Monday, April 28, 2025
BREAKING
ਆਈਆਈਟੀ ਰੋਪੜ ਨੇ ਜੀਬੀਪੀਆਈਈਟੀ ਯੂਨੀਵਰਸਿਟੀ, ਉੱਤਰਾਖੰਡ ਦੇ ਨਾਲ ਮਿਲ ਕੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ 5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ... ਵੱਡੀ ਖ਼ਬਰ : ਪੰਜਾਬ 'ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲੱਗੀ ਪਾਬੰਦੀ ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ ਸਰਹਿੰਦ ਦੀ ਅਨਾਜ ਮੰਡੀ ਪਹੁੰਚੇ ਕਟਾਰੂਚੱਕ, ਪ੍ਰਬੰਧਾਂ ਦਾ ਲਿਆ ਜਾਇਜ਼ਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਮੀਟਿੰਗ ਦਾ ਸੱਦਾ ਪੰਜਾਬ ਦੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ! ਉਠੀ ਵੱਡੀ ਮੰਗ ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਦੁਨੀਆਂ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

28 ਅਪ੍ਰੈਲ, 2025 05:42 PM

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਅੱਤਵਾਦੀਆਂ ਦੇ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ 'ਤੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀ ਹਨ, ਜਿਸ ਕਾਰਨ ਪਾਕਿਸਤਾਨ ਡਰਿਆ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਪੀਓਕੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੰਡ ਤੋਂ ਬਾਅਦ ਜ਼ੀਰੋ ਲਾਈਨ 'ਤੇ ਭਾਰਤ ਦਾ ਪਹਿਲਾ ਪਿੰਡ 'ਸਰਈਆ' ਹੈ, ਜਿੱਥੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਧਰਤੀ ਸਿਰਫ਼ ਕੁਝ ਕਦਮ ਦੂਰ ਹੈ। 

 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਕੋਟਲੀ ਪਿੰਡ ਹੈ। ਇਹ ਇਲਾਕਾ ਐੱਲਓਸੀ ਤੋਂ ਸਿਰਫ਼ 5 ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਕੋਟਲੀ ਪਿੰਡ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਇੱਥੇ ਸਿਰਫ਼ ਪਾਕਿਸਤਾਨੀ ਫੌਜ ਦੇ ਜਵਾਨ ਹਥਿਆਰਾਂ ਨਾਲ ਸਿਵਲੀਅਨ ਕੱਪੜਿਆਂ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ।  ਪਾਕਿ ਵੱਲੋਂ ਜ਼ੀਰੋ ਲਾਈਨ ਦੀ ਵਾੜ ਦੇ ਬਹੁਤ ਨੇੜੇ ਚੌਕਸੀ ਵਧਦੀ ਜਾ ਰਹੀ ਹੈ। ਇਹ ਵੀ ਜਾਣਕਾਰੀ ਹੈ ਕਿ ਨੇੜੇ ਦੇ ਇਲਾਕਿਆਂ 'ਚ ਭਾਰਤੀ ਨੈੱਟਵਰਕ ਗਾਇਬ ਹੋ ਗਏ ਤੇ ਪਾਕਿਸਤਾਨ ਦੇ ਮੋਬਾਈਲ ਨੈੱਟਵਰਕ ਤੇ ਐਫਐਮ ਰੇਡੀਓ ਦੇ ਸਿਗਨਲ ਆਉਣੇ ਸ਼ੁਰੂ ਹੋ ਗਏ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅੱਜ ਗ੍ਰਹਿ ਮੰਤਰਾਲਾ ਦੀ ਸਿਫ਼ਾਰਿਸ਼ 'ਤੇ 16 ਪਾਕਿਸਤਾਨੀ ਯੂ-ਟਿਊਬ ਚੈਨਲਾਂ 'ਤੇ ਬੈਨ ਲਗਾ ਦਿੱਤਾ ਗਿਆ ਹੈ। ਇਨ੍ਹਾਂ 'ਚ ਡੌਨ ਨਿਊਜ਼, ਸਮਾ ਟੀਵੀ, ਜਿਓ ਨਿਊਜ਼ ਆਦਿ ਵਰਗੇ ਵੱਡੇ ਚੈਨਲ ਸ਼ਾਮਲ ਹਨ। ਸਰਕਾਰੀ ਸੂਤਰਾਂ ਅਨੁਸਾਰ, ਇਹ ਪਾਕਿਸਤਾਨੀ ਯੂ-ਟਿਊਬ ਚੈਨਲ 'ਤੇ ਭਾਰਤ, ਭਾਰਤੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਖ਼ਿਲਾਫ਼ ਭੜਕਾਊ, ਫਿਰਕੂ, ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਸੂਚਨਾ ਪ੍ਰਸਾਰਿਤ ਕਰਨ ਕਾਰਨ ਬਲਾਕ ਕੀਤੇ ਗਏ ਹਨ। ਉੱਥੇ ਹੀ ਸਰਕਾਰ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੂੰ ਇਕ ਰਸਮੀ ਪੱਤਰ ਲਿਖਿਆ ਹੈ ਜਿਸ 'ਚ ਪਹਿਲਗਾਮ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਅਤੇ ਅੱਤਵਾਦੀਆਂ ਨੂੰ 'ਕੱਟੜਪੰਥੀ' ਕਹਿਣ 'ਤੇ ਭਾਰਤ ਦੀਆਂ ਸਖ਼ਤ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਦਾ ਬਾਹਰੀ ਪ੍ਰਚਾਰ ਵਿਭਾਗ ਬੀਬੀਸੀ ਦੀ ਰਿਪੋਰਟਿੰਗ ਦੀ ਨਿਗਰਾਨੀ ਕਰੇਗਾ।

Have something to say? Post your comment

ਅਤੇ ਦੁਨੀਆਂ ਖਬਰਾਂ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਚੀਨ ਨੇ ਪਹਿਲਗਾਮ ਹਮਲੇ ਦੀ

ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਯੁੱਧ ਨਹੀਂ ਹੋਵੇਗਾ'

'ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਯੁੱਧ ਨਹੀਂ ਹੋਵੇਗਾ'

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 34 ਫਲਸਤੀਨੀ

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 34 ਫਲਸਤੀਨੀ

ਪਹਿਲਗਾਮ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੋੜਨ ਦੀ ਭਾਰਤ ਦੀ 'ਕੋਸ਼ਿਸ਼' ਵਿਰੁੱਧ ਸੈਨੇਟ 'ਚ ਮਤਾ ਪਾਸ

ਪਹਿਲਗਾਮ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੋੜਨ ਦੀ ਭਾਰਤ ਦੀ 'ਕੋਸ਼ਿਸ਼' ਵਿਰੁੱਧ ਸੈਨੇਟ 'ਚ ਮਤਾ ਪਾਸ

ਕੈਨੇਡਾ ਚੋਣਾਂ : ਖ਼ਤਰੇ 'ਚ ਜਗਮੀਤ ਸਿੰਘ ਦੀ ਸੀਟ

ਕੈਨੇਡਾ ਚੋਣਾਂ : ਖ਼ਤਰੇ 'ਚ ਜਗਮੀਤ ਸਿੰਘ ਦੀ ਸੀਟ