Thursday, April 17, 2025
BREAKING
ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਅਨਾਜ ਮੰਡੀ ਖਰੜ ਦਾ ਦੌਰਾ ਆਈਆਈਟੀ ਰੋਪੜ iHub AWaDH ਨੇ ਟਿਕਾਊ ਖੇਤੀਬਾੜੀ ਲਈ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਇਨ-ਹਾਊਸ ਟੈਕਨੋਲੋਜੀ ਪਰਾਲੀ ਰਿਮੂਵਿੰਗ ਮਸ਼ੀਨ ਲਾਂਚ ਕੀਤੀ ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ ਇੰਤਕਾਲਾਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ ਹੁਣ ਮੀਡੀਆ 'ਤੇ ਸ਼ਿਕੰਜ਼ਾ ਕਸਣ ਦੀ ਤਿਆਰੀ! ਵ੍ਹਾਈਟ ਹਾਊਸ ਲਿਆ ਰਿਹੈ ਨਵੀਂ ਨੀਤੀ ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ 'ਬਿੱਗ ਬੌਸ' ਪ੍ਰੇਮੀਆਂ ਲਈ ਵੱਡੀ ਖਬਰ! ਸਲਮਾਨ ਖਾਨ ਦੇ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ ਜਲੰਧਰ 'ਚ ਦੁੱਧ ਉਤਪਾਦਕਾਂ ਦਾ ਅਨੋਖਾ ਪ੍ਰਦਰਸ਼ਨ, ਵੇਖਣ ਵਾਲੇ ਵੀ ਰਹਿ ਗਏ ਹੈਰਾਨ

ਬਾਜ਼ਾਰ

5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪੁੱਜਾ ਵਿਦੇਸ਼ੀ ਕਰੰਸੀ ਭੰਡਾਰ

06 ਅਪ੍ਰੈਲ, 2025 06:21 PM

ਮੁੰਬਈ : ਪਿਛਲੇ ਹਫ਼ਤੇ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਖੂਬ ਖਰੀਦਦਾਰੀ ਕੀਤੀ ਸੀ। ਇਸ ਦਾ ਅਸਰ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਤੇ ਨਜ਼ਰ ਆਇਆ ਹੈ। ਜਿਸ ਕਰ ਕੇ ਲੰਘੀ 28 ਮਾਰਚ ਨੂੰ ਖ਼ਤਮ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ’ਚ 6.6 ਬਿਲੀਅਨ ਡਾਲਰ ਦਾ ਵਾਧਾ ਦਿਸਿਆ। ਇਸ ਦੇ ਨਾਲ ਹੁਣ ਵਿਦੇਸ਼ੀ ਕਰੰਸੀ ਭੰਡਾਰ 665.39 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਇਸ ’ਚ 4.5 ਬਿਲੀਅਨ ਦਾ ਵਾਧਾ ਹੋਇਆ ਸੀ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 6.596 ਬਿਲੀਅਨ ਡਾਲਰ ਦਾ ਭਾਰੀ ਵਾਧਾ ਹੋਇਆ ਹੈ। ਦਰਅਸਲ, ਪਿਛਲੇ ਹਫ਼ਤੇ ਡਾਲਰ ਦੇ ਮੁਕਾਬਲੇ ਰੁਪਇਆ ਮਜ਼ਬੂਤ ਹੋਇਆ ਸੀ। ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵੀ ਨਿਵੇਸ਼ ਵਧਿਆ ਹੈ। ਜਿਸ ਕਰ ਕੇ ਇਸ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ 665.396 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ।

ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ਦੌਰਾਨ ਭਾਰਤ ਦੀ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ’ਚ ਵਾਧਾ ਹੋਇਆ ਹੈ। 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਇਸ ’ਚ 6.158 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਹੁਣ ਇਹ ਵਧ ਕੇ 565.014 ਬਿਲੀਅਨ ਡਾਲਰ ਦਾ ਹੋ ਗਿਆ ਹੈ। ਭਾਵ ਵਿਦੇਸ਼ੀ ਕਰੰਸੀ ਭੰਡਾਰ 5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਦੇਸ਼ ਦੇ ਕੁਲ ਵਿਦੇਸ਼ੀ ਕਰੰਸੀ ਭੰਡਾਰ ’ਚ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ਇਕ ਅਹਿਮ ਹਿੱਸਾ ਹੁੰਦਾ ਹੈ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਏ ਉਤਾਰ-ਚੜ੍ਹਾਅ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਸੋਨਾ ਭੰਡਾਰ ਵਧਿਆ
ਗੁਜ਼ਰੇ ਹਫ਼ਤੇ ਸੋਨਾ ਭੰਡਾਰ ’ਚ ਵੀ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਸੋਨਾ ਭੰਡਾਰ ’ਚ 519 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਹੁਣ ਸੋਨੇ ਦਾ ਭੰਡਾਰ ਵਧ ਕੇ 77.793 ਬਿਲੀਅਨ ਡਾਲਰ ਤੱਕ ਚਲਾ ਗਿਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ

ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਰਾਹਤ, ਥੋਕ ਅਤੇ ਪ੍ਰਚੂਨ ਮਹਿੰਗਾਈ ’ਚ ਗਿਰਾਵਟ

ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਰਾਹਤ, ਥੋਕ ਅਤੇ ਪ੍ਰਚੂਨ ਮਹਿੰਗਾਈ ’ਚ ਗਿਰਾਵਟ

ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ

ਗਲੋਬਲ ਕਾਰੋਬਾਰ ਲਈ ਭਾਰਤ ਬਣਿਆ ਪਾਵਰਹਾਊਸ : ਫ੍ਰੀਲਾਂਸਰ ਸੀਈਓ ਮੈਟ ਬੈਰੀ

ਗਲੋਬਲ ਕਾਰੋਬਾਰ ਲਈ ਭਾਰਤ ਬਣਿਆ ਪਾਵਰਹਾਊਸ : ਫ੍ਰੀਲਾਂਸਰ ਸੀਈਓ ਮੈਟ ਬੈਰੀ

ਸੀ-ਫੂਡ ਦੇ 2000 ਕੰਟੇਨਰ US ਭੇਜਣ ਦੀ ਤਿਆਰੀ, ਟੈਰਿਫ ਤੋਂ ਰਾਹਤ ਮਿਲਦੇ ਹੀ ਸ਼ਿਪਮੈਂਟ ’ਚ ਆਈ ਤੇਜ਼ੀ

ਸੀ-ਫੂਡ ਦੇ 2000 ਕੰਟੇਨਰ US ਭੇਜਣ ਦੀ ਤਿਆਰੀ, ਟੈਰਿਫ ਤੋਂ ਰਾਹਤ ਮਿਲਦੇ ਹੀ ਸ਼ਿਪਮੈਂਟ ’ਚ ਆਈ ਤੇਜ਼ੀ

ਤੁਹਾਡਾ ਪੈਨ ਕਾਰਡ ਹੋ ਜਾਵੇਗਾ ਬੰਦ!, ਜੇਕਰ ਤੁਸੀਂ ਹੁਣ ਤੱਕ ਨਹੀਂ ਕੀਤਾ ਇਹ ਕੰਮ

ਤੁਹਾਡਾ ਪੈਨ ਕਾਰਡ ਹੋ ਜਾਵੇਗਾ ਬੰਦ!, ਜੇਕਰ ਤੁਸੀਂ ਹੁਣ ਤੱਕ ਨਹੀਂ ਕੀਤਾ ਇਹ ਕੰਮ

Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ

Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ

RBI ਖਰੀਦਣ ਜਾ ਰਿਹੈ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ

RBI ਖਰੀਦਣ ਜਾ ਰਿਹੈ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ

YouTube-WhatsApp 'ਤੇ ਮਿਲ ਰਹੇ ਮੋਟੇ ਰਿਟਰਨ ਤੇ ਗਾਰੰਟੀਸ਼ੁਦਾ ਤੋਹਫ਼ਿਆ ਤੋਂ ਰਹੋ ਸਾਵਧਾਨ

YouTube-WhatsApp 'ਤੇ ਮਿਲ ਰਹੇ ਮੋਟੇ ਰਿਟਰਨ ਤੇ ਗਾਰੰਟੀਸ਼ੁਦਾ ਤੋਹਫ਼ਿਆ ਤੋਂ ਰਹੋ ਸਾਵਧਾਨ

JLR ਇੰਡੀਆ ਨੇ ਵਿੱਤੀ ਸਾਲ 25 'ਚ ਵੇਚੀਆਂ ਹੁਣ ਤੱਕ ਸਭ ਤੋਂ ਵਧ 6,183 ਕਾਰਾਂ

JLR ਇੰਡੀਆ ਨੇ ਵਿੱਤੀ ਸਾਲ 25 'ਚ ਵੇਚੀਆਂ ਹੁਣ ਤੱਕ ਸਭ ਤੋਂ ਵਧ 6,183 ਕਾਰਾਂ