਰ-ਵਿਸ਼ਾ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਮੈਡੀਕਲ, ਏਆਈ, ਇੰਜੀਨੀਰਿੰਗ ਅਤੇ ਪਬਲਿਕ ਹੈਲਥ ਦੇ ਵਿਦਿਆਰਥੀ ਅਤੇ ਪੇਸ਼ੇਵਰ ਸ਼ਾਮਲ ਸਨ। ਕਲੀਨਿਕਲ, ਟੈਕਨੋਲੋਜੀ ਅਤੇ ਉੱਦਮੀ ਪਿਛੋਕੜ ਦੇ ਸਲਾਹਾਕਾਰਾਂ ਦੇ ਮਾਰਗਦਰਸ਼ਨ ਵਿੱਚ, ਪ੍ਰਤੀਭਾਗੀਆਂ ਨੇ ਇਲੈਕਟ੍ਰੌਨਿਕਸ ਸਿਹਤ ਰਿਕਾਰਡ ਵਿਸ਼ਲੇਸ਼ਣ ਅਤੇ ਮੈਂਟਲ ਹੈਲਥ ਸਹਾਇਤਾ ਤੋਂ ਲੈ ਕੇ ਏਆਈ- ਸਮਰਥਿਤ ਡਾਇਗਨੌਸਟਿਕਸ, ਬਾਲ ਚਿਕਿਤਸਾ ਦੇਖਭਾਲ, ਅਤੇ ਇੰਟੈਲੀਜੈਂਟ ਹੈਲਥ ਕੇਅਰ ਕਮਿਊਨੀਕੇਸ਼ਨ ਸਿਸਟਮਜ਼ ਜਿਹੀ ਅਸਲ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ।
ਦੋ ਦਿਨਾਂ ਦੇ ਗਹਿਣ ਵਿਚਾਰ-ਵਟਾਂਦਰੇ ਅਤੇ ਪਿਚਿੰਗ ਦੇ ਬਾਅਦ, ਟੀਮ ਪਾਈਡਪਾਈਪਰ ਨੂੰ 6th ਹੈਲਥ ਸਿਸਟਮ ਇਨੋਵੇਸ਼ਨ ਹੈਕਾਥੌਨ 2025 ਦਾ ਜੇਤੂ ਘੋਸ਼ਿਤ ਕੀਤਾ ਗਿਆ। ਟੀਮ-ਸ਼ੁਭਮ ਮੋਜਿਦ੍ਰਾ, ਪ੍ਰਸਾਦ ਜੁਮਾਰੇ, ਸਤਯਾਂਸ਼ ਮਿੱਤਲ ਅਤੇ ਧਨਵ ਗਰਗ- ਨੇ ਹਸਪਤਾਲ ਆਈ ਵਿਕਸਿਤ ਕੀਤਾ, ਜੋ ਏਆਈ-ਸੰਚਾਲਿਤ ਕਾਲ ਪ੍ਰਬੰਧਨ ਪ੍ਰਣਾਲੀ ਹੈ। ਉਨ੍ਹਾਂ ਦਾ ਸਮਾਧਾਨ ਹਸਪਤਾਲ ਦੀ ਕਾਲ ਨੂੰ ਰੀਅਲ ਟਾਈਮ (ਅੰਗ੍ਰੇਜ਼ੀ ਅਤੇ ਹਿੰਦੀ) ਵਿੱਚ ਟ੍ਰਾਂਸਕ੍ਰਾਈਬ ਕਰਦਾ ਹੈ, ਸਵਾਲਾਂ ਨੂੰ ਵਰਗੀਕ੍ਰਿਤ ਕਰਨ ਲਈ ਸਿਹਤ ਸੰਭਾਲ਼-ਵਿਸ਼ਿਸ਼ਟ ਐੱਨਐੱਲਪੀ ਦਾ ਉਪਯੋਗ ਕਰਦਾ ਹੈ, ਅਤੇ ਉਨ੍ਹਾਂ ਨੂੰ ਉਚਿਤ ਵਿਭਾਗਾਂ ਵਿੱਚ ਭੇਜਦਾ ਹੈ, - ਜਿਸ ਨਾਲ ਦੇਰੀ ਘੱਟ ਹੁੰਦੀ ਹੈ, ਕਰਮਚਾਰੀਆਂ ਦਾ ਕਾਰਜ ਭਾਰ ਘੱਟ ਹੁੰਦਾ ਹੈ, ਅਤੇ ਮਰੀਜ਼ ਅਨੁਭਵ ਵਿੱਚ ਸੁਧਾਰ ਹੁੰਦਾ ਹੈ। ਟੀਮ ਪਾਇਡਪਾਈਪਰ (PiedPiper) ਨੇ ਕਿਹਾ, “ਭਾਰਤ ਦੇ ਹੈਲਥ ਕੇਅਰ ਸਿਸਟਮ ਵਿੱਚ ਇੱਕ ਮਹੱਤਵਪੂਰਨ ਅਸਮਰੱਥਾ ਨਾਲ ਨਜਿੱਠਣ ਲਈ ਏਆਈ ਦਾ ਲਾਭ ਉਠਾ ਕੇ , ਸਾਡਾ ਟੀਚਾ ਪਹੁੰਚ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣਾ ਹੈ, ਜਿੱਥੇ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ, ਉੱਥੇ ਮਾਪਣਯੋਗ ਪ੍ਰਭਾਵ ਪ੍ਰਦਾਨ ਕਰਨਾ ਹੈ।”
ਇਸ ਜਿੱਤ ਨੇ ਉਨ੍ਹਾਂ ਨੂੰ ਇੱਕ ਕੇਂਦ੍ਰਿਤ ਦੋ-ਸਪਤਾਹ ਦੇ ਬੂਟਕੈਂਪ ਵਿੱਚ ਸਥਾਨ ਦਿਵਾਇਆ- ਜੋ ਉਨ੍ਹਾਂ ਦੀ ਪਿਚ ਨੂੰ ਨਿਖਾਰਣ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਹੋਰ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਪੜਾਅ ਹੈ। ਇਸ ਤੋਂ ਬਾਅਦ, ਇੱਕ ਚੁਨਿੰਦਾ HSIL ਪੈਨਲ ਇੱਕ ਵਿਸਤਾਰਿਤ ਬੂਟਕੈਂਪ ਦੇ ਲਈ 20 ਟੌਪ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਸ਼ੌਰਟਲਿਸਟ ਕਰੇਗਾ, ਜੋ ਗਹਿਨ ਮਾਰਗਦਰਸ਼ਨ ਅਤੇ ਰਣਨੀਤਕ ਸਲਾਹ ਪ੍ਰਦਾਨ ਕਰੇਗਾ। ਉੱਥੇ, ਅੱਠ ਅਸਾਧਾਰਣ ਟੀਮਾਂ ਨੂੰ ਇੱਕ ਕਠੋਰ ਚਾਰ-ਸਪਤਾਹ ਦੇ ਔਨਲਾਈਨ HSIL ਵੈਂਚਰ ਇਨਕਿਊਬੇਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚੁਣਿਆ ਜਾਵੇਗਾ, ਜਿਸ ਵਿੱਚ ਵਿਸ਼ੇਸ਼ ਸੈਮੀਨਾਰ, ਇੰਟਰ-ਐਕਟਿਵ ਵਰਕਸ਼ੌਪਸ ਅਤੇ ਸਮਰਪਿਤ ਇੱਕ ਇੱਕ ਕਰਕੇ ਸਲਾਹ ਸ਼ਾਮਲ ਹੋਵੇਗ। ਇਸ ਪ੍ਰੋਗਰਾਮ ਨੇ ਅੰਤਰ ਵਿਸ਼ੇ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਆਈਆਈਟੀ ਰੋਪੜ ਦੀ ਭੂਮਿਕਾ ਅਤੇ ਭਾਰਤ ਵਿੱਚ ਏਆਈ-ਸੰਚਾਲਿਤ ਸਿਹਤ ਸੰਭਾਲ਼ ਨੂੰ ਅੱਗੇ ਵਧਾਉਣ ਦੇ ਪ੍ਰਤੀ ਇਸ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।