ਸਾਡੀ ਰਸੋਈ ’ਚ ਵਰਤਿਆ ਜਾਣ ਵਾਲਾ ਇਕ ਆਮ ਜਿਹਾ ਮਸਾਲਾ ਦਾਲਚੀਨੀ ਸਿਰਫ਼ ਖਾਣੇ ਨੂੰ ਸੁਗੰਧਤ ਬਣਾਉਣ ਲਈ ਨਹੀਂ, ਸਗੋਂ ਸਿਹਤ ਦੇ ਅਣਗਿਣਤ ਰਾਜ ਵੀ ਆਪਣੇ ’ਚ ਸਮੇਟਿਆ ਹੋਇਆ ਹੈ। ਇਹ ਛੋਟੀ ਜਿਹੀ ਲੱਕੜ ਦੀ ਕਟੀ ਹੋਈ ਸਟਿੱਕ ਅਸਲ ’ਚ ਇਕ ਕੁਦਰਤੀ ਔਸ਼ਧੀ ਹੈ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ, ਭਾਰ ਘਟਾਉਣ ਅਤੇ ਦਿਲ ਨੂੰ ਤੰਦਰੁਸਤ ਰੱਖਣ ’ਚ ਅਹਿਮ ਭੂਮਿਕਾ ਨਿਭਾਂਦੀ ਹੈ। ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਮਸਾਲਾ ਆਓ ਜਾਣੀਏ ਦਾਲਚੀਨੀ ਦੇ ਖਾਣ ਦੇ ਅਸਲੀ ਚਮਤਕਾਰੀ ਫਾਇਦੇ।
ਦਾਲਚੀਨੀ ਖਾਣ ਦੇ ਫਾਇਦੇ :-
ਮੈਟਾਬੋਲਿਜ਼ਮ ਤੇ ਭਾਰ ਘਟਾਉਣਾ
- ਦਾਲਚੀਨੀ ਸਰੀਰ ਦੀ ਚਰਬੀ ਸਾੜਨ ਦੀ ਗਤੀਵਿਧੀ ਵਧਾ ਕੇ ਭਾਰ ਘਟਾਉਣ ’ਚ ਮਦਦ ਕਰਦੀ ਹੈ।
ਸ਼ੂਗਰ ਕੰਟ੍ਰੋਲ ਕਰਦੀ ਹੈ
- ਡਾਇਬਟੀਜ਼ ਵਾਲੇ ਲੋਕਾਂ ਲਈ ਇਹ ਨੈਚਰਲ ਇਲਾਜ ਵਰਗੀ ਹੈ। ਇਹ ਖੂਨ ’ਚ ਗਲੂਕੋਜ਼ ਦੀ ਮਾਤਰਾ ਨੂੰ ਕਾਬੂ ਕਰਦੀ ਹੈ।
ਦਿਲ ਨੂੰ ਤੰਦਰੁਸਤ ਰੱਖੇ
- ਦਾਲਚੀਨੀ ਕੋਲੈਸਟ੍ਰੋਲ ਅਤੇ ਬੀ.ਪੀ. ਨੂੰ ਕੰਟ੍ਰੋਲ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।
ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ
- ਇਹ ਕੁਦਰਤੀ ਔਸ਼ਧੀ ਵਾਂਗ ਕੰਮ ਕਰਦੀ ਹੈ ਜੋ ਸਰੀਰ ਨੂੰ ਵਾਇਰਸ, ਬੈਕਟੀਰੀਆ ਅਤੇ ਫੰਗਸ ਤੋਂ ਬਚਾਉਂਦੀ ਹੈ।
ਯਾਦ ਸ਼ਕਤੀ ਵਧਾਉਂਦੀ ਹੈ
- ਦਾਲਚੀਨੀ ਦਿਮਾਗ ਦੀ ਯਾਦ ਸ਼ਕਤੀ ਤੇ alertness ਨੂੰ ਵਧਾਉਂਦੀ ਹੈ।
ਸੋਜ ਘਟਾਉਂਦੀ ਹੈ
- ਆਰਥਰਾਇਟਿਸ ਜਾਂ ਸਰੀਰ ਦੀ ਅੰਦਰੂਨੀ ਸੂਜਨ ਵਾਲਿਆਂ ਲਈ ਇਹ ਕਾਫ਼ੀ ਲਾਭਕਾਰੀ ਹੈ।
ਸਕਿਨ ਤੇ ਵਾਲਾਂ ਲਈ ਫਾਇਦੇਮੰਦ
- ਦਾਲਚੀਨੀ ਨੂੰ ਸ਼ਹਿਦ ਨਾਲ ਮਿਲਾ ਕੇ ਲਗਾਉਣ ਨਾਲ ਮੁਹਾਸੇ ਠੀਕ ਹੋ ਸਕਦੇ ਹਨ।