Saturday, April 19, 2025
BREAKING
PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ ਪੰਜਾਬ 'ਚ ਪੈ ਗਏ ਗੜ੍ਹੇ ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ ! ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ! 172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ ਬਾਜਵਾ ਦੱਸਣ ਕਿਹੜੀਆਂ ਏਜੰਸੀਆਂ ਨੇ ਪੰਜਾਬ ’ਚ 32 ਬੰਬਾਂ ਦੀ ਗੱਲ ਕਹੀ : ਮੰਤਰੀ ਸੌਂਦ ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਦੁਨੀਆਂ

USA: ਗ੍ਰਿਫਤਾਰ Immigrants ਨੂੰ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਤਾਂ ਜੋ ਉਹ Lawyers ਦੀ ਮੱਦਦ ਨਾ ਲੈ ਸਕਣ, ਦਾਇਰ ਪਟੀਸ਼ਨ ਵਿੱਚ ਖੁਲਾਸਾ

12 ਅਪ੍ਰੈਲ, 2025 06:58 PM

ਸੈਕਰਾਮੈਂਟੋ, ਕੈਲੀਫੋਰਨੀਆ: ਵਕੀਲਾਂ ਦੁਆਰਾ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ Immigration ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਘਰਾਂ ਤੋਂ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਕਾਨੂੰਨੀ ਮਦਦ ਨਾ ਲੈ ਸਕਣ। ਪਟੀਸ਼ਨ ਅਨੁਸਾਰ ਜਾਰਜਟਾਊਨ ਯੁਨੀਵਰਸਿਟੀ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਸੰਘੀ ਅਧਿਕਾਰੀਆਂ ਦੁਆਰਾ ਅਰਲਿੰਗਟਨ, ਵਰਜੀਨੀਆ ਵਿਚ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ 1000 ਮੀਲ ਦੂਰ ਇਕ ਦਿਹਾਤੀ ਜੇਲ ਵਿਚ ਲਿਜਾਇਆ ਗਿਆ। ਵਕੀਲਾਂ ਦੁਆਰਾ ਦਾਇਰ ਸੋਧੀ ਅਪੀਲ ਵਿਚ ਕਿਹਾ ਗਿਆ ਹੈ ਕਿ ਖਾਨ ਸੂਰੀ ਕੋਲ ਬਕਾਇਦਾ ਵੀਜਾ ਹੈ ਤੇ ਉਹ ਪ੍ਰੋਫੈਸਰ ਵਜੋਂ ਕੰਮ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਿਹਾ ਹੈ।

ਉਸ ਨੂੰ ਹੱਥ ਕੜੀਆਂ ਲਾ ਕੇ ਚਾਂਟਿਲੀ, ਵਰਜੀਨੀਆ ਲਿਜਾਇਆ ਗਿਆ ਜਿਥੇ ਉਸ ਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਤੇ ਹੋਰ ਕਾਗਜ਼ੀ ਕਾਰਵਾਈ ਕੀਤੀ ਗਈ। ਅੱਧੀ ਰਾਤ ਨੂੰ ਉਸ ਨੂੰ ਫਾਰਮਵਿਲੇ , ਵਰਜੀਨੀਆ ਵਿਚ ਇਕ ਬੰਦੀ ਕੇਂਦਰ ਵਿਚ ਲਿਜਾਇਆ ਗਿਆ ਜਿਥੋਂ ਉਸ ਨੂੰ ਆਈ ਸੀ ਈ ਦੇ ਰਿਚਮਾਂਡ ਦਫਤਰ ਵਿਚ ਭੇਜ ਦਿੱਤਾ ਗਿਆ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਸੂਰੀ ਨੂੰ ਅਲੈਗਜੈਂਡਰੀਆ, ਲੋਇਸਿਆਨਾ ਵਿਖੇ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੇ ਉਸ ਨੂੰ ਕਿਹਾ ਗਿਆ ਅਗਲੇ ਦਿਨ ਉਸ ਨੂੰ ਨਿਊ ਯਾਰਕ ਭੇਜ ਦਿੱਤਾ ਜਾਵੇਗਾ ਪਰੰਤੂ ਇਸ ਦੀ ਬਜਾਏ ਬੇੜੀਆਂ ਵਿਚ ਜਕੜੇ ਸੂਰੀ ਨੂੰ ਅਲਵਰਾਡੋ, ਟੈਕਸਾਸ ਵਿਚ ਪਰੇਰੀਲੈਂਡ ਡਿਟੈਨਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ।

ਜਿਥੇ ਉਸ ਨੂੰ ਬਹੁਤ ਹੀ ਭੈੜੇ ਹਾਲਾਤ ਵਿਚ ਰਖਿਆ ਗਿਆ ਹੈ। ਹੋਰ ਗ੍ਰਿਫਤਾਰ ਪ੍ਰਵਾਸੀਆਂ ਨਾਲ ਵੀ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਟਫਟਸ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਰੂਮੇਸਾ ਉਜ਼ਤੁਰਕ ਤੇ ਸਾਬਕਾ ਕੋਲੰਬੀਆ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਵੀ ਸ਼ਾਮਿਲ ਹੈ। ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਇਹ ਸਾਰੇ ਦਾਅਪੇਚ ਇਸ ਲਈ ਵਰਤ ਰਿਹਾ ਹੈ ਤਾਂ ਜੋ ਗ੍ਰਿਫਤਾਰ ਪ੍ਰਵਾਸੀਆਂ ਨੂੰ ਵਕੀਲਾਂ, ਪਰਿਵਾਰਾਂ ਤੇ ਹੋਰ ਮੱਦਦਗਾਰ ਪ੍ਰਣਾਲੀ ਤੋਂ ਦੂਰ ਰੱਖਿਆ ਜਾ ਸਕੇ।

 

Have something to say? Post your comment