Tuesday, April 08, 2025
BREAKING
ਪੰਜਾਬ 'ਚ ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 4 ਵਜੇ ਤੱਕ ... ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਤਹਿਤ ਰਾਜਪਾਲ ਵੱਲੋਂ 5ਵੇਂ ਦਿਨ ਪੈਦਲ ਯਾਤਰਾ ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਜ਼ਮੀਨਾਂ ਨਾ ਦੇਣ ਦਾ ਐਲਾਨ ਮੋਗਾ ਸੈਕਸ ਸਕੈਂਡਲ ਵਿਚ ਸਜ਼ਾ ਦਾ ਐਲਾਨ, ਚਾਰ ਪੁਲਸ ਅਫਸਰਾਂ 'ਤੇ ਡਿੱਗੀ ਗਾਜ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ : ਪੈਟਰੋਲ-ਡੀਜ਼ਲ 'ਤੇ ਸਰਕਾਰ ਨੇ 2 ਰੁਪਏ ਵਧਾਈ ਐਕਸਾਈਜ਼ ਡਿਊਟੀ ਗੈਸ ਸਿਲੰਡਰ 'ਚ ਹੋਇਆ ਧਮਾਕਾ; ਉੱਜੜ ਗਏ 'ਆਸ਼ਿਆਨੇ', ਮਚੀ ਹਫੜਾ-ਦਫੜੀ ਰਾਸ਼ਟਰਪਤੀ ਮੁਰਮੂ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਪਹੁੰਚੇ ਲਿਸਬਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 1 ਮਈ ਤੋਂ ਬੰਦ ਹੋ ਜਾਣਗੇ ਸਕੂਲ ਨੌਕਰੀ ਗੁਆਉਣ ਵਾਲੇ ਸੈਂਕੜੇ ਲੋਕ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੇ

ਬਾਜ਼ਾਰ

5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪੁੱਜਾ ਵਿਦੇਸ਼ੀ ਕਰੰਸੀ ਭੰਡਾਰ

06 ਅਪ੍ਰੈਲ, 2025 06:21 PM

ਮੁੰਬਈ : ਪਿਛਲੇ ਹਫ਼ਤੇ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਖੂਬ ਖਰੀਦਦਾਰੀ ਕੀਤੀ ਸੀ। ਇਸ ਦਾ ਅਸਰ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਤੇ ਨਜ਼ਰ ਆਇਆ ਹੈ। ਜਿਸ ਕਰ ਕੇ ਲੰਘੀ 28 ਮਾਰਚ ਨੂੰ ਖ਼ਤਮ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ’ਚ 6.6 ਬਿਲੀਅਨ ਡਾਲਰ ਦਾ ਵਾਧਾ ਦਿਸਿਆ। ਇਸ ਦੇ ਨਾਲ ਹੁਣ ਵਿਦੇਸ਼ੀ ਕਰੰਸੀ ਭੰਡਾਰ 665.39 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਇਸ ’ਚ 4.5 ਬਿਲੀਅਨ ਦਾ ਵਾਧਾ ਹੋਇਆ ਸੀ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 6.596 ਬਿਲੀਅਨ ਡਾਲਰ ਦਾ ਭਾਰੀ ਵਾਧਾ ਹੋਇਆ ਹੈ। ਦਰਅਸਲ, ਪਿਛਲੇ ਹਫ਼ਤੇ ਡਾਲਰ ਦੇ ਮੁਕਾਬਲੇ ਰੁਪਇਆ ਮਜ਼ਬੂਤ ਹੋਇਆ ਸੀ। ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵੀ ਨਿਵੇਸ਼ ਵਧਿਆ ਹੈ। ਜਿਸ ਕਰ ਕੇ ਇਸ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ 665.396 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ।

ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ਦੌਰਾਨ ਭਾਰਤ ਦੀ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ’ਚ ਵਾਧਾ ਹੋਇਆ ਹੈ। 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਇਸ ’ਚ 6.158 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਹੁਣ ਇਹ ਵਧ ਕੇ 565.014 ਬਿਲੀਅਨ ਡਾਲਰ ਦਾ ਹੋ ਗਿਆ ਹੈ। ਭਾਵ ਵਿਦੇਸ਼ੀ ਕਰੰਸੀ ਭੰਡਾਰ 5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਦੇਸ਼ ਦੇ ਕੁਲ ਵਿਦੇਸ਼ੀ ਕਰੰਸੀ ਭੰਡਾਰ ’ਚ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ਇਕ ਅਹਿਮ ਹਿੱਸਾ ਹੁੰਦਾ ਹੈ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਏ ਉਤਾਰ-ਚੜ੍ਹਾਅ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਸੋਨਾ ਭੰਡਾਰ ਵਧਿਆ
ਗੁਜ਼ਰੇ ਹਫ਼ਤੇ ਸੋਨਾ ਭੰਡਾਰ ’ਚ ਵੀ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਸੋਨਾ ਭੰਡਾਰ ’ਚ 519 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਹੁਣ ਸੋਨੇ ਦਾ ਭੰਡਾਰ ਵਧ ਕੇ 77.793 ਬਿਲੀਅਨ ਡਾਲਰ ਤੱਕ ਚਲਾ ਗਿਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਟਰੰਪ ਦੀ ਟੈਰਿਫ ਨੀਤੀ : ਮਹਿੰਗਾਈ ਵਧਣ ਜਾਂ ਨੌਕਰੀਆਂ ਜਾਣ ਦਾ ਕੋਈ ਖ਼ਤਰਾ ਨਹੀਂ

ਟਰੰਪ ਦੀ ਟੈਰਿਫ ਨੀਤੀ : ਮਹਿੰਗਾਈ ਵਧਣ ਜਾਂ ਨੌਕਰੀਆਂ ਜਾਣ ਦਾ ਕੋਈ ਖ਼ਤਰਾ ਨਹੀਂ

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਮੂਧੇ ਮੂੰਹ ਡਿੱਗਿਆ ਸੋਨਾ, ਜਾਣੋ ਹੋਰ ਕਿੰਨੀ ਆਵੇਗੀ ਗਿਰਾਵਟ

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਮੂਧੇ ਮੂੰਹ ਡਿੱਗਿਆ ਸੋਨਾ, ਜਾਣੋ ਹੋਰ ਕਿੰਨੀ ਆਵੇਗੀ ਗਿਰਾਵਟ

ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ

ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ

ਭਾਰਤੀ ਅਰਥਵਿਵਸਥਾ 'ਤੇ ਅਮਰੀਕੀ ਟੈਰਿਫ ਦੇ ਪ੍ਰਭਾਵ ਦਰਮਿਆਨ Repo Rate 'ਚ ਕਟੌਤੀ ਦੀ ਵਧੀ ਉਮੀਦ

ਭਾਰਤੀ ਅਰਥਵਿਵਸਥਾ 'ਤੇ ਅਮਰੀਕੀ ਟੈਰਿਫ ਦੇ ਪ੍ਰਭਾਵ ਦਰਮਿਆਨ Repo Rate 'ਚ ਕਟੌਤੀ ਦੀ ਵਧੀ ਉਮੀਦ

Zepto ਦੇ CEO ਨੇ ਪੀਯੂਸ਼ ਗੋਇਲ ਦੀ 'ਡਿਲੀਵਰੀ ਬੁਆਏ' ਟਿੱਪਣੀ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ, 'ਅਸੀਂ 1.5 ਲੱਖ ਲੋਕਾਂ ਨੂੰ ...'

Zepto ਦੇ CEO ਨੇ ਪੀਯੂਸ਼ ਗੋਇਲ ਦੀ 'ਡਿਲੀਵਰੀ ਬੁਆਏ' ਟਿੱਪਣੀ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ, 'ਅਸੀਂ 1.5 ਲੱਖ ਲੋਕਾਂ ਨੂੰ ...'

Tata Steel ਨੂੰ 25,000 ਕਰੋੜ ਦੀ ਟੈਕਸ ਮੁਆਫੀ 'ਤੇ ਨੋਟਿਸ, ਬੰਬੇ ਹਾਈ ਕੋਰਟ 'ਚ ਪਟੀਸ਼ਨ

Tata Steel ਨੂੰ 25,000 ਕਰੋੜ ਦੀ ਟੈਕਸ ਮੁਆਫੀ 'ਤੇ ਨੋਟਿਸ, ਬੰਬੇ ਹਾਈ ਕੋਰਟ 'ਚ ਪਟੀਸ਼ਨ

ਰੁਪਏ ਨੇ ਦਿਖਾਈ ਟਰੰਪ ਟੈਰਿਫ ਨੂੰ ਔਕਾਤ, ਡਾਲਰ ਨੂੰ ਮਾਤ ਦੇ ਕੇ ਏਸ਼ੀਆ 'ਚ ਪਾਈ ਧੱਕ

ਰੁਪਏ ਨੇ ਦਿਖਾਈ ਟਰੰਪ ਟੈਰਿਫ ਨੂੰ ਔਕਾਤ, ਡਾਲਰ ਨੂੰ ਮਾਤ ਦੇ ਕੇ ਏਸ਼ੀਆ 'ਚ ਪਾਈ ਧੱਕ

ਟੈਸਲਾ ਦੀ ਵਿਕਰੀ ’ਚ 13 ਫੀਸਦੀ ਦੀ ਗਿਰਾਵਟ

ਟੈਸਲਾ ਦੀ ਵਿਕਰੀ ’ਚ 13 ਫੀਸਦੀ ਦੀ ਗਿਰਾਵਟ

ਰੀਅਲ ਅਸਟੇਟ ਖੇਤਰ ’ਚ ਮਾਰਚ ਤਿਮਾਹੀ ’ਚ 1.3 ਅਰਬ ਡਾਲਰ ਦਾ ਸੰਸਥਾਗਤ ਨਿਵੇਸ਼ ਹੋਇਆ

ਰੀਅਲ ਅਸਟੇਟ ਖੇਤਰ ’ਚ ਮਾਰਚ ਤਿਮਾਹੀ ’ਚ 1.3 ਅਰਬ ਡਾਲਰ ਦਾ ਸੰਸਥਾਗਤ ਨਿਵੇਸ਼ ਹੋਇਆ

ਟਰੰਪ ਦੇ Reciprocal Tariffs ਕਾਰਨ ਅਮਰੀਕੀ ਅਰਥਚਾਰੇ 'ਤੇ ਵੱਡਾ ਖ਼ਤਰਾ, ਚਿਤਾਵਨੀ ਜਾਰੀ

ਟਰੰਪ ਦੇ Reciprocal Tariffs ਕਾਰਨ ਅਮਰੀਕੀ ਅਰਥਚਾਰੇ 'ਤੇ ਵੱਡਾ ਖ਼ਤਰਾ, ਚਿਤਾਵਨੀ ਜਾਰੀ