ਮੁੰਬਈ : ਕੱਲ੍ਹ ਦੀ ਭਾਰੀ ਵਿਕਰੀ ਤੋਂ ਬਾਅਦ ਮੰਗਲਵਾਰ (7 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਮਜ਼ਬੂਤੀ ਦਿਖਾਈ। ਮੰਗਲਵਾਰ ਚੰਗੀ ਖ਼ਬਰ ਲੈ ਕੇ ਆਇਆ ਅਤੇ ਅੱਜ ਬਜ਼ਾਰ ਵਿੱਚ ਰਿਕਵਰੀ ਦੇਖੀ ਗਈ ਅਤੇ ਬੈਂਚਮਾਰਕ ਸੂਚਕਾਂਕ ਲਾਭ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ। NBFC ਅਤੇ ਮੈਟਲ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ।
2 ਦਿਨਾਂ ਦੀ ਗਿਰਾਵਟ ਤੋਂ ਬਾਅਦ, ਨਿਫਟੀ 91 ਅੰਕ ਵਧ ਕੇ 23,707 ਦੇ ਨੇੜੇ ਬੰਦ ਹੋਇਆ। ਨਿਫਟੀ 50 ਦੇ 33 ਸਟਾਕ ਵਾਧੇ ਨਾਲ, 17 ਗਿਰਾਵਟ ਨਾਲ ਅਤੇ 1 ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ।
ਸੈਂਸੈਕਸ 234 ਅੰਕ ਵਧ ਕੇ 78,199 'ਤੇ ਅਤੇ ਨਿਫਟੀ ਬੈਂਕ 280 ਅੰਕ ਵਧ ਕੇ 50,202 'ਤੇ ਬੰਦ ਹੋਇਆ। ਸੈਂਸੈਕਸ 30 ਦੇ 18 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਮੈਟਲ, ਐੱਫ.ਐੱਮ.ਸੀ.ਜੀ., ਪੀ.ਐੱਸ.ਯੂ. ਬੈਂਕ ਵਰਗੇ ਸੂਚਕਾਂਕ 'ਚ ਤੇਜ਼ੀ ਰਹੀ। ਆਈਟੀ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ।
ਗਲੋਬਲ ਬਾਜ਼ਾਰਾਂ ਤੋਂ ਅਪਡੇਟਸ
ਅਮਰੀਕੀ ਬਾਜ਼ਾਰਾਂ 'ਚ ਮਿਲੀ-ਜੁਲੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਨੈਸਡੈਕ ਲਗਾਤਾਰ ਦੂਜੇ ਦਿਨ 250 ਅੰਕਾਂ ਦੀ ਛਾਲ ਮਾਰ ਕੇ ਮਜ਼ਬੂਤ ਰਿਹਾ, ਜਦੋਂ ਕਿ ਡਾਓ ਦਿਨ ਦੇ ਉੱਚੇ ਪੱਧਰ ਤੋਂ 400 ਅੰਕ ਗੁਆ ਕੇ 25 ਅੰਕ ਡਿੱਗ ਕੇ ਉਥਲ-ਪੁਥਲ ਦੇ ਵਿਚਕਾਰ ਬੰਦ ਹੋਇਆ। ਡਾਓ ਫਿਊਚਰਜ਼ ਸਵੇਰੇ ਫਲੈਟ ਸੀ। ਨਿੱਕੀ ਨੇ ਕਰੀਬ 700 ਅੰਕਾਂ ਦੀ ਛਾਲ ਮਾਰੀ ਸੀ। ਲਗਾਤਾਰ 5 ਦਿਨ ਚੜ੍ਹਨ ਤੋਂ ਬਾਅਦ ਕੱਚਾ ਤੇਲ ਮਾਮੂਲੀ ਨਰਮੀ ਨਾਲ 76 ਡਾਲਰ ਦੇ ਉੱਪਰ ਬਰਕਰਾਰ ਹੈ। ਸੋਨਾ 2650 ਡਾਲਰ ਤੋਂ ਹੇਠਾਂ ਸੁਸਤ ਹੈ ਜਦੋਂ ਕਿ ਚਾਂਦੀ ਇੱਕ ਫੀਸਦੀ ਵਧੀ ਹੈ। ਘਰੇਲੂ ਬਾਜ਼ਾਰ 'ਚ ਸੋਨਾ 100 ਰੁਪਏ ਡਿੱਗ ਕੇ 77,200 ਰੁਪਏ ਦੇ ਹੇਠਾਂ ਬੰਦ ਹੋਇਆ, ਜਦਕਿ ਚਾਂਦੀ 1300 ਰੁਪਏ ਦੀ ਛਲਾਂਗ ਲਗਾ ਕੇ 90,600 ਰੁਪਏ ਦੇ ਨੇੜੇ ਬੰਦ ਹੋਈ।