ਮੁੰਬਈ : ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 30 ਦਸੰਬਰ ਨੂੰ ਸੈਂਸੈਕਸ 300 ਅੰਕਾਂ ਦੇ ਵਾਧੇ ਨਾਲ 79,000 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 90 ਅੰਕ ਚੜ੍ਹ ਕੇ 23,900 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 19 ਵਧ ਰਹੇ ਹਨ ਅਤੇ 11 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 26 ਵਧ ਰਹੇ ਹਨ ਅਤੇ 24 ਡਿੱਗ ਰਹੇ ਹਨ। NSE ਸੈਕਟਰਲ ਇੰਡੈਕਸ 'ਚ ਬੈਂਕਿੰਗ ਸੈਕਟਰ ਸਭ ਤੋਂ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਅਡਾਨੀ ਇੰਟਰਪ੍ਰਾਈਜ਼ ਨਿਫਟੀ ਦਾ ਟਾਪ ਗੇਨਰ ਹੈ।
ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਅਡਾਨੀ ਸਟਾਕਸ 'ਚ ਤੇਜ਼ੀ ਦਰਜ ਕੀਤੀ ਗਈ। ਅਡਾਨੀ ਇੰਟਰਪ੍ਰਾਈਜ਼ ਢਾਈ ਫੀਸਦੀ ਚੜ੍ਹਿਆ ਸੀ। ਅਡਾਨੀ ਪੋਰਟਸ 'ਚ ਵੀ 0.73 ਫੀਸਦੀ ਦੀ ਤੇਜ਼ੀ ਰਹੀ।
ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.75 ਫੀਸਦੀ ਅਤੇ ਕੋਰੀਆ ਦਾ ਕੋਸਪੀ 0.42 ਫੀਸਦੀ ਤੱਕ ਡਿੱਗਿਆ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.089% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 27 ਦਸੰਬਰ ਨੂੰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 1,323.29 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,544.64 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
27 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.77 ਫੀਸਦੀ ਦੀ ਗਿਰਾਵਟ ਨਾਲ 42,992 'ਤੇ ਬੰਦ ਹੋਇਆ ਸੀ। S&P 500 ਇੰਡੈਕਸ 1.11% ਡਿੱਗ ਕੇ 5,970 ਅਤੇ Nasdaq 1.4% 'ਤੇ ਆ ਗਿਆ।
ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਦਸੰਬਰ ਨੂੰ ਸੈਂਸੈਕਸ 226 ਅੰਕਾਂ ਦੇ ਵਾਧੇ ਨਾਲ 78,699 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 63 ਅੰਕ ਵਧ ਕੇ 23,813 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 20 ਵਾਧਏ ਨਾਲ ਅਤੇ 10 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਨਿਫਟੀ ਦੇ 50 ਸ਼ੇਅਰਾਂ 'ਚੋਂ 30 ਵਧੇ ਅਤੇ 20 'ਚ ਗਿਰਾਵਟ ਰਹੀ। ਐਨਐਸਈ ਸੈਕਟਰਲ ਇੰਡੈਕਸ ਵਿੱਚ, ਫਾਰਮਾ ਸੈਕਟਰ ਸਭ ਤੋਂ ਵੱਧ 1.30% ਦੇ ਵਾਧੇ ਨਾਲ ਬੰਦ ਹੋਇਆ।