Monday, April 28, 2025
BREAKING
ਆਈਆਈਟੀ ਰੋਪੜ ਨੇ ਜੀਬੀਪੀਆਈਈਟੀ ਯੂਨੀਵਰਸਿਟੀ, ਉੱਤਰਾਖੰਡ ਦੇ ਨਾਲ ਮਿਲ ਕੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ 5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ... ਵੱਡੀ ਖ਼ਬਰ : ਪੰਜਾਬ 'ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲੱਗੀ ਪਾਬੰਦੀ ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ ਸਰਹਿੰਦ ਦੀ ਅਨਾਜ ਮੰਡੀ ਪਹੁੰਚੇ ਕਟਾਰੂਚੱਕ, ਪ੍ਰਬੰਧਾਂ ਦਾ ਲਿਆ ਜਾਇਜ਼ਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਮੀਟਿੰਗ ਦਾ ਸੱਦਾ ਪੰਜਾਬ ਦੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ! ਉਠੀ ਵੱਡੀ ਮੰਗ ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਦੁਨੀਆਂ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

28 ਅਪ੍ਰੈਲ, 2025 05:45 PM

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਸ਼ਾਂਤੀ ਕਮੇਟੀ ਦੇ ਦਫ਼ਤਰ ਵਿੱਚ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਨੌਂ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੁੱਖ ਦਫ਼ਤਰ ਵਾਨਾ ਵਿੱਚ ਇੱਕ ਸਥਾਨਕ ਸ਼ਾਂਤੀ ਕਮੇਟੀ ਦੇ ਦਫ਼ਤਰ ਵਿੱਚ ਬੰਬ ਧਮਾਕਾ ਹੋਇਆ।

ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਧਮਾਕੇ ਤੋਂ ਬਾਅਦ 16 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਸੱਤ ਨੇ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਹੁਣ ਤੱਕ, ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਦੱਸਿਆ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨਾਲ ਸ਼ਾਂਤੀ ਕਮੇਟੀ ਦੇ ਦਫ਼ਤਰ ਦੀ ਇਮਾਰਤ ਤਬਾਹ ਹੋ ਗਈ, ਜਿਸ ਨਾਲ ਕਈ ਲੋਕ ਮਲਬੇ ਹੇਠ ਦੱਬ ਗਏ।
ਸੂਚਨਾ ਮਿਲਣ 'ਤੇ ਬਚਾਅ ਟੀਮਾਂ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਮਲਬੇ ਵਿੱਚੋਂ ਜ਼ਖਮੀਆਂ ਨੂੰ ਕੱਢਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ।

ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ, ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਤੱਕ ਧਮਾਕੇ ਦੇ ਪਿੱਛੇ ਦੇ ਉਦੇਸ਼ਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਧਮਾਕੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੰਬਰ 2022 ਵਿੱਚ ਗੈਰ-ਕਾਨੂੰਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਜੰਗਬੰਦੀ ਸਮਝੌਤੇ ਦੇ ਟੁੱਟਣ ਤੋਂ ਬਾਅਦ, ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਖਾਸ ਕਰਕੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਂਤਾਂ 'ਚ।

Have something to say? Post your comment

ਅਤੇ ਦੁਨੀਆਂ ਖਬਰਾਂ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਚੀਨ ਨੇ ਪਹਿਲਗਾਮ ਹਮਲੇ ਦੀ

ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਯੁੱਧ ਨਹੀਂ ਹੋਵੇਗਾ'

'ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਯੁੱਧ ਨਹੀਂ ਹੋਵੇਗਾ'

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 34 ਫਲਸਤੀਨੀ

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 34 ਫਲਸਤੀਨੀ

ਪਹਿਲਗਾਮ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੋੜਨ ਦੀ ਭਾਰਤ ਦੀ 'ਕੋਸ਼ਿਸ਼' ਵਿਰੁੱਧ ਸੈਨੇਟ 'ਚ ਮਤਾ ਪਾਸ

ਪਹਿਲਗਾਮ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਨਾਲ ਜੋੜਨ ਦੀ ਭਾਰਤ ਦੀ 'ਕੋਸ਼ਿਸ਼' ਵਿਰੁੱਧ ਸੈਨੇਟ 'ਚ ਮਤਾ ਪਾਸ

ਕੈਨੇਡਾ ਚੋਣਾਂ : ਖ਼ਤਰੇ 'ਚ ਜਗਮੀਤ ਸਿੰਘ ਦੀ ਸੀਟ

ਕੈਨੇਡਾ ਚੋਣਾਂ : ਖ਼ਤਰੇ 'ਚ ਜਗਮੀਤ ਸਿੰਘ ਦੀ ਸੀਟ