Monday, April 21, 2025
BREAKING
CIA ਸਟਾਫ਼ ਦੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖੀਰੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ... PBKS vs RCB : ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਆਸਟ੍ਰੇਲੀਆ : 45 ਭਾਰਤੀ ਉਮੀਦਵਾਰ ਚੋਣ ਮੈਦਾਨ 'ਚ, ਸੱਤਾਧਾਰੀ ਲੇਬਰ ਪਾਰਟੀ ਨੂੰ ਬੜਤ ਦੀ ਸੰਭਾਵਨਾ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਹਨੇਰੀ-ਤੂਫ਼ਾਨ ਨੇ ਮਚਾਈ ਤਬਾਹੀ! ਸ਼ੈਲਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 50ਵੇਂ ਦਿਨ 131 ਨਸ਼ਾ ਸਮੱਗਲਰ ਗ੍ਰਿਫ਼ਤਾਰ ਪੁਰਾਣੇ ਮਤਭੇਦ ਭੁਲਾ ਕੇ ਹੱਥ ਮਿਲਾਉਣਗੇ ਊਧਵ ਤੇ ਰਾਜ ਠਾਕਰੇ! ਏਅਰ ਹੋਸਟੈੱਸ ਜਬਰ-ਜ਼ਿਨਾਹ ਕੇਸ 'ਚ ਵੱਡਾ ਖ਼ੁਲਾਸਾ, ਵਾਰਦਾਤ ਤੋਂ ਪਹਿਲਾਂ ਦੋਸ਼ੀ ਨੇ ਵੇਖੀ ਸੀ ਅਸ਼ਲੀਲ ਵੀਡੀਓ ਭਾਰਤ ਦਾ ਇਲੈਕਟ੍ਰਾਨਿਕਸ ਉਤਪਾਦਨ 11 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ : ਵੈਸ਼ਨਵ

ਬਾਜ਼ਾਰ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

17 ਅਪ੍ਰੈਲ, 2025 06:04 PM

ਮੁੰਬਈ : ਅੱਜ 17 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ ਵਿੱਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਨੇ ਅੱਜ ਕਮਜ਼ੋਰ ਸ਼ੁਰੂਆਤ ਕਰਨ ਤੋਂ ਬਾਅਦ ਵਾਧਾ ਦਿਖਾਇਆ। ਅੱਜ ਸੈਂਸੈਕਸ 1508.91 ਅੰਕ ਭਾਵ 1.96% ਦੇ ਵਾਧੇ ਨਾਲ 78,553.20 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 28 ਸਟਾਕ ਵਾਧੇ ਨਾਲ ਅਤੇ 2 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਵਿੱਤੀ ਸ਼ੇਅਰਾਂ ਵਿੱਚ ਭਾਰੀ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਆਈ। ਇਸ ਵਾਧੇ ਦੇ ਨਾਲ, BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਵਧ ਕੇ 418.98 ਲੱਖ ਕਰੋੜ ਰੁਪਏ ਹੋ ਗਿਆ।

 

ਦੂਜੇ ਪਾਸੇ ਨਿਫਟੀ ਵਿਚ 414.45 ਅੰਕ ਭਾਵ 1.77% ਦੇ ਵਾਧੇ ਨਾਲ 23,851.65 ਦੇ ਪੱਧਰ 'ਤੇ ਬੰਦ ਹੋਇਆ ਹੈ। 50 ਨਿਫਟੀ ਸਟਾਕਾਂ ਵਿੱਚੋਂ, 36 ਗਿਰਾਵਟ ਵਿੱਚ ਹਨ। NSE ਦੇ ਸੈਕਟਰਲ ਸੂਚਕਾਂਕਾਂ ਵਿੱਚੋਂ, IT ਸਭ ਤੋਂ ਵੱਧ 2.13% ਡਿੱਗਿਆ ਹੈ। ਇਸ ਤੋਂ ਇਲਾਵਾ, ਆਟੋ, ਮੈਟਲ ਅਤੇ ਐਫਐਮਸੀਜੀ 1% ਤੱਕ ਡਿੱਗ ਗਏ ਹਨ। 16 ਅਪ੍ਰੈਲ ਨੂੰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 3,936.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦੋਂ ਕਿ ਭਾਰਤੀ ਘਰੇਲੂ ਨਿਵੇਸ਼ਕਾਂ (DIIs) ਨੇ 2,512.77 ਕਰੋੜ ਰੁਪਏ ਦੇ ਸ਼ੇਅਰ ਵੇਚੇ।

 

ਗਲੋਬਲ ਬਾਜ਼ਾਰਾਂ ਦਾ ਹਾਲ
ਅਮਰੀਕਾ ਦਾ ਡਾਓ ਜੋਨਸ 699 ਅੰਕ (1.73%), ਨੈਸਡੈਕ ਕੰਪੋਜ਼ਿਟ 516 ਅੰਕ (3.07%) ਅਤੇ ਐਸ ਐਂਡ ਪੀ 500 ਇੰਡੈਕਸ 121 ਅੰਕ (2.24%) ਡਿੱਗ ਕੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 291 ਅੰਕ (0.86%) ਵਧ ਕੇ 34,212 'ਤੇ ਪਹੁੰਚ ਗਿਆ। ਕੋਰੀਆ ਦਾ ਕੋਸਪੀ 15 ਅੰਕ (0.63%) ਵਧ ਕੇ 2,463 'ਤੇ ਕਾਰੋਬਾਰ ਕਰਦਾ ਰਿਹਾ।
ਚੀਨ ਦਾ ਸ਼ੰਘਾਈ ਕੰਪੋਜ਼ਿਟ 0.21% ਵਧ ਕੇ 3,283 'ਤੇ ਕਾਰੋਬਾਰ ਕਰਦਾ ਰਿਹਾ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 1.48% ਵਧ ਕੇ 21,369 'ਤੇ ਕਾਰੋਬਾਰ ਕਰ ਰਿਹਾ ਹੈ।

 

ਅਮਰੀਕਾ ਨੇ ਚੀਨ 'ਤੇ 245% ਟੈਰਿਫ ਲਗਾਇਆ
ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਯੁੱਧ ਤੇਜ਼ ਹੁੰਦਾ ਜਾ ਰਿਹਾ ਹੈ। 16 ਅਪ੍ਰੈਲ ਨੂੰ, ਅਮਰੀਕਾ ਨੇ ਚੀਨ 'ਤੇ 100% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ, ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੀਨੀ ਸਮਾਨ 'ਤੇ ਕੁੱਲ ਟੈਰਿਫ 245% ਹੋ ਗਿਆ ਹੈ। ਚੀਨ ਨੇ 11 ਅਪ੍ਰੈਲ ਨੂੰ ਅਮਰੀਕੀ ਸਾਮਾਨ 'ਤੇ 125% ਟੈਰਿਫ ਲਗਾਇਆ ਸੀ, ਜਿਸ ਦੇ ਜਵਾਬ ਵਿੱਚ ਟਰੰਪ ਨੇ ਨਵਾਂ ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੁਣ ਉਹ ਅਮਰੀਕਾ ਵੱਲੋਂ ਲਗਾਏ ਗਏ ਕਿਸੇ ਵੀ ਵਾਧੂ ਟੈਰਿਫ ਦਾ ਜਵਾਬ ਨਹੀਂ ਦੇਵੇਗਾ।

 

ਕੱਲ੍ਹ ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ
ਬੀਤੇ ਦਿਨ ਬੁੱਧਵਾਰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਵਾਧਾ ਦੇਖਣ ਨੂੰ ਮਿਲਿਆ। ਸੈਂਸੈਕਸ 309 ਅੰਕਾਂ ਦੇ ਵਾਧੇ ਨਾਲ 77,044 'ਤੇ ਬੰਦ ਹੋਇਆ। ਸੈਂਸੈਕਸ ਦੇ 30 ਵਿੱਚੋਂ 18 ਸ਼ੇਅਰਾਂ ਵਿੱਚ ਤੇਜ਼ੀ ਰਹੀ।
ਨਿਫਟੀ ਵੀ 109 ਅੰਕਾਂ ਦੇ ਵਾਧੇ ਨਾਲ 23,437 'ਤੇ ਬੰਦ ਹੋਇਆ। ਨਿਫਟੀ ਦੇ 50 ਵਿੱਚੋਂ 33 ਸਟਾਕਾਂ ਵਿੱਚ ਵਾਧਾ ਹੋਇਆ। ਐਨਐਸਈ ਦੇ ਸੈਕਟਰਲ ਸੂਚਕਾਂਕਾਂ ਵਿੱਚੋਂ, ਜਨਤਕ ਖੇਤਰ ਦੇ ਬੈਂਕਾਂ ਦਾ ਸੂਚਕਾਂਕ 2.37%, ਮੀਡੀਆ 1.88%, ਨਿੱਜੀ ਬੈਂਕਾਂ 1.74%, ਤੇਲ ਅਤੇ ਗੈਸ 1.33% ਅਤੇ ਵਿੱਤੀ ਸੇਵਾਵਾਂ 0.91% ਵਧ ਕੇ ਬੰਦ ਹੋਇਆ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਬਿਲ ਗੇਟਸ ਦੀ ਚਿੰਤਾਜਨਕ ਭਵਿੱਖਬਾਣੀ :  ਅਗਲੇ 10 ਸਾਲਾਂ ਦਰਮਿਆਨ AI ਖਾ ਜਾਵੇਗਾ ਇਹ ਨੌਕਰੀਆਂ

ਬਿਲ ਗੇਟਸ ਦੀ ਚਿੰਤਾਜਨਕ ਭਵਿੱਖਬਾਣੀ : ਅਗਲੇ 10 ਸਾਲਾਂ ਦਰਮਿਆਨ AI ਖਾ ਜਾਵੇਗਾ ਇਹ ਨੌਕਰੀਆਂ

ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ

ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ

ਭਾਰਤ ਦੇ ਕੱਪੜਾ ਐਕਸਪੋਰਟ 'ਚ ਜ਼ਬਰਦਸਤ ਉਛਾਲ, ਪਿਛਲੇ ਸਾਲ ਦੇ ਮੁਕਾਬਲੇ 6.32 ਫ਼ੀਸਦੀ ਦਾ ਵਾਧਾ

ਭਾਰਤ ਦੇ ਕੱਪੜਾ ਐਕਸਪੋਰਟ 'ਚ ਜ਼ਬਰਦਸਤ ਉਛਾਲ, ਪਿਛਲੇ ਸਾਲ ਦੇ ਮੁਕਾਬਲੇ 6.32 ਫ਼ੀਸਦੀ ਦਾ ਵਾਧਾ

HDFC ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, FD 'ਤੇ ਘਟਾਈਆਂ ਵਿਆਜ ਦਰਾਂ

HDFC ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, FD 'ਤੇ ਘਟਾਈਆਂ ਵਿਆਜ ਦਰਾਂ

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

May ’ਚ ਇਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ! ਫਿਰ ਆ ਸਕਦੀ ਹੈ ਗਿਰਾਵਟ

May ’ਚ ਇਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ! ਫਿਰ ਆ ਸਕਦੀ ਹੈ ਗਿਰਾਵਟ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ