Monday, April 28, 2025
BREAKING
ਅੰਮ੍ਰਿਤਸਰ ਵਿਖੇ ਪਹਿਲਗਾਮ ਦੇ ਸ਼ਹੀਦਾਂ ਦੇ ਸਨਮਾਨ ਵਿੱਚ 'ਸ਼ਰਧਾੰਜਲੀ ਯਾਤਰਾ' ਆਯੋਜਿਤ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਚਕੂਲਾ ਵਿੱਚ ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੌਰਾਨ 56 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਇਕ-ਇਕ ਘਰ ਕੇ ਸੁਆਹ ਹੋ ਗਈਆਂ 400 ਝੌਂਪੜੀਆਂ, 2 ਲੋਕਾਂ ਦੀ ਹੋਈ ਦਰਦਨਾਕ ਮੌਤ 24 ਸੂਬਿਆਂ 'ਚ ਬਦਲੇਗਾ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ 'ਪਹਿਲਗਾਮ ਹਮਲੇ ਕਾਰਨ ਗੁੱਸੇ ਨਾਲ ਭਰਿਆ ਹਰ ਭਾਰਤੀ, ਅੱਤਵਾਦੀਆਂ ਨੂੰ ਦੇਵਾਂਗੇ ਅਜਿਹੀ ਸਜ਼ਾ ਕਿ...' : PM ਮੋਦੀ ਅੱਤਵਾਦ ਖਿਲਾਫ਼ ਐਕਸ਼ਨ ਜਾਰੀ! ਕਸ਼ਮੀਰ 'ਚ 3 ਹੋਰ ਅੱਤਵਾਦੀਆਂ ਦੇ ਘਰ ਢਾਹੇ 'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ NIA ਨੇ ਆਪਣੇ ਹੱਥਾਂ 'ਚ ਲਈ ਪਹਿਲਗਾਮ ਹਮਲੇ ਦੀ ਜਾਂਚ ਚੁਣ-ਚੁਣ ਕੇ ਹੋਵੇਗਾ ਅੱਤਵਾਦੀਆਂ ਦਾ ਸਫਾਇਆ, ਏਜੰਸੀਆਂ ਦੀ ਹਿੱਟ ਲਿਸਟ 'ਚ ਹਨ ਇਹ 14 ਨਾਂ ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

ਪੰਜਾਬ

ਜਥੇਦਾਰਾਂ ਅਤੇ ਭਾਜਪਾ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

13 ਅਪ੍ਰੈਲ, 2025 07:18 PM

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਅਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਜਥੇਦਾਰ ਸਾਹਿਬਾਨਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਤਖ਼ਤ ਸਾਹਿਬ 'ਤੇ ਕੇਂਦਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਕਬਜ਼ਾ ਵਾਪਸ ਲੈ ਕੇ ਕੌਮ ਨੂੰ ਦਿੱਤਾ ਹੈ।

 

ਖ਼ਾਲਸਾ ਸਾਜਨਾ ਦਿਵਸ ਮੌਕੇ ਤਲਵੰਡੀ ਸਾਬੋ 'ਚ ਸਿਆਸੀ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਅਸੀਂ ਕਿਸਾਨਾਂ ਦੇ ਹੱਕ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ NDA ਦਾ ਸਾਥ ਛੱਡਿਆ ਤਾਂ ਕੇਂਦਰ ਸਰਕਾਰ ਨੇ ਫ਼ੈਸਲਾ ਕਰ ਲਿਆ ਕਿ ਖ਼ਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ। ਕੌਮ ਅਤੇ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਇਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ। ਉਨ੍ਹਾਂ ਨੂੰ ਪਤਾ ਸੀ ਕਿ ਖ਼ਾਲਸਾ ਪੰਥ ਦੀ ਤਾਕਤ ਗੁਰੂਧਾਮਾਂ ਅਤੇ ਤਖ਼ਤ ਸਾਹਿਬ ਤੋਂ ਆਉਂਦੀ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਉੱਪਰ ਕਬਜ਼ਾ ਕਰਨ ਦਾ ਫ਼ੈਸਲਾ ਕਰ ਲਿਆ।

 

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੈਨੇਜਮੈਂਟ ਤੇ ਫ਼ਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੋ ਗਏ। ਸੁਖਬੀਰ ਬਾਦਲ ਨੇ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲੈ ਕੇ ਕਿਹਾ ਕਿ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਲੀਡਰ ਗੱਦਾਰੀ ਕਰ ਕੇ ਉਨ੍ਹਾਂ ਦੀ ਝੋਲੀ ਵਿਚ ਬੈਠ ਗਏ। ਇਸ ਮਗਰੋਂ ਹਰਿਆਣਾ ਦੀ ਵੱਖਰੀ ਕਮੇਟੀ ਬਣਾ ਦਿੱਤੀ ਤੇ ਉਨ੍ਹਾਂ ਦਾ ਅਖ਼ੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਉਨ੍ਹਾਂ ਨੇ 2 ਵਾਰ ਚੋਣਾਂ ਵਿਚ ਕੌਮ ਦੇ ਗੱਦਾਰਾਂ ਨੂੰ ਇਕੱਠੇ ਕਰ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੋਂ ਕੱਢੋ ਪਰ ਸਾਡੇ ਬਹਾਦਰ ਮੈਂਬਰਾਂ ਨੇ ਉਨ੍ਹਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ।

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਨੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦੂਜੇ ਜਥੇਦਾਰਾਂ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ। ਉਨ੍ਹਾਂ ਨੂੰ ਜਿਪਸੀਆਂ, ਗੰਨਮੈਨ ਤੇ ਤਾਕਤਾਂ ਦੇ ਕੇ ਆਪਣੀ ਹੀ ਕੌਮ ਦੇ ਖ਼ਿਲਾਫ਼ ਖੜ੍ਹੇ ਕਰ ਦਿੱਤਾ। ਸੁਖਬੀਰ ਨੇ ਕਿਹਾ ਕਿ ਮੈਨੂੰ ਬੜਾ ਦੁੱਖ ਲਗਦਾ ਹੈ ਜਦੋਂ ਮੈਂ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਹਾਂ। ਅਸੀਂ ਜਥੇਦਾਰਾਂ ਦਾ ਸਤਿਕਾਰ ਕਰਦੇ ਹਾਂ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਉਹ ਜਥੇਦਾਰ ਸਾਹਿਬ ਕੌਮ ਨੂੰ ਬਚਾਉਣ ਅਤੇ ਤਕੜਾ ਕਰਨ ਦੀ ਬਜਾਏ ਕੌਮ ਦੀ ਜਥੇਬੰਦੀ ਨੂੰ ਖ਼ਤਮ ਕਰਨ 'ਤੇ ਲੱਗ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਤਖ਼ਤ ਸਾਹਿਬ 'ਤੇ ਕੇਂਦਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ, ਪਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਇਹ ਕਬਜ਼ਾ ਵਾਪਸ ਲੈ ਕੇ ਕੌਮ ਨੂੰ ਦੇ ਦਿੱਤਾ। ਸੁਖਬੀਰ ਬਾਦਲ ਨੇ ਸਾਰੇ ਅਕਾਲੀਆਂ ਅਤੇ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।

 

Have something to say? Post your comment

ਅਤੇ ਪੰਜਾਬ ਖਬਰਾਂ

ਅੰਮ੍ਰਿਤਸਰ ਵਿਖੇ ਪਹਿਲਗਾਮ ਦੇ ਸ਼ਹੀਦਾਂ ਦੇ ਸਨਮਾਨ ਵਿੱਚ 'ਸ਼ਰਧਾੰਜਲੀ ਯਾਤਰਾ' ਆਯੋਜਿਤ

ਅੰਮ੍ਰਿਤਸਰ ਵਿਖੇ ਪਹਿਲਗਾਮ ਦੇ ਸ਼ਹੀਦਾਂ ਦੇ ਸਨਮਾਨ ਵਿੱਚ 'ਸ਼ਰਧਾੰਜਲੀ ਯਾਤਰਾ' ਆਯੋਜਿਤ

ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਟਰਾਲੇ ਦੇ ਉੱਡੇ ਪਰਖੱਚੇ

ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਟਰਾਲੇ ਦੇ ਉੱਡੇ ਪਰਖੱਚੇ

ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...

ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...

ਖੇਤਾਂ ’ਚ ਅੱਗ ਲੱਗਣ ਨਾਲ ਕਰੀਬ 40 ਏਕੜ ਕਣਕ ਸੜੀ

ਖੇਤਾਂ ’ਚ ਅੱਗ ਲੱਗਣ ਨਾਲ ਕਰੀਬ 40 ਏਕੜ ਕਣਕ ਸੜੀ

ਧਰਮ ਪਰਿਵਰਤਨ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

ਧਰਮ ਪਰਿਵਰਤਨ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

ਪੰਜਾਬ 'ਚ ਗੈਰ-ਕਾਨੂੰਨੀ ਹਥਿਆਰਾਂ ਦੇ ਜ਼ਖੀਰੇ ਨਾਲ ਮੁਲਜ਼ਮ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ

ਪੰਜਾਬ 'ਚ ਗੈਰ-ਕਾਨੂੰਨੀ ਹਥਿਆਰਾਂ ਦੇ ਜ਼ਖੀਰੇ ਨਾਲ ਮੁਲਜ਼ਮ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ

'ਪੰਜਾਬ 'ਚ ਪੂਰੀ ਤਰ੍ਹਾਂ ਸੁਰੱਖਿਅਤ ਹਨ ਕਸ਼ਮੀਰੀ ਵਿਦਿਆਰਥੀ', SSP ਨੇ ਮੁਲਾਕਾਤ ਕਰ ਕੇ ਦਿਵਾਇਆ ਭਰੋਸਾ

'ਪੰਜਾਬ 'ਚ ਪੂਰੀ ਤਰ੍ਹਾਂ ਸੁਰੱਖਿਅਤ ਹਨ ਕਸ਼ਮੀਰੀ ਵਿਦਿਆਰਥੀ', SSP ਨੇ ਮੁਲਾਕਾਤ ਕਰ ਕੇ ਦਿਵਾਇਆ ਭਰੋਸਾ

'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਡੈੱਡਲਾਈਨ ਤੈਅ, DGP ਨੇ ਅਧਿਕਾਰੀਆਂ ਨੂੰ 31 ਮਈ ਤੱਕ ਦਾ ਦਿੱਤਾ ਸਮਾਂ

'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਡੈੱਡਲਾਈਨ ਤੈਅ, DGP ਨੇ ਅਧਿਕਾਰੀਆਂ ਨੂੰ 31 ਮਈ ਤੱਕ ਦਾ ਦਿੱਤਾ ਸਮਾਂ

ਸਬ- ਰਜਿਸਟਰਾਰ ਦਫਤਰ ਖਰੜ ਵਿੱਚ ਰਜਿਸਟਰੀਆਂ ਮੌਕੇ ਐਨ.ਓ.ਸੀ. ਦੀ ਸ਼ਰਤ ਖਤਮ ਕਰਾਉਣ ਲਈ ਕੀਤਾ ਰੋਸ ਪ੍ਰਦਰਸ਼ਨ ।

ਸਬ- ਰਜਿਸਟਰਾਰ ਦਫਤਰ ਖਰੜ ਵਿੱਚ ਰਜਿਸਟਰੀਆਂ ਮੌਕੇ ਐਨ.ਓ.ਸੀ. ਦੀ ਸ਼ਰਤ ਖਤਮ ਕਰਾਉਣ ਲਈ ਕੀਤਾ ਰੋਸ ਪ੍ਰਦਰਸ਼ਨ ।

ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਬੂਥਗੜ੍ਹ ਦੀ ਸਿਹਤ ਟੀਮ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਬੂਥਗੜ੍ਹ ਦੀ ਸਿਹਤ ਟੀਮ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ