Friday, January 10, 2025
BREAKING
ਜਲਵਾਯੂ ਤਬਦੀਲੀ ਨਾਲ ਘਟ ਜਾਵੇਗਾ ਕਣਕ ਤੇ ਝੋਨੇ ਦਾ ਝਾੜ, ਲੱਖਾਂ ਲੋਕ ਹੋਣਗੇ ਪ੍ਰਭਾਵਿਤ ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ; ਅੱਤਵਾਦ ਵਿਰੁੱਧ ਲੜਾਈ ’ਚ ਭਾਰਤ-ਅਮਰੀਕਾ ਇਕਜੁੱਟ ਮੈਂ ਸਿਰਫ਼ ਨਵੀਂ ਦਿੱਲੀ ਸੀਟ ਤੋਂ ਹੀ ਚੋਣਾਂ ਲੜਾਂਗਾ: ਅਰਵਿੰਦ ਕੇਜਰੀਵਾਲ ਭੋਪਾਲ ਕੇਂਦਰੀ ਜੇਲ੍ਹ 'ਚੋਂ ਮਿਲਿਆ ਚੀਨ ਦਾ ਬਣਿਆ ਡਰੋਨ, ਜਾਂਚ ਜਾਰੀ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਦਾ ਵੱਡਾ ਬਿਆਨ, ਕਿਹਾ-'ਇੰਦਰਾ ਗਾਂਧੀ ਸੀ ਇੱਕ ਕਮਜ਼ੋਰ ਔਰਤ' ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਤਿੰਨ ਨਕਸਲੀ ਢੇਰ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਲਾਇਆ ਦਿੱਲੀ ਦੇ ਜਾਟ ਭਾਈਚਾਰੇ ਨਾਲ ਧੋਖਾ ਕਰਨ ਦਾ ਦੋਸ਼ ਭਾਰਤ ਦੀ ਕੁਦਰਤੀ ਗੈਸ ਪਾਈਪਲਾਈਨ ਦਾ 10,805 ਕਿਲੋਮੀਟਰ ਤੱਕ ਹੋਵੇਗਾ ਵਿਸਥਾਰ PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਸਿਹਤ

ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

23 ਦਸੰਬਰ, 2024 07:33 PM

ਅਕਸਰ ਹੋਣ ਵਾਲੇ ਸਿਰ ਦਰਦ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਬ੍ਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ। ਅੰਕੜਿਆਂ ਅਨੁਸਾਰ ਹਰ ਸਾਲ ਲਗਭਗ 2.5 ਲੱਖ ਲੋਕ ਬ੍ਰੇਨ ਟਿਊਮਰ ਕਾਰਨ ਮਰਦੇ ਹਨ। ਸਾਲ 2020 ਵਿੱਚ ਇਸ ਬਿਮਾਰੀ ਨੇ 2.46 ਲੱਖ ਲੋਕਾਂ ਦੀ ਜਾਨ ਲੈ ਲਈ ਸੀ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਟਿਊਮਰ ਇੰਨੀ ਹੌਲੀ-ਹੌਲੀ ਵਧਦਾ ਹੈ ਕਿ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਇਸ ਲਈ ਇਹ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਜੇਕਰ ਸਿਰ ਦਰਦ ਵਾਰ-ਵਾਰ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

 

ਕੀ ਹੈ ਬ੍ਰੇਨ ਟਿਊਮਰ?
ਬ੍ਰੇਨ ਟਿਊਮਰ 'ਚ ਦਿਮਾਗ ਦੇ ਆਲੇ-ਦੁਆਲੇ ਦੇ ਸੈੱਲ ਬੇਕਾਬੂ ਤਰੀਕੇ ਨਾਲ ਵਧਦੇ ਹਨ, ਜੋ ਕੈਂਸਰ ਬਣ ਜਾਂਦੇ ਹਨ। ਅਧਿਐਨ ਦੇ ਅਨੁਸਾਰ, ਦਿਮਾਗ ਵਿੱਚ 120 ਤੋਂ ਵੱਧ ਕਿਸਮ ਦੇ ਟਿਊਮਰ ਬਣ ਸਕਦੇ ਹਨ। ਜੇਕਰ ਪਰਿਵਾਰ ਵਿੱਚ ਕਿਸੇ ਨੂੰ ਬ੍ਰੇਨ ਟਿਊਮਰ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਪਲਾਸਟਿਕ ਅਤੇ ਰਸਾਇਣਕ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਾਤਾਵਰਣ ਦੀਆਂ ਸਥਿਤੀਆਂ ਦੇ ਨਾਲ-ਨਾਲ ਜੀਵਨਸ਼ੈਲੀ ਅਤੇ ਖੁਰਾਕ ਵਿਚ ਗੜਬੜੀ ਕਾਰਨ ਵੀ ਸਮੱਸਿਆਵਾਂ ਵਧ ਸਕਦੀਆਂ ਹਨ।


ਨਾ ਕਰੋ ਸਿਰ ਦਰਦ ਨੂੰ ਨਜ਼ਰਅੰਦਾਜ਼
ਡਾਕਟਰਾਂ ਦਾ ਕਹਿਣਾ ਹੈ ਕਿ ਬ੍ਰੇਨ ਟਿਊਮਰ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭ ਤੋਂ ਆਮ ਲੱਛਣ ਸਿਰ ਦਰਦ ਹੈ, ਜੋ ਸਵੇਰ ਵੇਲੇ ਵਧਦਾ ਹੈ ਜਾਂ ਅਕਸਰ ਹੀ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।

 

ਬ੍ਰੇਨ ਟਿਊਮਰ ਦੇ ਲੱਛਣ
1. ਸਿਰ ਵਿੱਚ ਅਕਸਰ ਦਰਦ ਜਾਂ ਦਬਾਅ ਰਹਿਣਾ, ਜੋ ਸਵੇਰੇ ਵੱਧ ਜਾਂਦਾ ਹੈ।
2. ਮਤਲੀ ਅਤੇ ਉਲਟੀਆਂ ਮਹਿਸੂਸ ਹੋਣਾ
3. ਅੱਖਾਂ ਦੀਆਂ ਸਮੱਸਿਆਵਾਂ, ਜਿਵੇਂ ਕਿ ਧੁੰਦਲੀ ਨਜ਼ਰ ਹੋਣਾ
4. ਹੱਥਾਂ ਜਾਂ ਪੈਰਾਂ ਵਿੱਚ ਸਨਸਨੀ
5. ਸਰੀਰਕ ਸੰਤੁਲਨ ਅਤੇ ਬੋਲਣ ਵਿੱਚ ਮੁਸ਼ਕਲ ਹੋਣਾ
6. ਸਮੇਂ ਦੇ ਨਾਲ ਯਾਦਦਾਸ਼ਤ ਦੀਆਂ ਸਮੱਸਿਆਵਾਂ
7. ਅਕਸਰ ਚੱਕਰ ਆਉਣਾ


ਕੀ ਹੈ ਬ੍ਰੇਨ ਟਿਊਮਰ ਕੈਂਸਰ ਹੈ?
ਸਿਹਤ ਮਾਹਿਰਾਂ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਬ੍ਰੇਨ ਟਿਊਮਰ ਦੇ ਸਾਰੇ ਕੇਸ ਕੈਂਸਰ ਹੀ ਹੋਣ। ਸਮੇਂ ਸਿਰ ਇਲਾਜ ਕਰਵਾ ਕੇ ਇਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੱਡੀ ਉਮਰ ਦੇ ਹੋ ਜਾਂ ਮੋਟੇ ਹੋ ਜਾਂ ਕਿਸੇ ਕੈਮੀਕਲ ਦੇ ਜ਼ਿਆਦਾ ਸੰਪਰਕ ਵਿੱਚ ਹੋ ਤਾਂ ਸੁਚੇਤ ਰਹਿਣ ਦੀ ਲੋੜ ਹੈ।

 

Have something to say? Post your comment

ਅਤੇ ਸਿਹਤ ਖਬਰਾਂ

ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ

ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ

ਸਿਹਤ ਦਾ ਖਜ਼ਾਨਾ ਹੈ ਹਰੀ ਇਲਾਇਚੀ, ਜਾਣੋ ਖਾਣ ਦੇ ਫਾਇਦੇ

ਸਿਹਤ ਦਾ ਖਜ਼ਾਨਾ ਹੈ ਹਰੀ ਇਲਾਇਚੀ, ਜਾਣੋ ਖਾਣ ਦੇ ਫਾਇਦੇ

Cholesterol ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਹੋ ਸਕਦੇ ਨੇ ਵੱਡੇ ਨੁਕਸਾਨ

Cholesterol ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਹੋ ਸਕਦੇ ਨੇ ਵੱਡੇ ਨੁਕਸਾਨ

ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਏਗੀ ਬਿਨਾਂ ਦੁੱਧ ਵਾਲੀ 'ਅਦਰਕ ਦੀ ਚਾਹ'

ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਏਗੀ ਬਿਨਾਂ ਦੁੱਧ ਵਾਲੀ 'ਅਦਰਕ ਦੀ ਚਾਹ'

ਗਰਮਾਹਟ ਲਈ ਕਰਦੇ ਹੋ ਅਦਰਕ ਦੀ ਜ਼ਿਆਦਾ ਵਰਤੋਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਗਰਮਾਹਟ ਲਈ ਕਰਦੇ ਹੋ ਅਦਰਕ ਦੀ ਜ਼ਿਆਦਾ ਵਰਤੋਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਜਵਾਨ ਲੋਕਾਂ ਦੇ ਦਿਲ 'ਤੇ ਭਾਰੀ ਪੈ ਰਹੀ ਹੈ 'ਸਰਦੀ', ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜਵਾਨ ਲੋਕਾਂ ਦੇ ਦਿਲ 'ਤੇ ਭਾਰੀ ਪੈ ਰਹੀ ਹੈ 'ਸਰਦੀ', ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਿਹਤ ਲਈ ਬੇਹੱਦ ਲਾਹੇਵੰਦ ਹੈ 'ਅਮਰੂਦ ਦਾ ਜੂਸ', ਪੀਣ ਨਾਲ ਹੋਣਗੇ ਅਨੇਕਾਂ ਲਾਭ

ਸਿਹਤ ਲਈ ਬੇਹੱਦ ਲਾਹੇਵੰਦ ਹੈ 'ਅਮਰੂਦ ਦਾ ਜੂਸ', ਪੀਣ ਨਾਲ ਹੋਣਗੇ ਅਨੇਕਾਂ ਲਾਭ

Diabetes ਦੇ ਮਰੀਜ਼ ਕਿਉਂ ਹੋ ਜਾਂਦੇ ਨੇ High blood pressure ਦੇ ਸ਼ਿਕਾਰ, ਪੜ੍ਹੋ ਪੂਰੀ ਖਬਰ

Diabetes ਦੇ ਮਰੀਜ਼ ਕਿਉਂ ਹੋ ਜਾਂਦੇ ਨੇ High blood pressure ਦੇ ਸ਼ਿਕਾਰ, ਪੜ੍ਹੋ ਪੂਰੀ ਖਬਰ

ਕੁਦਰਤੀ ਔਸ਼ਧੀ ਦਾ ਕੰਮ ਕਰਦੀ ਹੈ ਇਹ ਚੀਜ਼, ਸਰੀਰ ਨੂੰ ਮਿਲਣਗੇ ਲਾਹੇਵੰਦ ਲਾਭ, ਜਾਣ ਲਓ ਇਸ ਦੇ ਫਾਇਦੇ

ਕੁਦਰਤੀ ਔਸ਼ਧੀ ਦਾ ਕੰਮ ਕਰਦੀ ਹੈ ਇਹ ਚੀਜ਼, ਸਰੀਰ ਨੂੰ ਮਿਲਣਗੇ ਲਾਹੇਵੰਦ ਲਾਭ, ਜਾਣ ਲਓ ਇਸ ਦੇ ਫਾਇਦੇ

ਕੀ ਤੁਹਾਨੂੰ ਵੀ ਲੱਗਦੀ ਐ ਜ਼ਿਆਦਾ ਠੰਡ? ਪੇਸ਼ ਆ ਸਕਦੀਆਂ ਨੇ ਇਹ ਮੁਸ਼ਕਿਲਾਂ

ਕੀ ਤੁਹਾਨੂੰ ਵੀ ਲੱਗਦੀ ਐ ਜ਼ਿਆਦਾ ਠੰਡ? ਪੇਸ਼ ਆ ਸਕਦੀਆਂ ਨੇ ਇਹ ਮੁਸ਼ਕਿਲਾਂ